ਨਵੀਂ ਦਿੱਲੀ: ਇੱਕ ਅਫਗਾਨੀ ਆਦਮੀ ਲਈ ਉਸ ਦੀ 8 ਫੁੱਟ ਲੰਬਾਈ ਮੁਸੀਬਤ ਬਣ ਗਈ। ਇਹ ਲਖਨਊ 'ਚ ਅਫਗਾਨਿਸਤਾਨ ਤੇ ਵੈਸਟਇੰਡੀਜ਼ ਵਿਚਾਲੇ ਇੱਕ ਦਿਨਾਂ ਅੰਤਰਰਾਸ਼ਟਰੀ ਕ੍ਰਿਕਟ (ਵਨਡੇ) ਦੇਖਣ ਆਇਆ ਸੀ। ਲਖਨਊ 'ਚ ਉਚਾਈ ਕਰਕੇ ਉਸ ਨੂੰ ਰਿਹਾਇਸ਼ ਲੱਭਣ 'ਚ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਸ਼ੇਰ ਖਾਨ, ਜੋ 8 ਫੁੱਟ 2 ਇੰਚ ਲੰਬਾ ਹੈ, ਨੂੰ ਠਹਿਰਨ ਲਈ ਜਗ੍ਹਾ ਦੀ ਭਾਲ 'ਚ ਕਈ ਹੋਟਲਾਂ ਦਾ ਦੌਰਾ ਕੀਤਾ, ਪਰ ਕੋਈ ਵੀ ਹੋਟਲ ਉਸ ਦੀ ਉਚਾਈ ਕਰਕੇ ਉਸ ਨੂੰ ਇੱਕ ਕਮਰਾ ਦੇਣ ਲਈ ਰਾਜ਼ੀ ਨਹੀਂ ਹੋਇਆ।

ਨਿਰਾਸ਼ ਹੋ ਕੇ ਸ਼ੇਰ ਖ਼ਾਨ ਮਦਦ ਲਈ ਪੁਲਿਸ ਕੋਲ ਪਹੁੰਚਿਆ, ਜਿਹੜਾ ਉਸ ਨੂੰ ਨਾਕਾ ਖੇਤਰ ਦੇ ਹੋਟਲ ਰਾਜਧਾਨੀ ਲੈ ਗਿਆ ਜਿੱਥੇ ਉਸ ਨੇ ਰਾਤ ਬਤੀਤ ਕੀਤੀ। ਸੈਂਕੜੇ ਲੋਕ ਹੋਟਲ ਦੇ ਬਾਹਰ ਇਕੱਠੇ ਹੋ ਕੇ ਕਾਬੁਲ 'ਚ ਰਹਿੰਦੇ ਸ਼ੇਰ ਖਾਨ ਦੀ ਲੰਬਾਈ ਨੂੰ ਵੇਖਣ ਲਈ ਆਏ। ਹੋਟਲ ਦੇ ਮਾਲਕ ਰਾਣੂ ਨੇ ਕਿਹਾ, "ਉਹ ਬਹੁਤ ਪ੍ਰੇਸ਼ਾਨ ਹੋਇਆ ਕਿਉਂਕਿ 200 ਤੋਂ ਜ਼ਿਆਦਾ ਲੋਕ ਉਸ ਨੂੰ ਮਿਲਣ ਆਏ।"

ਹੋਟਲ ਦੇ ਬਾਹਰ ਇਕੱਠੇ ਹੋਏ ਲੋਕਾਂ ਕਰਕੇ ਪੁਲਿਸ ਨੂੰ ਸ਼ੇਰ ਖਾਨ ਨੂੰ ਏਕਾਨਾ ਸਟੇਡੀਅਮ ਲਿਜਾਣ ਲਈ ਆਉਣਾ ਪਿਆ। ਰਾਣੂ ਨੇ ਕਿਹਾ ਕਿ ਸ਼ੇਰ ਖ਼ਾਨ ਅਗਲੇ ਚਾਰ-ਪੰਜ ਦਿਨ ਸ਼ਹਿਰ 'ਚ ਰਹੇਗਾ।