ਨਵੀਂ ਦਿੱਲੀ: ਕੋਰੋਨਾ ਸੰਕਟ ਦੇ ਵਿਚ ਅੱਜ ਦੇਸ਼ ਦਾ ਆਮ ਬਜਟ 2020-21 ਪੇਸ਼ ਕੀਤਾ ਜਾਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਸ ਬਜਟ ਨੂੰ ਪੇਸ਼ ਕਰਨਗੇ। ਨਿਰਮਲਾ ਸੀਤਾਰਮਨ ਦੇ ਇਸ ਬਜਟ ਤੋਂ ਹਰ ਸੈਕਟਰ ਨੂੰ ਸਰਕਾਰ ਵੱਲੋਂ ਵੱਡੇ ਐਲਾਨ ਦੀਆਂ ਉਮੀਦਾਂ ਹਨ। ਆਮ ਜਨਤਾ ਵੀ ਟਿਕਟਿਕੀ ਲਾਈ ਬੈਠੀ ਹੈ ਕਿ ਨਿਰਮਲਾ ਸੀਤਾਰਮਨ ਇਸ ਵਾਰ ਕੀ ਸੌਗਾਤ ਦੇਣਗੇ। ਅਜਿਹੇ 'ਚ ਕਾਂਗਰਸ ਦੇ ਸੀਨੀਅਰ ਲੀਡਰ ਮਨੀਸ਼ ਤਿਵਾੜੀ ਨੇ ਵੀ ਆਮ ਬਜਟ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਟਵੀਟ ਕੀਤਾ ਹੈ।


1991 ਤੋਂ ਬਾਅਦ ਦੇਸ਼ ਦਾ ਸਭ ਤੋਂ ਮਹੱਤਵਪੂਰਨ ਬਜਟ


ਮਨੀਸ਼ ਤਿਵਾੜੀ ਨੇ ਆਪਣੇ ਟਵੀਟ 'ਚ ਲਿਖਿਆ ਕਿ 1991 ਤੋਂ ਬਾਅਦ ਇਹ ਦੇਸ਼ ਦਾ ਸਭ ਤੋਂ ਮਹੱਤਵਪੂਰਨ ਬਜਟ ਹੈ। ਜੀਡੀਪੀ 37ਵੇਂ ਸਟ੍ਰੇਟ ਮਹੀਨੇ 'ਚ ਹੈ। ਮੈਨੂੰ @nsitharaman ਤੋਂ ਸਥਿਤੀ ਦੀ ਗੰਭੀਰਤਾ ਨੂੰ ਸਵੀਕਾਰਨ ਦੀ ਉਮੀਦ ਹੈ। ਹਾਲਾਂਕਿ ਜੇਕਰ ਆਰਥਿਕ ਸਰਵੇਖਣ ਦੇ ਮੁਤਾਬਕ ਕੁਝ ਵੀ ਹੋ ਸਕਦਾ ਹੈ ਤਾਂ ਤੁਸੀਂ ਕਿਸੇ ਵੀ ਸਬਸਟੈਂਪ ਦੇ ਫਲਫ ਸੈਂਸ ਦਾ ਟੌਕਥਾਨ ਹੋ ਸਕਦੇ ਹੋ।


ਦਹਾਕੇ ਦਾ ਪਹਿਲਾ ਆਮ ਬਜਟ


ਇਹ ਬਜਟ ਇਸ ਦਹਾਕੇ ਦਾ ਪਹਿਲਾ ਆਮ ਬਜਟ ਹੈ। ਇਕ ਅੰਤਰਿਮ ਬਜਟ ਨੂੰ ਜੋੜ ਕੇ ਦੇਖਿਆ ਜਾਵੇ ਤਾਂ ਮੋਦੀ ਸਰਕਾਰ ਦਾ ਇਹ ਨੌਂਵਾ ਬਜਟ ਹੈ। ਇਹ ਬਜਟ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਸ ਸਮੇਂ ਦੇਸ਼ ਕੋਵਿਡ-19 ਸੰਕਟ ਤੋਂ ਬਾਹਰ ਨਿੱਕਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਬਜਟ ਤੋਂ ਹਰ ਖੇਤਰ ਨੂੰ ਵੱਡੀਆਂ ਉਮੀਦਾਂ ਹਨ। ਅਜਿਹੇ 'ਚ ਦੇਖਣ ਵਾਲੀ ਗੱਲ ਹੋਵੇਗੀ ਕਿ ਮੋਦੀ ਸਰਕਾਰ ਇਸ ਵਾਰ ਲੋਕਾਂ ਦੀਆਂ ਉਮੀਦਾਂ ਨੂੰ ਕਿੰਨਾ ਪੂਰਾ ਕਰੇਗੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ