ਹੱਡ ਕੰਬਾਉਣ ਵਾਲੀ ਠੰਢ ਤੇ ਬਰਸਾਤੀ ਮੌਸਮ ਵਿੱਚ ਦਿੱਲੀ ਦੀਆਂ ਹੱਦਾਂ 'ਤੇ ਆਪਣੀਆਂ ਮੰਗਾਂ ਦੇ ਸਮਰਥਨ ਵਿੱਚ 39 ਦਿਨਾਂ ਤੋਂ ਸੰਘਰਸ਼ ਕਰ ਰਹੇ ਅੰਨਦਾਤਾ ਦੀ ਸਥਿਤੀ ਨੂੰ ਵੇਖਦਿਆਂ ਮੇਰਾ ਦਿਲ ਵੀ ਦੇਸ਼ ਵਾਸੀਆਂ ਵਾਂਗ ਦੁਖੀ ਹੈ। ਅੰਦੋਲਨ ਪ੍ਰਤੀ ਸਰਕਾਰ ਦੀ ਅਣਦੇਖੀ ਕਾਰਨ ਹੁਣ ਤੱਕ 50 ਤੋਂ ਵੱਧ ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਕੁਝ ਨੇ ਤਾਂ ਸਰਕਾਰ ਦੀ ਅਣਗਹਿਲੀ ਕਾਰਨ ਖ਼ੁਦਕੁਸ਼ੀ ਵਰਗੇ ਕਦਮ ਵੀ ਚੁੱਕੇ ਹਨ ਪਰ ਅੱਜ ਤੱਕ ਬੇਰਹਿਮ ਮੋਦੀ ਸਰਕਾਰ ਦਾ ਨਾ ਤਾਂ ਦਿਲ ਪਸੀਜਿਆ ਤੇ ਨਾ ਹੀ ਪ੍ਰਧਾਨ ਮੰਤਰੀ ਤੋਂ ਲੈ ਕੇ ਕਿਸੇ ਮੰਤਰੀ ਕੋਲ ਦਿਲਾਸੇ ਦੇ ਦੋ ਸ਼ਬਦ ਨਿਕਲੇ।- ਕਾਂਗਰਸੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਆਪਣੇ ਬਿਆਨ ਵਿੱਚ ਕਿਹਾ
ਆਜ਼ਾਦੀ ਤੋਂ ਬਾਅਦ ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਐਸੀ ਘਮੰਡੀ ਸਰਕਾਰ ਸੱਤਾ ਵਿੱਚ ਆਈ ਹੈ, ਜੋ ਆਮ ਲੋਕਾਂ, ਇੱਥੋਂ ਤਕ ਕਿ ਦੇਸ਼ ਨੂੰ ਖੁਆਉਣ ਵਾਲੇ ਅੰਨਦਾਤਾ ਦੀ ਪੀੜ ਤੇ ਸ਼ੰਘਰਸ਼ ਨੂੰ ਨਹੀਂ ਵੇਖ ਪਾ ਰਹੀ। ਅਜਿਹਾ ਲੱਗਦਾ ਹੈ ਕਿ ਮੁੱਠੀ ਭਰ ਸਨਅਤਕਾਰਾਂ ਤੇ ਉਨ੍ਹਾਂ ਦੇ ਮੁਨਾਫਿਆਂ ਨੂੰ ਯਕੀਨੀ ਬਣਾਉਣਾ ਇਸ ਸਰਕਾਰ ਦਾ ਮੁੱਖ ਏਜੰਡਾ ਬਣ ਗਿਆ ਹੈ।- ਮੋਦੀ ਸਰਕਾਰ 'ਤੇ ਹਮਲਾ ਕਰਦਿਆਂ ਸੋਨੀਆ ਨੇ ਕਿਹਾ
ਅਜੇ ਵੀ ਸਮਾਂ ਹੈ ਕਿ ਮੋਦੀ ਸਰਕਾਰ ਨੂੰ ਸੱਤਾ ਦੀ ਹਉਮੈ ਨੂੰ ਛੱਡ ਕੇ ਬਿਨ੍ਹਾਂ ਸ਼ਰਤ ਤਿੰਨੇ ਕਾਲੇ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ, ਠੰਢ ਤੇ ਬਾਰਸ਼ ਨਾਲ ਮਰ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਖਤਮ ਕਰਨਾ ਚਾਹੀਦਾ ਹੈ। ਇਹ ਰਾਜਧਰਮ ਹੈ ਤੇ ਸ਼ਹੀਦ ਕਿਸਾਨਾਂ ਨੂੰ ਸੱਚੀ ਸ਼ਰਧਾਂਜਲੀ ਹੈ।" ਉਨ੍ਹਾਂ ਅੱਗੇ ਕਿਹਾ, "ਮੋਦੀ ਸਰਕਾਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਲੋਕਤੰਤਰ ਦਾ ਅਰਥ ਲੋਕਾਂ ਤੇ ਕਿਸਾਨਾਂ ਤੇ ਮਜ਼ਦੂਰਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ।- ਸੋਨੀਆ ਗਾਂਧੀ