ਨਵੀਂ ਦਿੱਲੀ: ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਤੇ ਐਮਐਸਐਮਈ ਮੰਤਰੀ ਨਿਤਿਨ ਗਡਕਰੀ ਨੇ ਵੱਡਾ ਦਾਅਵਾ ਕੀਤਾ ਹੈ। ਨਿਤਿਨ ਗਡਕਰੀ ਨੇ ਦੱਸਿਆ ਹੈ ਕਿ ਦੇਸ਼ ਭਰ 'ਚ ਕਿਸਾਨ ਅੰਦੋਲਨ ਕਿਸੇ ਦੇ ਫੈਲਾਏ ਹੋਏ ਭਰਮ ਕਰਕੇ ਕਰ ਰਹੇ ਹਨ। ਗਡਕਰੀ ਨੇ ਕਿਹਾ ਕਿ ਸਾਡੇ ਕਾਰਨ ਬਹੁਤ ਸਾਰੇ ਲੋਕ ਰਾਜਨੀਤੀ ਵਿੱਚ ਬੇਰੁਜ਼ਗਾਰ ਹੋ ਚੁੱਕੇ ਹਨ। ਉਹ ਲੋਕਾਂ ਨੂੰ ਭਰਮਾ ਰਹੇ ਹਨ। ਮੈਂ ਪੁੱਛਦਾ ਹਾਂ ਕਿ ਕਾਨੂੰਨਾਂ 'ਚ ਕਿਸਾਨੀ ਦੇ ਵਿਰੁੱਧ ਕੀ ਹੈ, ਤਾਂ ਫਿਰ ਕੋਈ ਕੁਝ ਨਹੀਂ ਕਹਿੰਦਾ। ਜੇ ਕੋਈ ਸਮੱਸਿਆ ਹੈ, ਤਾਂ ਤੁਸੀਂ ਇਸ ਨੂੰ ਠੀਕ ਕਰਨ ਲਈ ਤਿਆਰ ਹੋ।


ਪੰਜਾਬ ਦੇ ਲੀਡਰਾਂ ਨੂੰ ਕਿਸਾਨਾਂ ਤੋਂ ਖ਼ਤਰਾ! ਬੀਜੇਪੀ ਆਗੂਆਂ ਦੀ ਵਧੇਗੀ ਸਿਕਿਓਰਿਟੀ, ਅਕਾਲੀ ਦਲ ਤੇ 'ਆਪ' ਦੀ ਸਿਕਿਓਰਿਟੀ ਦਾ ਰੀਵਿਊ

ਗਡਕਰੀ ਨੇ ਕਿਹਾ ਕਿ ਏਅਰਲਾਈਨ ਕੰਪਨੀ ਹਵਾਈ ਜਹਾਜ਼ ਦੀ ਟਿਕਟ ਦੀ ਕੀਮਤ ਤੈਅ ਕਰਦੀ ਹੈ, ਤਾਂ ਫਿਰ ਕਿਸਾਨ ਨੂੰ ਫਸਲ ਦੀ ਕੀਮਤ ਤੇ ਜਗ੍ਹਾ ਤੈਅ ਕਰਨ ਦਾ ਅਧਿਕਾਰ ਕਿਉਂ ਨਾ ਹੋਵੇ? ਦੂਜੀ ਗੱਲ ਕਾਂਟਰੈਕਟ ਫਾਰਮਿੰਗ ਦੀ ਹੈ। ਕੋਈ ਆਉਂਦਾ ਹੈ ਤੇ ਕਹਿੰਦਾ ਹੈ ਕਿ ਮੈਂ ਜ਼ਮੀਨ ਵੀ ਤਿਆਰ ਕਰਾਂਗਾ, ਬੀਜ ਵੀ ਲਿਆਵਾਂਗਾ, ਖਾਦ ਵੀ ਪਵਾਵਾਂਗਾ, ਉਸ 'ਚ ਜੋ ਵੀ ਮਿਲੇਗਾ ਉਸ 'ਚੋਂ ਖਰਚਾ ਹਟਾ ਕੇ ਇੱਕ ਰਕਮ ਦੇਵੇਗਾ। ਕੀ ਇਸ ਵਿੱਚ ਕੋਈ ਜ਼ਮੀਨ ਅੰਬਾਨੀ ਜਾਂ ਅਡਾਨੀ ਨੂੰ ਵੇਚੀ ਗਈ? ਕੋਈ ਰੈਵੇਨਿਊ ਰਿਕਾਰਡ ਨਹੀਂ ਬਦਲ ਰਿਹਾ।

ਮੌਸਮ ਵਿਭਾਗ ਦਾ ਅਲਰਟ! ਅਗਲੇ ਦੋ ਦਿਨ ਪੰਜਾਬ ਸਣੇ ਇਨ੍ਹਾਂ ਇਲਾਕਿਆਂ 'ਚ ਪਏਗੀ ਬਾਰਸ਼

ਗਡਕਰੀ ਨੇ ਕਿਹਾ ਕਿ ਸੰਤਰਾ 12 ਰੁਪਏ ਕਿਲੋ ਸੀ, ਮੈਂ ਇੱਕ ਫਾਰਮਰ ਪ੍ਰੋਡਕਸਿੰਗ ਸੁਸਾਇਟੀ ਬਣਾਈ ਅਤੇ ਛੇ ਡੱਬੇ 30 ਰੁਪਏ ਕਿਲੋ ਦੇ ਦਰ ਤੇ ਦੁਬਈ ਭੇਜ ਦਿੱਤੇ। 20 ਕੰਟੇਨਰ ਹੋਰ ਭੇਜ ਰਹੇ ਹਾਂ। ਜੇ ਤੁਸੀਂ ਅਧਿਕਾਰ ਦਿੰਦੇ ਹੋ ਤਾਂ ਕਿਸਾਨ ਇਹ ਕੰਮ ਕਰ ਸਕਦੇ ਹਨ। ਸਰਕਾਰ ਸਹਾਇਤਾ ਅਤੇ ਸਮਰਥਨ ਲਈ ਤਿਆਰ ਹੈ।