ਦੱਸ ਦਈਏ ਨਾਗਰਾ ਤੋਂ ਪਹਿਲਾਂ ਕੱਲ੍ਹ ਕਾਂਗਰਸ ਦੇ ਜਨਰਲ ਸਕੱਤਰ ਤੇ ਦਿੱਗਜ ਲੀਡਰ ਜੋਤੀਰਾਦਿੱਤਿਆ ਸਿੰਧੀਆ ਨੇ ਵੀ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਦੇ ਨਾਲ ਕੱਲ੍ਹ ਹੀ ਮੁੰਬਈ ਕਾਂਗਰਸ ਦੇ ਪ੍ਰਧਾਨ ਮਿਲਿੰਦ ਦੇਵੜਾ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਚੋਣਾਂ ਵਿੱਚ ਜੋਤੀਰਾਦਿੱਤਿਆ ਸਿੰਧੀਆ ਕੋਲ ਪੱਛਮੀ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ ਸੀ।
ਰਾਹੁਲ ਗਾਂਧੀ ਨੇ ਰਸਮੀ ਤੌਰ 'ਤੇ ਪਿਛਲੇ ਹਫ਼ਤੇ ਦੇ ਅਖੀਰ 'ਚ ਅਸਤੀਫਾ ਦੇ ਦਿੱਤਾ ਸੀ। ਇਸ ਦੇ ਕਾਰਨ ਲਈ ਉਨ੍ਹਾਂ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਦਾ ਹਵਾਲਾ ਦਿੱਤਾ ਸੀ। ਉਨ੍ਹਾਂ ਦੇ ਅਸਤੀਫੇ ਨੇ ਕਈ ਹੋਰ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ, ਜਿਨ੍ਹਾਂ ਵਿੱਚੋਂ ਮਿਲਿੰਦ ਦੇਵੜਾ ਤੇ ਜੋਤੀਰਾਦਿੱਤਿਆ ਸਿੰਧੀਆ ਅਹਿਮ ਹਨ।
ਦੱਸ ਦੇਈਏ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਸਿਰਫ 52 ਸੀਟਾਂ ਹੀ ਹਾਸਲ ਕਰ ਸਕੀ। ਇਹ ਅੰਕੜਾ 2014 ਦੀਆਂ ਲੋਕ ਸਭਾ ਚੋਂਣਾਂ ਨਾਲੋਂ 7 ਸੀਟਾਂ ਜ਼ਿਆਦਾ ਹੈ ਪਰ 55 ਸੀਟਾਂ ਤੋਂ ਫਿਰ ਵੀ ਘੱਟ ਹੈ ਜੋ ਹਾਊਸ ਵਿੱਚ ਵਿਰੋਧੀ ਧਿਰ ਬਣਾਉਣ ਲਈ ਜ਼ਰੂਰੀ ਹੈ।