ਨਵੀਂ ਦਿੱਲੀ: ‘ਮੀਟੂ’ ਮੁਹਿੰਮ ਤਾਂ ਸਭ ਨੂੰ ਯਾਦ ਹੀ ਹੋਣੀ ਹੈ। ਜੀ ਹਾਂ ਉਹੀ ਵਿਵਾਦ ਜਿਸ ‘ਚ ਕਈ ਵੱਡੇ-ਵੱਡੇ ਨਾਂਵਾਂ ‘ਤੇ ਆਪਣੇ ਨਾਲ ਕੰਮ ਕਰਨ ਵਾਲੀਆਂ ਔਰਤਾਂ ਨਾਲ ਛੇੜਛਾੜ ਤੇ ਸ਼ੋਸ਼ਣ ਦੇ ਮਾਮਲੇ ਸਾਹਮਣੇ ਆਏ। ਇਸ ਮੁਹਿੰਮ ਨੂੰ ਭਾਰਤ ‘ਚ ਸਭ ਤੋਂ ਵੱਧ ਹੁੰਗਾਰਾ ਮਿਲਿਆ ਐਕਟਰ ਤਨੁਸ਼੍ਰੀ ਦੱਤਾ ਵੱਲੋਂ ਨਾਨਾ ਪਾਟੇਕਰ ‘ਤੇ ਲਗਾਏ ਇਲਜ਼ਾਮਾਂ ਤੋਂ ਬਾਅਦ।

ਨਵੀਂ ਦਿੱਲੀ:  #METOO ਤੋਂ ਬਾਅਦ ਹੁਣ ਕਰੀਬ 80 ਫ਼ੀਸਦ ਮਰਦ ਆਪਣੇ ਨਾਲ ਕੰਮ ਕਰਦੀਆਂ ਔਰਤਾਂ ਦੇ ਨਾਲ ਚੰਗੀ ਤਰ੍ਹਾਂ ਪੇਸ਼ ਆਉਂਦੇ ਹਨ। ਜੇ ਕਿਹਾ ਜਾਵੇ ਕੀ ਇਸ ਮੁਹਿੰਮ ਨੇ ਮਰਦਾਂ ਨੂੰ ‘ਤੀਰ ਵਾਂਗ ਸਿੱਧਾ’ ਕਰ ਦਿੱਤਾ ਹੈ ਤਾਂ ਇਸ ‘ਚ ਕੁਝ ਗ਼ਲਤ ਨਹੀਂ ਹੋਵੇਗਾ। ਇੱਕ ਰਿਪੋਰਟ ‘ਚ ਸਾਹਮਣੇ ਆਇਆ ਹੈ ਕਿ ਇਸ ਕੈਂਪੇਨ ਤੋਂ ਬਾਅਦ ਦਫ਼ਤਰਾਂ ‘ਚ ਹੋਣ ਵਾਲੀ ਰਸਮੀ ਤੌਰ ‘ਤੇ ਹੋਣ ਵਾਲੀ ਗੱਲਾਂ ‘ਤੇ ਕਾਫੀ ਪ੍ਰਭਾਅ ਪਿਆ ਹੈ।

ਇਸ ਅਧਿਐਨ ‘ਚ ਮੁੰਬਈ, ਬੈਂਗਲੁਰੂ, ਕੋਲਕਾਤਾ, ਹੈਦਰਾਬਾਦ ਅਤੇ ਚੇਨੰਈ ਦੇ ਕਰੀਬ 2,500 ਲੋਕਾਂ ਨੂੰ ਸ਼ਾਮਿਲ ਕੀਤਾ ਗਿਆ। ਇਸ ਨਵੀਂ ਖੋਜ ਮੁਤਾਬਕ 80 ਫ਼ੀਸਦ ਲੋਕਾਂ ਦਾ ਮੰਨਣਾ ਹੈ ਕਿ ਨੌਕਰੀ, ਪਰਿਵਾਰ ਦੀ ਇੱਜ਼ਤ ਜਾਣ ਅਤੇ ਬੇਇਜ਼ੱਤੀ ਦੇ ਡਰ ਕਰਕੇ ਪਹਿਲਾਂ ਪੀੜਤਾਂ ਆਪਣੇ ਨਾਲ ਹੋਣ ਵਾਲੇ ਸ਼ੋਸ਼ਣ ਦੀ ਜਾਣਕਾਰੀ ਨਹੀਂ ਦਿੰਦੀਆਂ ਸੀ। ਕਰੀਬ 70 ਫ਼ੀਸਦ ਲੋਕ ਇਸ ਬਾਰੇ ਗੱਲ ਕਰਨ ਲਈ ਰਾਜ਼ੀ ਦਿਖੇ ਕਿ ਮਾਮਲੇ ਦੀ ਜਾਣਕਾਰੀ ਦੇਣ ਦੇ ਬਾਅਦ ਵੀ ਪੀੜਤਾਂ ਨੂੰ ਧਮਕੀਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ।

ਸਰਵੇਖਣ ‘ਚ ਸ਼ਾਮਲ ਕਰੀਬ 50% ਲੋਕ ਮਾਮਲੇ ਦੀ ਜਾਣਕਾਰੀ ਦਿੱਤੇ ਜਾਣ ‘ਤੇ ਸਹਿਮਤ ਨਹੀਂ ਸੀ। ਜਦਕਿ ਪੰਜ ਵਿੱਚੋਂ ਦੋ ਮਰਦਾਂ ਨੇ ਮਾਮਲੇ ਦੀ ਜਾਣਕਾਰੀ ਬਾਅਦ ‘ਚ ਦਿੱਤੇ ਜਾਣ ਦਾ ਵੀ ਸਮਰਥਨ ਕੀਤਾ। ਇਸ ਸਰਵੇ ਮੁਤਾਬਕ ‘#METOO’ ਦੇ ਜ਼ਿਆਦਾਤਰ ਮਾਮਲੇ ਮੀਡੀਆ ਅਤੇ ਬਾਲੀਵੁੱਡ ਜਗਤ ‘ਚ ਦੇਖਣ ਨੂੰ ਮਿਲੇ ਹਨ, ਪਰ 77 ਫ਼ੀਸਦ ਲੋਕ ਬਾਕੀ ਕੰਮਾਂ ਨੂੰ ਵੀ ਸੁਰੱਖਿਅਤ ਨਹੀਂ ਮੰਨਦੇ।’

ਸਿਰਫ ਇਹੀ ਨਹੀਂ ਇਸ ਸਰਵੇ ‘ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਸ ਕੈਂਪੇਨ ‘ਚ ਕਈ ਗ਼ਲਤ ਇਲਜ਼ਾਮ ਵੀ ਲਗਾਏ ਗਏ ਹਨ। ਇਨ੍ਹਾਂ ਸਭ ਦੇ ਬਾਅਦ ਪੰਜ ਚੋਂ ਚਾਰ ਲੋਕ ਇਸ ਮੁਹਿੰਮ ਤੋਂ ਬਾਅਦ ਸਕਾਰਾਤਮਕ ਬਦਲਾਅ ਆਉਣ ਦੀ ਗੱਲ ਕਰ ਰਹੇ ਹਨ।