ਮਾਂ ਦੀ ਗੁਹਾਰ ਮਗਰੋਂ ਸਰਕਾਰ ਨੇ ਬਿਮਾਰ ਬੇਟੇ ਨੂੰ ਵਿਦੇਸ਼ੋਂ ਕਰਵਾਇਆ ਏਅਰਲਿਫਟ
ਵਿਦੇਸ਼ ਤੋਂ ਬਿਮਾਰ ਬੇਟੇ ਨੂੰ ਮੰਗਵਾਉਣ ਲਈ ਮਾਂ ਦੀ ਗੁਹਾਰ ਸੁਣੀ ਗਈ ਹੈ। 25 ਸਾਲਾ ਅਰਸ਼ਦੀਪ ਸਿੰਘ ਨੂੰ ਆਸਟਰੇਲੀਆ ਤੋਂ ਭਾਰਤ ਲਿਆਂਦਾ ਗਿਆ ਹੈ। ਅਰਸ਼ਦੀਪ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਹੈ।
ਨਵੀਂ ਦਿੱਲੀ: ਵਿਦੇਸ਼ ਤੋਂ ਬਿਮਾਰ ਬੇਟੇ ਨੂੰ ਮੰਗਵਾਉਣ ਲਈ ਮਾਂ ਦੀ ਗੁਹਾਰ ਸੁਣੀ ਗਈ ਹੈ। 25 ਸਾਲਾ ਅਰਸ਼ਦੀਪ ਸਿੰਘ ਨੂੰ ਆਸਟਰੇਲੀਆ ਤੋਂ ਭਾਰਤ ਲਿਆਂਦਾ ਗਿਆ ਹੈ। ਅਰਸ਼ਦੀਪ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਹੈ। ਉਸ ਦੇ ਦੋਵੇਂ ਗੁਰਦੇ ਖਰਾਬ ਹੋ ਗਏ ਹਨ। ਕੋਰੋਨਾ ਵਾਇਰਸ ਦੇ ਵਿਚਕਾਰ, ਦੋਵੇਂ ਦੇਸ਼ਾਂ ਨੇ ਏਅਰਲਿਫਟ ਵਿੱਚ ਸਰਕਾਰ ਦੀ ਸਹਾਇਤਾ ਕੀਤੀ ਤੇ ਸੋਮਵਾਰ ਨੂੰ ਉਸਨੂੰ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਮੈਲਬੌਰਨ ਤੋਂ ਨਵੀਂ ਦਿੱਲੀ ਲਿਆਂਦਾ ਗਿਆ।
ਇਹ ਵੀ ਪੜ੍ਹੋ: ਸ਼ਰਾਬ ਦੇ ਠੇਕੇ 'ਚੋਂ ਚੂਹੇ ਪੀ ਗਏ 18,000 ਦੀ ਦਾਰੂ
ਇਸ ਮਗਰੋਂ ਅਰਸ਼ਦੀਪ ਦੇ ਪਰਿਵਾਰ ਨੇ ਭਾਰਤ ਤੇ ਆਸਟਰੇਲੀਆ ਦੀ ਸਰਕਾਰ ਦਾ ਧੰਨਵਾਦ ਕੀਤਾ ਹੈ। ਅਰਸ਼ਦੀਪ ਉੱਚ ਸਿੱਖਿਆ ਲਈ ਸਟੂਡੈਂਟ ਵੀਜ਼ਾ 'ਤੇ ਸਾਲ 2018 'ਚ ਆਸਟ੍ਰੇਲੀਆ ਗਿਆ ਸੀ। ਜਿੱਥੇ ਜੂਨ ਵਿੱਚ ਉਸ ਦੀ ਸਿਹਤ ਖ਼ਰਾਬ ਹੋਣ ਕਾਰਨ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ
ਅਰਸ਼ਦੀਪ ਸਿੰਘ ਦੀ ਮਾਂ ਇੰਦਰਜੀਤ ਕੌਰ ਨੇ ਆਪਣੇ ਬੇਟੇ ਦੀ ਘਰ ਵਾਪਸੀ ਲਈ ਅਪੀਲ ਕੀਤੀ ਸੀ। ਉਸ ਨੇ ਦਿੱਲੀ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਪੁੱਤਰ ਦੀ ਵਾਪਸੀ ਲਈ ਭਾਰਤ ਸਰਕਾਰ ਦੇ ਦਖਲ ਦੀ ਮੰਗ ਕੀਤੀ ਸੀ।
ਕੋਰੋਨਾ ਮਹਾਮਾਰੀ ਦੇ ਕਾਰਨ, ਪੂਰੀ ਸਮਰੱਥਾ 'ਤੇ ਦੋਵੇਂ ਦੇਸ਼ਾਂ ਦਰਮਿਆਨ ਉਡਾਣਾਂ ਨਹੀਂ ਚੱਲ ਰਹੀਆਂ ਹਨ ਜਿਸ ਕਾਰਨ ਅਰਸ਼ਦੀਪ ਸਿੰਘ ਆਪਣੇ ਵਤਨ ਵਾਪਸ ਪਰਤ ਨਹੀਂ ਸਕਿਆ ਸੀ। ਅਰਸ਼ਦੀਪ 8 ਜੂਨ ਤੋਂ ਮੈਲਬੌਰਨ ਦੇ ਸੇਂਟ ਵਿਨਸੈਂਟ ਹਸਪਤਾਲ ਵਿੱਚ ਦਾਖਲ ਸੀ।
ਇਹ ਵੀ ਪੜ੍ਹੋ: Car Tips: ਮੀਂਹ ਦੇ ਮੌਸਮ ’ਚ ਕਾਰ ਨੂੰ ਆ ਸਕਦੀਆਂ ਕਈ ਔਕੜਾਂ, ਬਚਣ ਲਈ ਅਪਣਾਓ ਇਹ ਜ਼ਰੂਰੀ ਨੁਕਤੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :