ਨਵੀਂ ਦਿੱਲੀ: ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਡਟੇ ਕਿਸਾਨਾਂ ਨੂੰ ਪੰਜਵੇਂ ਦੌਰ ਦੀ ਮੀਟਿੰਗ ਮਗਰੋਂ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਬਜ਼ੁਰਗ ਤੇ ਬੱਚੇ ਘਰ ਚਲੇ ਜਾਣ। ਇਸ ਦੇ ਜਵਾਬ 'ਚ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਇਕ ਸਾਲ ਦਾ ਖਾਣ-ਪਾਣ ਦਾ ਸਮਾਨ ਹੈ।


ਕਿਸਾਨਾਂ ਨੇ ਕਿਹਾ ਪਿਛਲੇ ਕੁਝ ਦਿਨਾਂ ਤੋਂ ਅਸੀਂ ਸੜਕਾਂ 'ਤੇ ਹਾਂ। ਜੇਕਰ ਸਰਕਾਰ ਚਾਹੁੰਦੀ ਹੈ ਕਿ ਅਸੀਂ ਸੜਕਾਂ 'ਤੇ ਹੀ ਰਹੀਏ ਤਾਂ ਸਾਨੂੰ ਕੋਈ ਦਿੱਕਤ ਨਹੀਂ ਹੈ। ਪਰ ਅਸੀਂ ਹਿੰਸਾ ਦਾ ਰਾਹ ਨਹੀਂ ਅਪਣਾਵਾਂਗੇ। ਇੰਟੈਲੀਜੈਂਸ ਬਿਊਰੋ ਤਹਾਨੂੰ ਦੱਸਣਗੇ ਕਿ ਅਸੀਂ ਪ੍ਰਦਰਸ਼ਨ ਸਥਾਨ 'ਤੇ ਕੀ ਕਰ ਰਹੇ ਹਾਂ?


ਕੇਂਦਰ ਨਾਲ ਵਿਗਿਆਨ ਭਵਨ 'ਚ ਪੰਜਵੇਂ ਦੌਰ ਦੀ ਬੈਠਕ 'ਚ ਸ਼ਾਮਲ ਕਿਸਾਨ ਲੀਡਰਾਂ ਨੇ ਕਿਹਾ ਸਰਕਾਰ ਨੂੰ ਸਾਡੀਆਂ ਮੰਗਾਂ ਬਾਰੇ ਫੈਸਲਾ ਕਰਨਾ ਚਾਹੀਦਾ ਹੈ। ਕਿਸਾਨਾਂ ਨੇ ਅੱਜ ਹੱਥਾਂ 'ਚ ਹਾਂ ਜਾ ਨਾਂਅ ਦੇ ਬੈਨਰ ਲੈਕੇ ਸਰਕਾਰ ਦੇ ਨੁਮਾਇੰਦਿਆਂ ਅੱਗੇ ਸਵਾਲ ਰੱਖਿਆ ਕਿ ਖੇਤੀ ਕਾਨਵੂੰਨ ਰੱਦ ਕਰੋਗੇ ਜਾਂ ਨਹੀਂ। ਇਸ ਤੋਂ ਇਲਾਵਾ ਕਿਸਾਨਾਂ ਨੇ ਕੋਈ ਚਰਚਾ ਨਹੀਂ ਕੀਤੀ ਤੇ ਕਿਸਾਨ ਲੀਡਰਾਂ ਦੀ ਇਸ ਦੋ ਟੁੱਕ ਸਾਹਮਣੇ ਸਰਕਾਰ ਖਾਮੋਸ਼ ਰਹੀ।


ਭਗਵੰਤ ਮਾਨ ਨੇ ਕਿਹਾ ਵੱਡੇ ਭੁਲੇਖੇ 'ਚ ਕੇਂਦਰ, ਮੀਟਿੰਗਾਂ 'ਚ ਉਲਝਾਉਣ ਨਾਲ ਠੰਡਾ ਨਹੀਂ ਪਵੇਗਾ ਕਿਸਾਨ ਅੰਦੋਲਨ

ਕਿਸਾਨਾਂ ਤੇ ਕੇਂਦਰ ਵਿਚਾਲੇ ਹੋਈ ਮੀਟਿੰਗ ਦੀਆਂ ਅਹਿਮ ਗੱਲਾਂ, ਆਖਿਰ ਕਿੱਥੇ ਖੜੀ ਗੱਲ ?


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ