ਪੜਚੋਲ ਕਰੋ
(Source: ECI/ABP News)
Republic Day Advisory: ਕੇਂਦਰ ਵੱਲੋਂ ਗਣਤੰਤਰ ਦਿਵਸ ਮੌਕੇ ਰਾਜਾਂ ਨੂੰ ਐਡਵਾਈਜ਼ਰੀ, ਤਰੰਗੇ ਦੇ ਅਪਮਾਣ 'ਤੇ ਹੋ ਸਕਦੀ 3 ਸਾਲ ਕੈਦ
ਗ੍ਰਹਿ ਮੰਤਰਾਲੇ ਰਾਜ ਸਰਕਾਰਾਂ ਨੂੰ ਸਿਰਫ਼ ਕਾਗਜ਼ ਦੇ ਬਣੇ ਝੰਡੇ ਦੀ ਵਰਤੋਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਪ੍ਰੋਗਰਾਮ ਸ਼ੁਰੂ ਕਰਨ ਅਤੇ ਝੰਡੇ ਦਾ ਮਾਣ-ਸਤਿਕਾਰ ਕਾਇਮ ਰੱਖਣ ਲਈ ਨਿੱਜੀ ਤੌਰ ਉੱਤੇ ਉਨ੍ਹਾਂ ਨੂੰ ਡਿਸਪੋਜ਼ ਕਰਨ ਲਈ ਕਿਹਾ ਹੈ।
![Republic Day Advisory: ਕੇਂਦਰ ਵੱਲੋਂ ਗਣਤੰਤਰ ਦਿਵਸ ਮੌਕੇ ਰਾਜਾਂ ਨੂੰ ਐਡਵਾਈਜ਼ਰੀ, ਤਰੰਗੇ ਦੇ ਅਪਮਾਣ 'ਤੇ ਹੋ ਸਕਦੀ 3 ਸਾਲ ਕੈਦ Ahead of Republic Day, MHA asks people not to use plastic flags Republic Day Advisory: ਕੇਂਦਰ ਵੱਲੋਂ ਗਣਤੰਤਰ ਦਿਵਸ ਮੌਕੇ ਰਾਜਾਂ ਨੂੰ ਐਡਵਾਈਜ਼ਰੀ, ਤਰੰਗੇ ਦੇ ਅਪਮਾਣ 'ਤੇ ਹੋ ਸਕਦੀ 3 ਸਾਲ ਕੈਦ](https://static.abplive.com/wp-content/uploads/sites/5/2020/08/11171144/indian_national_flag.jpg?impolicy=abp_cdn&imwidth=1200&height=675)
ਸੰਕੇਤਕ ਤਸਵੀਰ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਨੇ ਗਣਤੰਤਰ ਦਿਵਸ ਤੋਂ ਪਹਿਲਾਂ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਵਿੱਚ ਆਮ ਜਨਤਾ ਨੂੰ ਕਿਹਾ ਗਿਆ ਹੈ ਕਿ ਉਹ ਪਲਾਸਟਿਕ ਦੇ ਬਣੇ ਝੰਡੇ ਦੀ ਵਰਤੋਂ ਨਾ ਕਰਨ। ਇਸ ਦੇ ਨਾਲ ਹੀ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੀ ਕਿਹਾ ਗਿਆ ਹੈ ਕਿ ਉਹ ਫ਼ਲੈਗ ਕੋਡ ਆਫ਼ ਇੰਡੀਆ ਦੀ ਸਖ਼ਤੀ ਨਾਲ ਪਾਲਣਾ ਕਰਨ।
ਗ੍ਰਹਿ ਮੰਤਰਾਲੇ ਰਾਜ ਸਰਕਾਰਾਂ ਨੂੰ ਸਿਰਫ਼ ਕਾਗਜ਼ ਦੇ ਬਣੇ ਝੰਡੇ ਦੀ ਵਰਤੋਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਪ੍ਰੋਗਰਾਮ ਸ਼ੁਰੂ ਕਰਨ ਅਤੇ ਝੰਡੇ ਦਾ ਮਾਣ-ਸਤਿਕਾਰ ਕਾਇਮ ਰੱਖਣ ਲਈ ਨਿੱਜੀ ਤੌਰ ਉੱਤੇ ਉਨ੍ਹਾਂ ਨੂੰ ਡਿਸਪੋਜ਼ ਕਰਨ ਲਈ ਕਿਹਾ ਹੈ।
ਐਡਵਾਈਜ਼ਰੀ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਝੰਡੇ ਨੂੰ ਜ਼ਮੀਨ ਉੱਤੇ ਨਾ ਸੁੱਟਿਆ ਜਾਵੇ। ‘ਦ ਪ੍ਰੀਵੈਂਸ਼ਨ ਆਫ਼ ਇੰਸਲਟਸ ਟੂ ਨੈਸ਼ਨਲ ਆਨਰ ਐਕਟ 1971’ ਦੀ ਧਾਰਾ 2 ਅਨੁਸਾਰ ਜੋ ਕੋਈ ਵੀ ਜਨਤਕ ਸਥਾਨ ਉੱਤੇ ਤਿਰੰਗੇ ਨੂੰ ਸਸਾੜਦਾ ਹੈ, ਉਸ ਦਾ ਅਪਮਾਨ ਕਰਦਾ ਹੈ, ਉਸ ਨੂੰ ਨਸ਼ਟ ਕਰਦਾ ਹੈ ਜਾਂ ਕਾਨੂੰਨ ਦੀ ਉਲੰਘਣਾ ਕਰਦਾ ਹੈ, ਤਾਂ ਉਸ ਨੂੰ ਤਿੰਨ ਸਾਲ ਤੱਕ ਕੈਦ ਦੀ ਸਜ਼ਾ ਤੇ ਨਾਲ ਜੁਰਮਾਨਾ ਵੀ ਹੋ ਸਕਦਾ ਹੈ।
ਮੰਤਰਾਲੇ ਨੇ ਪਾਇਆ ਹੈ ਕਿ ਅਹਿਮ ਰਾਸ਼ਟਰੀ ਸੱਭਿਆਚਾਰਕ ਤੇ ਖੇਡ ਸਮਾਰੋਹਾਂ ਦੇ ਮੌਕਿਆਂ ਉੱਤੇ ਕਾਗਜ਼ ਦੇ ਝੰਡੇ ਦੀ ਥਾਂ ਉੱਤੇ ਪਲਾਸਟਿਕ ਨਾਲ ਬਣੇ ਰਾਸ਼ਟਰੀ ਝੰਡੇ ਦੀ ਵਰਤੋਂ ਕੀਤੀ ਜਾ ਰਹੀ ਹੈ। ਪਲਾਸਟਿਕ ਦੇ ਝੰਡੇ ਕਾਗਜ਼ ਵਾਂਗ ਬਾਇਓਡੀਗ੍ਰੇਡੇਬਲ ਨਹੀਂ ਹੁੰਦੇ, ਇਸ ਲਈ ਉਹ ਲੰਮੇ ਸਮੇਂ ਤੱਕ ਖ਼ਤਮ ਨਹੀਂ ਹੁੰਦੇ।
ਇਹ ਵੀ ਪੜ੍ਹੋ: ਮੋਦੀ ਸਰਕਾਰ ਨੇ ਪੰਜਾਬ ਨਾਲ ਛੇੜਿਆ ਨਵਾਂ ਪੁਆੜਾ, ਦਿਹਾਤੀ ਵਿਕਾਸ ਫੰਡ 'ਚ ਵੱਡੀ ਕਟੌਤੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)