ਧੂੰਆਂ ਨਿਕਲਣ ਮਗਰੋਂ ਇੰਡੀਗੋ ਏਅਰਲਾਈਨਜ਼ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, 50 ਯਾਤਰੀ ਤੇ 4 ਸਟਾਫ਼ ਮੈਂਬਰ ਸੀ ਸਵਾਰ
ਇੰਡੀਗੋ ਏਅਰਲਾਈਨਜ਼ ਦੇ ਜਹਾਜ਼ ਨੂੰ ਨਾਗਪੁਰ 'ਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇੰਡੀਗੋ ਏਅਰਲਾਈਨਜ਼ ਦੀ ਫਲਾਈਟ 6E 7074 ਅਹਿਮਦਾਬਾਦ ਤੋਂ ਨਾਗਪੁਰ ਦੇ ਰਸਤੇ ਲਖਨਊ ਜਾ ਰਹੀ ਸੀ।
ahmedabad to lucknow bound Indigo Airline flight emergency Landing at nagpur
Flight Emergency Landing: ਇੰਡੀਗੋ ਏਅਰਲਾਈਨਜ਼ ਦੇ ਇੱਕ ਜਹਾਜ਼ ਨੂੰ ਨਾਗਪੁਰ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇੰਡੀਗੋ ਏਅਰਲਾਈਨਜ਼ ਦੀ ਫਲਾਈਟ 6E 7074 ਅਹਿਮਦਾਬਾਦ ਤੋਂ ਨਾਗਪੁਰ ਦੇ ਰਸਤੇ ਲਖਨਊ ਜਾ ਰਹੀ ਸੀ। ਇਸ ਜਹਾਜ਼ ਨੇ ਸਵੇਰੇ 7.15 ਵਜੇ ਅਹਿਮਦਾਬਾਦ ਤੋਂ ਉਡਾਣ ਭਰੀ। ਇਸ ਜਹਾਜ਼ ਵਿੱਚ 50 ਯਾਤਰੀ ਤੇ 4 ਸਟਾਫ਼ ਮੈਂਬਰ ਸੀ। ਪਾਇਲਟ ਨੇ ਜਹਾਜ਼ 'ਚ ਧੂੰਆਂ ਦੇਖਿਆ, ਜਿਸ ਤੋਂ ਬਾਅਦ ਸਵੇਰੇ 8.33 ਵਜੇ ਨਾਗਪੁਰ 'ਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ।
ਹਾਲਾਂਕਿ ਫਿਲਹਾਲ ਕਿਸੇ ਯਾਤਰੀ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ। ਯਾਤਰੀਆਂ ਨੂੰ ਸੁਰੱਖਿਅਤ ਟਰਮੀਨਲ 'ਤੇ ਲਿਜਾਇਆ ਗਿਆ ਹੈ। ਜਾਂਚ ਲਈ ਜਹਾਜ਼ 'ਚ ਇੰਜੀਨੀਅਰ ਦੀ ਟੀਮ ਮੌਜੂਦ ਹੈ। ਯਾਤਰੀਆਂ ਨੂੰ ਉਨ੍ਹਾਂ ਦੀ ਸਹੂਲਤ ਮੁਤਾਬਕ ਨਾਗਪੁਰ, ਦਿੱਲੀ ਜਾਂ ਲਖਨਊ ਲਿਜਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕੁਝ ਯਾਤਰੀਆਂ ਨੇ ਆਪਣੀ ਅਗਲੀ ਯਾਤਰਾ ਵੀ ਮੁਲਤਵੀ ਕਰ ਦਿੱਤੀ ਹੈ।
ਇਸ ਤੋਂ ਪਹਿਲਾਂ ਸ਼ਨੀਵਾਰ (2 ਅਪ੍ਰੈਲ) ਨੂੰ ਝਾਰਖੰਡ ਦੇ ਰਾਂਚੀ ਦੇ ਬਿਰਸਾ ਮੁੰਡਾ ਹਵਾਈ ਅੱਡੇ 'ਤੇ ਇੰਡੀਗੋ ਦੀ ਕੋਲਕਾਤਾ ਜਾਣ ਵਾਲੀ ਫਲਾਈਟ ਨੂੰ ਉਡਾਣ ਭਰਨ ਦੌਰਾਨ ਤਕਨੀਕੀ ਖਰਾਬੀ ਕਾਰਨ ਰੱਦ ਕਰਨਾ ਪਿਆ ਸੀ।
ਰਾਂਚੀ ਏਅਰਪੋਰਟ ਦੇ ਡਾਇਰੈਕਟਰ ਵਿਨੋਦ ਸ਼ਰਮਾ ਨੇ ਦੱਸਿਆ ਕਿ ਇੰਡੀਗੋ ਦੀ ਫਲਾਈਟ ਕੋਲਕਾਤਾ ਲਈ ਸਵੇਰੇ 9:05 'ਤੇ ਰਵਾਨਾ ਹੋ ਰਹੀ ਸੀ, ਜਦੋਂ ਉਸ ਦਾ ਏਸੀ ਬੰਦ ਹੋ ਗਿਆ ਤੇ ਉੱਚੀ ਆਵਾਜ਼ ਸੁਣਾਈ ਦਿੱਤੀ, ਜਿਸ ਕਾਰਨ ਜਹਾਜ਼ 'ਚ ਸਵਾਰ ਯਾਤਰੀ ਘਬਰਾ ਗਏ ਸੀ।
ਉਨ੍ਹਾਂ ਨੇ ਦੱਸਿਆ ਸੀ ਕਿ ਤੁਰੰਤ ਪਾਇਲਟ ਨੇ ਜਹਾਜ਼ ਨੂੰ ਰੋਕ ਕੇ ਬੇ (ਪਾਰਕਿੰਗ) 'ਤੇ ਲਿਆਂਦਾ ਤੇ ਸਾਰੇ ਯਾਤਰੀਆਂ ਨੂੰ ਉਤਾਰਨ ਤੋਂ ਬਾਅਦ ਜਹਾਜ਼ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਏਸੀ 'ਚ ਖ਼ਰਾਬੀ ਹੈ। ਸ਼ਰਮਾ ਨੇ ਦੱਸਿਆ ਸੀ ਕਿ ਇੰਡੀਗੋ ਦੇ ਏਟੀਆਰ-72 ਜਹਾਜ਼ ਦੀ ਮੁਰੰਮਤ ਕੀਤੀ ਗਈ। ਉਨ੍ਹਾਂ ਨੇ ਕਿਹਾ ਸੀ ਕਿ ਘਟਨਾ ਦੇ ਸਮੇਂ ਜਹਾਜ਼ 'ਚ 62 ਯਾਤਰੀ ਸਵਾਰ ਸੀ। ਹਾਦਸੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਹਾਦਸੇ ਬਾਰੇ ਇੰਡੀਗੋ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Punjab Breaking News: ਗੁਰਦਾਸਪੁਰ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚਲੀਆਂ ਗੋਲੀਆਂ, ਤਿੰਨ ਦੀ ਮੌਤ