ਪੜਚੋਲ ਕਰੋ
Advertisement
ਏਅਰ ਸਟ੍ਰਾਈਕ 'ਚ ਮਰੇ ਅੱਤਵਾਦੀਆਂ ਦੀ ਗਿਣਤੀ ਬਾਰੇ ਬੋਲੀ ਭਾਰਤੀ ਹਵਾਈ ਫੌਜ
ਕੋਇੰਬਟੂਰ: ਪਾਕਿਸਤਾਨ ਦੇ ਬਾਲਾਕੋਟ ਵਿੱਚ ਭਾਰਤੀ ਹਵਾਈ ਫ਼ੌਜ ਦੀ ਕਾਰਵਾਈ ਮਗਰੋਂ ਮਾਰੇ ਜਾਣ ਵਾਲੇ ਦਹਿਸ਼ਤਗਰਦਾਂ ਦੀ ਗਿਣਤੀ ਬਾਰੇ ਵੱਖ-ਵੱਖ ਰਿਪੋਰਟਾਂ ਆ ਰਹੀਆਂ ਹਨ ਤੇ ਨਵੇਂ-ਨਵੇਂ ਦਾਅਵੇ ਵੀ ਕੀਤੇ ਜਾ ਰਹੇ ਹਨ। ਇਸੇ ਦਰਮਿਆਨ ਹਵਾਈ ਫ਼ੌਜ ਦੇ ਮੁਖੀ ਬੀਐਸ ਧਨੋਆ ਨੇ ਭਾਰਤ ਦੀ ਇਸ ਕਾਰਵਾਈ ਬਾਰੇ ਵੱਡਾ ਬਿਆਨ ਦਿੱਤਾ ਹੈ। ਧਨੋਆ ਦਾ ਕਹਿਣਾ ਹੈ ਕਿ ਸਾਡਾ ਕੰਮ ਟਾਰਗੇਟ ਉਡਾਉਣਾ ਹੈ ਨਾ ਕਿ ਅੱਤਵਾਦੀਆਂ ਦੀਆਂ ਲਾਸ਼ਾਂ ਦੀ ਗਿਣਤੀ ਕਰਨਾ।
ਬੀਐਸ ਧਨੋਆ ਨੇ ਕਿਹਾ ਕਿ ਹਵਾਈ ਫ਼ੌਜ ਨੇ ਆਪਣਾ ਟਾਰਗੇਟ ਪੂਰਾ ਕੀਤਾ, ਅਸੀਂ ਟਾਰਗੇਟ ਖ਼ਤਮ ਕਰਦੇ ਹਾਂ ਅੱਤਵਾਦੀ ਨਹੀਂ ਗਿਣਦੇ। ਉਨ੍ਹਾਂ ਕਿਹਾ ਕਿ ਜੇਕਰ ਜੰਗਲ 'ਚ ਬੰਬ ਸੁੱਟੇ ਗਏ ਸੀ ਤਾਂ ਪਾਕਿਸਤਾਨ ਵੱਲੋਂ ਜਵਾਬੀ ਕਾਰਵਾਈ ਕਿਉਂ ਕੀਤੀ ਗਈ। ਧਨੋਆ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਵਿੱਚ ਹਾਲੇ ਆਪ੍ਰੇਸ਼ਨ ਖ਼ਤਮ ਨਹੀਂ ਹੋਏ। ਉਨ੍ਹਾਂ ਇਹ ਵੀ ਦੱਸਿਆ ਕਿ ਵਿੰਗ ਕਮਾਂਡਰ ਅਭਿਨੰਦਨ ਦਾ ਮੈਡੀਕਲ ਜਾਰੀ ਹੈ ਅਤੇ ਉਹ ਉਡਾਣ ਭਰੇਗਾ ਜਾਂ ਨਹੀਂ ਇਹ ਮੈਡੀਕਲ ਪੂਰਾ ਹੋਣ ਤੋਂ ਬਾਅਦ ਤੈਅ ਹੋਵੇਗਾ। ਇੰਨਾ ਹੀ ਨਹੀਂ ਹਵਾਈ ਫ਼ੌਜ ਮੁਖੀ ਨੇ ਕਿਹਾ ਕਿ ਮੋਦੀ ਸਰਕਾਰ ਯੂਪੀਏ ਵਾਂਗ ਪਾਕਿਸਤਾਨ ’ਤੇ ਕਾਰਵਾਈ ਕਰਨੋਂ ਘਬਰਾਉਂਦੀ ਨਹੀਂ।Air Chief Marshal BS Dhanoa on air strikes: IAF is not in a postilion to clarify the number of casualties. The government will clarify that. We don't count human casualties, we count what targets we have hit or not. pic.twitter.com/Ji3Z6JqReB
— ANI (@ANI) March 4, 2019
ਜ਼ਿਕਰਯੋਗ ਹੈ ਕਿ ਬੀਤੀ 26 ਫਰਵਰੀ ਨੂੰ ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨ ਦੇ ਬਾਲਾਕੋਟ ਵਿੱਚ ਏਅਰ ਸਟ੍ਰਾਈਕ ਕਰ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਸ ਹਮਲੇ ਦੌਰਾਨ 300 ਤੋਂ ਵੱਧ ਅੱਤਵਾਦੀ ਮਾਰੇ ਗਏ, ਪਰ ਅੱਜ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ 250 ਦਹਿਸ਼ਤਗਰਦਾਂ ਦੇ ਮਾਰੇ ਜਾਣ ਦਾ ਖੁਲਾਸਾ ਕੀਤਾ ਸੀ। ਇਸ ਮਸਲੇ 'ਤੇ ਵਿਰੋਧੀ ਧਿਰ ਤੇ ਸਰਕਾਰ ਦੀ ਆਪਸੀ ਦੂਸ਼ਣਬਾਜ਼ੀ ਵੀ ਜਾਰੀ ਹੈ।Air Chief Marshal BS Dhanoa:Whether he (Wing Commander #Abhinandan) flies or not depends on his medical fitness. That's why post ejection, he has undergone medical check. Whatever treatment required, will be given. Once we get his medical fitness, he will get into fighter cockpit pic.twitter.com/2ykp5aon3h
— ANI (@ANI) March 4, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਵਿਸ਼ਵ
ਦੇਸ਼
Advertisement