ਜੈਪੁਰ- ਕੌਮਾਂਤਰੀ ਹਵਾਈ ਅੱਡੇ ਦੇ ਬਾਹਰ ਇਕ ਏਅਰਹੋਸਟੈੱਸ ਦੀ ਪਾਇਲਟ ਨਾਲ ਹੱਥੋਪਾਈ ਹੋ ਗਈ। ਇਸ ਦੌਰਾਨ ਏਅਰਹੋਸਟੈੱਸ ਨੇ ਪਾਇਲਟ ਨੂੰ ਥੱਪੜ ਮਾਰ ਦਿੱਤਾ ਅਤੇ ਫੋਨ ਤੋੜ ਦਿੱਤਾ। ਦੋਵਾਂ ਦੇ ਝਗੜੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਏਅਰਹੋਸਟੈੱਸ ਦੀ ਪਛਾਣ ਅਰਪਿਤਾ ਵਜੋਂ ਹੋਈ ਹੈ। ਉਹ ਗੁਰੂਗ੍ਰਾਮ ਦੀ ਰਹਿਣ ਵਾਲੀ ਹੈ। ਪਾਇਲਟ ਦਾ ਨਾਂ ਆਦਿੱਤਿਯ ਦੱਸਿਆ ਗਿਆ ਹੈ।
ਏਅਰਪੋਰਟ ਉੱਤੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਦੋਵਾਂ ਵਿਚਾਲੇ ਝਗੜਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਕੋਈ ਫਾਇਦਾ ਨਹੀਂ ਹੋਇਆ। ਝਗੜਾ ਇੰਨਾ ਵਧ ਗਿਆ ਕਿ ਉਨ੍ਹਾਂ ਨੂੰ ਸ਼ਾਂਤ ਕਰਨ ਲਈ ਸੀ ਆਈ ਐੱਸ ਐੱਫ ਦੇ ਜਵਾਨਾਂ ਨੂੰ ਵਿਚਾਲੇ ਆਉਣਾ ਪਿਆ। ਸੀ ਆਈ ਐੱਸ ਐੱਫ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ, ਪਰ ਬਾਅਦ ਵਿੱਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ।
ਸਾਂਗਾਨੇਰ ਦੇ ਥਾਣਾ ਮੁਖੀ ਸ਼ਿਵ ਰਤਨ ਗੋਦਰਾ ਨੇ ਕਿਹਾ, ‘ਸੁਰੱਖਿਆ ਮੁਲਾਜ਼ਮ ਪਹਿਲਾਂ ਉਨ੍ਹਾਂ ਦੋਵਾਂ ਦਾ ਨਿੱਜੀ ਮਸਲਾ ਸਮਝਦੇ ਹੋਏ ਵਿਚ ਨਹੀਂ ਪਏ, ਪਰ ਝਗੜਾ ਵਧਦਾ ਦੇਖ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨ ਲੱਗੇ। ਝਗੜੇ ਕਾਰਨ ਯਾਤਰੀਆਂ ਦੀ ਭੀੜ ਵੀ ਉੱਥੇ ਜਮ੍ਹਾ ਹੋ ਗਈ ਸੀ।