ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿੱਚ ਲੋਕਾਂ ਵਿੱਚ ਬੈਚੇਨੀ ਤੇ ਨਿਰਾਸ਼ਾ ਵਧੀ ਹੈ। ਮੋਦੀ ਸਰਕਾਰ ਆਉਣ ਮਗਰੋਂ ਇੱਥੋਂ ਦੇ ਹਾਲਾਤ ਹੋਰ ਵਿਗੜੇ ਹਨ। ਕਸ਼ਮੀਰੀਆਂ ਦੀਆਂ ਭਾਰਤ ਸਰਕਾਰ ਤੋਂ ਉਮੀਦਾਂ ਨੂੰ ਠੇਸ ਲੱਗੀ ਹੈ। ਇਹ ਖੁਲਾਸਾ ਯਸਵੰਤ ਸਿਨ੍ਹਾ ਦੇ ਅਗਵਾਈ ਹੇਠ ਜੰਮੂ-ਕਸ਼ਮੀਰ ਦੀ ਯਾਤਰਾ ਕਰਨ ਵਾਲੇ ਮਸ਼ਹੂਰ ਸ਼ਖਸੀਅਤਾਂ ਦੇ ਗਰੁੱਪ ਨੇ ਕੀਤਾ ਹੈ। ਇਨ੍ਹਾਂ ਸ਼ਖਸੀਅਤਾਂ ਮੁਤਾਬਕ ਉਨ੍ਹਾਂ ਦੀ ਪਹਿਲਾਂ ਦੀ ਯਾਤਰਾ ਦੇ ਮੁਕਾਬਲੇ ਹਾਲਤ ਜ਼ਿਆਦਾ ਮਾੜੀ ਹੋਈ ਹੈ।

ਕੰਨਸੰਰਡ ਸਿਟੀਜ਼ਨ ਗਰੁੱਪ (ਸੀਸੀਜੀ) ਨੇ ਕਿਹਾ ਕਿ 17-19 ਅਗਸਤ ਵਿੱਚ ਰਾਜ ਦੀ ਯਾਤਰਾ ਦੌਰਾਨ ਪ੍ਰਮੁੱਖ ਰਾਜਨੀਤਕ ਦਲਾਂ ਦੇ ਆਗੂਆਂ, ਵਿਦਿਆਰਥੀਆਂ ਤੇ ਆਮ ਲੋਕਾਂ ਨਾਲ ਮੁਲਾਕਤ ਕੀਤੀ। ਇਸ ਤੋਂ ਬਾਅਦ ਹੀ ਸੀਸੀਜੀ ਨੇ ਰਿਪੋਰਟ ਜਾਰੀ ਕੀਤੀ।

ਇਸ ਗਰੁੱਪ ਵਿੱਚ ਸਿਨ੍ਹਾ, ਏਅਰ ਵਾਈਸ ਮਾਰਸ਼ਲ (ਰਿਟਾਇਰ) ਕਪਿਲ ਕਾਕ, ਸੁਸ਼ੋਭਾ ਬਾਰਵੇ (ਸੈਂਟਰਲ ਫਾਰ ਡਾਇਲਾਗ ਐਂਡ ਰਿਕੋਸਿਲਿਏਸ਼ਨ ਦੇ ਕਾਰਜਕਾਰੀ ਡਾਇਰੈਕਟਰ ਤੇ ਪੱਤਰਕਾਰ ਭਾਰਤ ਭੂਸ਼ਣ ਸ਼ਾਮਲ ਹੈ।