ਫਲਾਈਟ ‘ਚ ਸਵਾਰ ਯਾਤਰੀ ਗੋਵਿੰਦ ਗਾਂਵਕਰ ਨਾਂ ਦੇ ਯਾਰਤੀ ਨੇ ਟਵੀਟ ਕੀਤਾ ਕਿ ਉਹ ਮੁੰਬਈ ਤੋਂ ਗੋਆ ਜਾਣ ਵਾਲੀ ਫਲਾਈਟ ‘ਚ ਸਵਾਰ ਸੀ। ਰਨਵੇ ‘ਤੇ ਕੁੱਤਿਆਂ ਨੂੰ ਦੇਖਕੇ ਪਾਇਲਟ ਨੇ ‘ਟੱਚਡਾਉਨ’ ਦੇ ਕੁਝ ਸਮਾਂ ਪਹਿਲਾਂ ਹੀ ਲੈਂਡਿੰਗ ਰੋਕ ਦਿੱਤੀ। ਜਹਾਜ਼ ਕਰੀਬ 15 ਮਿੰਟ ਤੋਂ ਬਾਅਦ ਰਨਵੇ ‘ਤੇ ਉਤਾਰਿਆ ਗਿਆ। ਪਾਇਲਟ ਨੇ ਦੱਸਿਆ ਕਿ ਰਨਵੇ ‘ਤੇ ਪੰਜ-ਛੇ ਕੁੱਤੇ ਸੀ। ਇਹ ਪ੍ਰੇਸ਼ਾਨੀ ਵਾਲੀ ਗੱਲ ਹੈ।
ਸੰਪਰਕ ਕਰਨ ‘ਤੇ ਗੋਆ ਹਵਾਈ ਅੱਡੇ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਕਥਿਤ ਘਟਨਾ ਦੀ ਜਾਂਚ ਕੀਤੀ ਜਾਵੇਗੀ। ਇਸ ‘ਚ ਵਿਧਾਨ ਸਭਾ ‘ਤੇ ਵਿਰੋਧੀ ਧਿਰ ਦੇ ਨੇਤਾ ਤੇ ਸਾਬਕਾ ਮੁੱਖ ਮੰਤਰੀ ਦਿਗੰਬਰ ਕਾਮਤ ਨੇ ਨਾਗਰਿਕ ਉਡਾਣ ਡਾਇਰੈਕਟਰ ਤੋਂ ਇਸ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ।
ਘਟਨਾ ਬਾਰੇ ਇੰਡੀਅਨ ਨੇਵੀ ਨੇ ਕਿਹਾ ਹੈ ਕਿ ਆਈਐਨਐਸ ਹੰਸਾ ਨੇ ਕੁੱਤਿਆਂ ਤੇ ਪੰਛੀਆਂ ਨੂੰ ਰਨਵੇ ਤੋਂ ਦੂਰ ਰੱਖਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਹਨ। ਇਸ ਲਈ ਦਿਨ ‘ਚ ਭਾਰੀ ਗਿਣਤੀ ‘ਚ ਲੋਕਾਂ ਨੂੰ ਤਾਇਨਾਤ ਕੀਤਾ ਜਾਂਦਾ ਹੈ। ਗੋਆ ਦੇ ਡਾਬੋਲਿਮ ਏਅਰਪੋਰਟ ਦੀ ਦੇਖਰੇਖ ਅਤੇ ਸੁਰੱਖਿਆ ਦਾ ਜਿੰਮਾ ਇੰਡੀਅਨ ਨੇਵੀ ਕੋਲ ਹੈ।