ਪੜਚੋਲ ਕਰੋ
Advertisement
ਏਅਰ ਇੰਡੀਆ ਦੀ ਉਡਾਣ IX-1344 ਖੱਡ 'ਚ ਡਿੱਗੀ, 14 ਲੌਕਾਂ ਦੀ ਮੌਤ, ਕਈ ਜ਼ਖਮੀ
ਏਅਰ ਇੰਡੀਆ ਦਾ ਇਕ ਜਹਾਜ਼ ਕੇਰਲਾ ਦੇ ਕੋਜ਼ੀਕੋਡ 'ਚ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ।ਇਸ ਘਟਨਾ ਵਿੱਚ ਪਾਇਲਟ ਦੀ ਮੌਤ ਹੋ ਗਈ ਹੈ।
ਨਵੀਂ ਦਿੱਲੀ: ਏਅਰ ਇੰਡੀਆ ਦਾ ਇਕ ਜਹਾਜ਼ ਕੇਰਲਾ ਦੇ ਕੋਜ਼ੀਕੋਡ 'ਚ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ।ਇਸ ਘਟਨਾ ਵਿੱਚ ਪਾਇਲਟ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਏਅਰ ਇੰਡੀਆ ਐਕਸਪ੍ਰੈੱਸ ਦਾ ਜਹਾਜ਼ ਦੁਬਈ ਤੋਂ ਕਲਿਕੱਟ ਆ ਰਿਹਾ ਸੀ ਜਦੋਂ ਉਹ ਹਾਦਸਾਗ੍ਰਸਤ ਹੋ ਗਿਆ।ਜਾਣਕਾਰੀ ਮੁਤਾਬਿਕ ਜਹਾਜ਼ ਰਨਵੇ ਨੂੰ ਪਿੱਛੇ ਛੱਡ ਅੱਗੇ ਨਿਕਲ ਗਿਆ।ਇਸ ਹਾਦਸੇ 'ਚ 14 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਅਤੇ ਕਈ ਹੋਰ ਜ਼ਖਮੀ ਹਨ।NDRF ਵਲੋਂ ਬਚਾ ਕਾਰਜ ਜਾਰੀ ਹੈ।
#WATCH Kerala: Dubai-Kozhikode Air India flight (IX-1344) with 190 people onboard skidded during landing at Karipur Airport today. (Video source: Karipur Airport official) pic.twitter.com/aX90CYve90
— ANI (@ANI) August 7, 2020
ਤੁਹਾਨੂੰ ਦੱਸ ਦੇਈਏ ਕਿ ਏਅਰ ਇੰਡੀਆ ਦੀ ਉਡਾਣ IX-1344 ਰਨਵੇ ਤੇ ਖਿਸਕਣ ਤੋਂ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਈ।ਜਹਾਜ਼ ਰਨਵੇ ਤੋਂ ਅੱਗੇ ਨਿਕਲ ਕੇ ਖੱਡ ਵਿੱਚ ਡਿੱਗ ਗਿਆ।ਫਾਇਰ ਟੈਂਡਰ ਅਤੇ ਐਂਬੂਲੈਂਸਾਂ ਮੌਕੇ 'ਤੇ ਪਹੁੰਚ ਗਈਆਂ ਹਨ। ਘਟਨਾ ਵਾਲੀ ਥਾਂ 'ਤੇ ਹਫੜਾ-ਦਫੜੀ ਦਾ ਮਾਹੌਲ ਹੈ। ਜਹਾਜ਼ ਦੇ ਅਗਲੇ ਹਿੱਸੇ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਪੁਲਿਸ ਦੇ ਅਨੁਸਾਰ ਇਹ ਘਟਨਾ ਸ਼ਾਮ ਕਰੀਬ 7.45 ਵਜੇ ਕਰੀਪੁਰ ਏਅਰਪੋਰਟ ਉੱਤੇ ਵਾਪਰੀ। ਏਅਰ ਇੰਡੀਆ ਐਕਸਪ੍ਰੈਸ ਦੇ ਅਨੁਸਾਰ, ਉਡਾਣ ਵਿੱਚ ਦੋ ਪਾਇਲਟਾਂ ਸਣੇ ਚਾਲਕ ਦਲ ਦੇ ਛੇ ਮੈਂਬਰ ਸਵਾਰ ਸਨ। ਇਸ ਉਡਾਣ ਵਿਚ 174 ਯਾਤਰੀ ਸਵਾਰ ਸਨ।ਜਿਸ 'ਚ 128 ਪੁਰਸ਼ ਅਤੇ 46 ਮਹਿਲਾ ਯਾਤਰੀ ਸ਼ਾਮਲ ਹਨ। ਜਹਾਜ਼ ਦੇ ਹਾਦਸੇ ਵਿੱਚ ਜ਼ਖਮੀ ਹੋਏ ਬਹੁਤ ਸਾਰੇ ਯਾਤਰੀਆਂ ਨੂੰ ਬਾਹਰ ਕੱਢ ਲਿਆ ਗਿਆ ਹੈ। ਹਾਦਸੇ ਤੋਂ ਬਾਅਦ ਏਅਰਕਰਾਫਟ ਦਾ ਅਗਲਾ ਹਿੱਸਾ ਮਲਬੇ ਵਿੱਚ ਬਦਲ ਗਿਆ ਹੈ। ਡੀਜੀਸੀਐਮ ਨੇ ਇਸ ਘਟਨਾ ਦੀ ਵਿਸਥਾਰਤ ਜਾਂਚ ਦੇ ਆਦੇਸ਼ ਦਿੱਤੇ ਹਨ। ਇਸ ਹਾਦਸੇ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੁਖ ਜਤਾਇਆ ਹੈ।ਉਨ੍ਹਾਂ ਟਵੀਟ ਕਰ ਲਿਖਿਆHelplines are open. #CCJaccident
These numbers will assist you in providing information about passengers who were on the Air india Express1344 (@DXB to Calicut.). Airport Control Room - 0483 2719493 Malappuram Collectorate - 0483 2736320 Kozhikode Collectorate - 0495 2376901 pic.twitter.com/E3pjJ1d4Rs — CMO Kerala (@CMOKerala) August 7, 2020
Distressed to learn about the tragic accident of Air India Express aircraft in Kozhikode, Kerala.
Have instructed NDRF to reach the site at the earliest and assist with the rescue operations. — Amit Shah (@AmitShah) August 7, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਕ੍ਰਿਕਟ
ਕ੍ਰਿਕਟ
ਪੰਜਾਬ
Advertisement