(Source: ECI/ABP News)
Air Pollution: ਬੀਜੇਪੀ ਨੇ ਪਟਾਕੇ ਚਲਾ-ਚਲਾ ਕੀਤੀ ਦਿੱਲੀ ਪਲੀਤ? ਦੁਨੀਆ ਦਾ ਸਭ ਤੋਂ ਦੂਸ਼ਿਤ ਸ਼ਹਿਰ ਹੋਣ 'ਤੇ ਸਿਆਸੀ ਜੰਗ
Delhi: ਦਿੱਲੀ ਦੀ ਆਬੋ-ਹਵਾ ਮੁੜ ਵਿਗੜ ਗਈ ਹੈ। ਇਸ ਮਗਰੋਂ ਪਰਾਲੀ ਦੀ ਥਾਂ ਪਟਾਕਿਆਂ ਨੂੰ ਲੈ ਕੇ ਸਿਆਸਤ ਭਖ ਗਈ ਹੈ। ਪ੍ਰਦੂਸ਼ਣ ਦੇ ਮੁੱਦੇ ’ਤੇ ‘ਆਪ’ ਤੇ ਭਾਜਪਾ ਆਹਮੋ-ਸਾਹਮਣੇ ਹੋ ਗਏ ਹਨ।
![Air Pollution: ਬੀਜੇਪੀ ਨੇ ਪਟਾਕੇ ਚਲਾ-ਚਲਾ ਕੀਤੀ ਦਿੱਲੀ ਪਲੀਤ? ਦੁਨੀਆ ਦਾ ਸਭ ਤੋਂ ਦੂਸ਼ਿਤ ਸ਼ਹਿਰ ਹੋਣ 'ਤੇ ਸਿਆਸੀ ਜੰਗ Air Pollution: Did BJP set off firecrackers to pollution Delhi? Air Pollution: ਬੀਜੇਪੀ ਨੇ ਪਟਾਕੇ ਚਲਾ-ਚਲਾ ਕੀਤੀ ਦਿੱਲੀ ਪਲੀਤ? ਦੁਨੀਆ ਦਾ ਸਭ ਤੋਂ ਦੂਸ਼ਿਤ ਸ਼ਹਿਰ ਹੋਣ 'ਤੇ ਸਿਆਸੀ ਜੰਗ](https://feeds.abplive.com/onecms/images/uploaded-images/2023/11/14/db849ac2bbc65f855c50a8437a9ff9ba1699938413585700_original.jpg?impolicy=abp_cdn&imwidth=1200&height=675)
Air Pollution: ਦਿੱਲੀ ਦੀ ਆਬੋ-ਹਵਾ ਮੁੜ ਵਿਗੜ ਗਈ ਹੈ। ਇਸ ਮਗਰੋਂ ਪਰਾਲੀ ਦੀ ਥਾਂ ਪਟਾਕਿਆਂ ਨੂੰ ਲੈ ਕੇ ਸਿਆਸਤ ਭਖ ਗਈ ਹੈ। ਪ੍ਰਦੂਸ਼ਣ ਦੇ ਮੁੱਦੇ ’ਤੇ ‘ਆਪ’ ਤੇ ਭਾਜਪਾ ਆਹਮੋ-ਸਾਹਮਣੇ ਹੋ ਗਏ ਹਨ। ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਦੋਸ਼ ਲਾਇਆ ਕਿ ਭਾਜਪਾ ਨੇ ਲੋਕਾਂ ਨੂੰ ਦੀਵਾਲੀ ’ਤੇ ਆਤਿਸ਼ਬਾਜ਼ੀ ਚਲਾਉਣ ਲਈ ਉਕਸਾਇਆ, ਜਿਸ ਨਾਲ ਕੌਮੀ ਰਾਜਧਾਨੀ ਦੇ ਏਕਿਊਆਈ ਵਿੱਚ ਰਾਤੋ-ਰਾਤ ਵਾਧਾ ਹੋ ਗਿਆ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਆਤਿਸ਼ਬਾਜ਼ੀ ਲਈ ਪਟਾਕੇ ਯੂਪੀ ਤੇ ਹਰਿਆਣਾ ਤੋਂ ਲਿਆਂਦੇ ਗਏ ਸਨ।
ਉਧਰ. ਭਾਜਪਾ ਆਗੂ ਹਰੀਸ਼ ਖੁਰਾਣਾ ਨੇ ਦੋਸ਼ ਲਾਇਆ ਕਿ ‘ਆਪ’ ਪੰਜਾਬ ਵਿੱਚ ਪਰਾਲੀ ਸਾੜਨ ਦੇ ਮੁੱਦੇ ਨਾਲ ਨਜਿੱਠਣ ਲਈ ਨਾਕਾਮ ਰਹੀ ਹੈ ਤੇ ਇਸ ਅਸਫਲਤਾ ਨੂੰ ਲੁਕਾਉਣ ਲਈ ਉਹ ਭਾਜਪਾ ’ਤੇ ਦੋਸ਼ ਲਾ ਰਹੀ ਹੈ। ਦਰਅਸਲ ਦੀਵਾਲੀ ਤੋਂ ਅਗਲੇ ਦਿਨ ਨਵੀਂ ਦਿੱਲੀ ਨੂੰ ਦੁਨੀਆ ਦੇ ਸਭ ਤੋਂ ਦੂਸ਼ਿਤ ਸ਼ਹਿਰਾਂ ਵਿੱਚ ਦਰਜ ਕੀਤਾ ਗਿਆ। ਸਵਿਸ ਗਰੁੱਪ ਆਈਕਿਊ ਏਅਰ ਅਨੁਸਾਰ ਮੁੰਬਈ 5ਵੇਂ ਤੇ ਕੋਲਕਾਤਾ 6ਵੇਂ ਸਥਾਨ ’ਤੇ ਰਹੇ।
ਦਿੱਲੀ ਵਿੱਚ ਬੀਤੇਂ ਦਿਨੀਂ ਮੀਂਹ ਕਰਕੇ ਹਵਾ ਪ੍ਰਦੂਸ਼ਣ ਤੋਂ ਕੁਝ ਰਾਹਤ ਮਿਲੀ ਸੀ ਪਰ ਦੀਵਾਲੀ ਮੌਕੇ ਪਾਬੰਦੀ ਦੇ ਬਾਵਜੂਦ ਚਲਾਏ ਗਏ ਪਟਾਕਿਆਂ ਕਾਰਨ ਹਵਾ ਪ੍ਰਦੂਸ਼ਣ ਦਾ ਪੱਧਰ ਇਕ ਵਾਰ ਫਿਰ ਵਧ ਗਿਆ। ਦੀਵਾਲੀ ਵਾਲੀ ਸ਼ਾਮ 4 ਵਜੇ 24 ਘੰਟੇ ਦਾ ਔਸਤ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 218 ਦਰਜ ਕੀਤਾ ਗਿਆ ਸੀ ਪਰ ਐਤਵਾਰ ਦੇਰ ਰਾਤ ਤੋਂ ਚਲਾਈ ਜਾਣ ਵਾਲੀ ਆਤਿਸ਼ਬਾਜ਼ੀ ਕਾਰਨ ਪ੍ਰਦੂਸ਼ਣ ਦਾ ਪੱਧਰ ਤੇਜ਼ੀ ਨਾਲ ਵਧਦਾ ਗਿਆ ਤੇ ਸੌਮਵਾਰ ਸ਼ਾਮ ਚਾਰ ਵਜੇ ਤੱਕ 358 ਤੱਕ ਪਹੁੰਚ ਗਿਆ। ਦਿੱਲੀ ਦੇ ਆਰਕੇ ਪੁਰਮ ਵਿੱਚ ਏਕਿਊਆਈ 402, ਜਹਾਂਗੀਰਪੁਰੀ ਵਿੱਚ 419, ਬਵਾਨਾ ਵਿੱਚ 407 ਤੇ ਮੁੰਡਕਾ ਵਿੱਚ 403 ਦਰਜ ਕੀਤਾ ਗਿਆ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅੰਕੜਿਆਂ ਅਨੁਸਾਰ ਦੀਵਾਲੀ ਤੋਂ ਅਗਲੇ ਦਿਨ ਦੇਸ਼ ਭਰ ਦੇ ਸ਼ਹਿਰਾਂ ਵਿੱਚ ਹਵਾ ਪ੍ਰਦੂਸ਼ਣ ਦੇ ਪੱਧਰ ਵਿੱਚ ਤੇਜ਼ੀ ਨਾਲ ਵਾਧਾ ਨਜ਼ਰ ਆਇਆ। ਉੱਤਰ ਪ੍ਰਦੇਸ਼ ਦੇ ਬਾਗਪਤ ਵਿੱਚ ਏਕਿਊਆਈ 385, ਹਰਿਆਣਾ ਦੇ ਕੈਥਲ ਵਿੱਚ 361, ਰਾਜਸਥਾਨ ਦੇ ਭਰਤਪੁਰ ਵਿੱਚ 380 ਤੇ ਉੜੀਸਾ ਦੇ ਭੁਵਨੇਸ਼ਵਰ ਅਤੇ ਕੱਟਕ ਵਿੱਚ ਕ੍ਰਮਵਾਰ 260 ਤੇ 380 ਰਿਹਾ।
ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀਪੀਸੀਸੀ) ਦੇ ਵਿਸ਼ਲੇਸ਼ਣ ਅਨੁਸਾਰ ਇਸ ਸਾਲ ਦੀਵਾਲੀ ਵਾਲੇ ਦਿਨ ਕੌਮੀ ਰਾਜਧਾਨੀ ਵਿੱਚ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਪੀਐਮ 2.5 ਤੇ ਪੀਐਮ10 ਦੇ ਪੱਧਰ ਵਿੱਚ ਪਿਛਲੇ ਸਾਲ ਦੀਵਾਲੀ ਵਾਲੇ ਦਿਨ ਦੇ ਮੁਕਾਬਲੇ ਕ੍ਰਮਵਾਰ 45 33 ਫੀਸਦ ਦਾ ਵਾਧਾ ਹੋਇਆ ਹੈ। ਕੌਮੀ ਰਾਜਧਾਨ ਵਿੱਚ ਸਾਰੇ ਹਵਾ ਗੁਣਵੱਤਾ ਨਿਗਰਾਨੀ ਕੇਂਦਰਾਂ ਨੇ ਪਿਛਲੇ ਸਾਲ ਦੇ ਮੁਕਾਬਲੇ ਇਸ ਦੀਵਾਲੀ ’ਤੇ ਪ੍ਰਦੂਸ਼ਣ ਦੇ ਪੱਧਰ ’ਚ ਵਾਧਾ ਦਰਜ ਕੀਤਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)