ਦਿੱਲੀ ਦੀ ਆਬੋਹਵਾ ਬੇਹੱਦ ਖ਼ਰਾਬ, ਕੇਜਰੀਵਾਲ ਸਰਕਾਰ ਨੇ ਪਰਾਲੀ ਸਾੜਨ ਵਾਲਿਆਂ ਨੂੰ ਠਹਿਰਾਇਆ ਜ਼ਿੰਮੇਵਾਰ
ਏਬੀਪੀ ਸਾਂਝਾ
Updated at:
18 Oct 2018 10:17 AM (IST)
NEXT
PREV
ਨਵੀਂ ਦਿੱਲੀ: ਦਿੱਲੀ ਵਿੱਚ ਹਵਾ ਦੀ ਗੁਣਵੱਤਾ ਇਸ ਦੌਰਾਨ ਪਹਿਲੀ ਵਾਰ ‘ਬੇਹੱਦ ਖਰਾਬ’ ਸ਼੍ਰੇਣੀ ਵਿੱਚ ਪਹੁੰਚ ਗਈ ਹੈ। ਕਈ ਇਲਾਕਿਆਂ ਵਿੱਚ ਪ੍ਰਦੂਸ਼ਣ ਦਾ ਪੱਧਰ ਗੰਭੀਰ ਹੋ ਗਿਆ ਹੈ। ਹਵਾ ਦੀ ਗੁਣਵੱਤਾ ਖਰਾਬ ਹੋਣ ਕਾਰਨ ਵਾਹਨਾਂ ਦੇ ਪ੍ਰਦੂਸ਼ਣ, ਨਿਰਮਾਣ ਗਤੀਵਿਧੀਆਂ ਤੇ ਮੌਸਮ ਸਬੰਧੀ ਕਾਰਨਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੇ ਆਉਣ ਵਾਲੇ ਦਿਨਾਂ ਵਿੱਚ ਦਿੱਲੀ-ਐਨਸੀਆਰ ਵਿੱਚ ਹਵਾ ਦੇ ਹੋਰ ਖਰਾਬ ਹੋਣ ਦਾ ਖਦਸ਼ਾ ਜਤਾਇਆ ਹੈ।
ਇਸੇ ਦੌਰਾਨ, ਦਿੱਲੀ ਦੇ ਵਾਤਾਵਰਨ ਮੰਤੀਰ ਇਮਰਾਨ ਹੁਸੈਨ ਨੇ ਕਿਹਾ ਹੈ ਕਿ ਸੈਟੇਲਾਈਟ ਤੋਂ ਲਈਆਂ ਤਸਵੀਰਾਂ ਦੱਸ ਰਹੀਆਂ ਹਨ ਕਿ ਖ਼ਤਰਨਾਕ ਪੱਧਰ ’ਤੇ ਪਰਾਲੀ ਸਾੜੀ ਜਾ ਰਹੀ ਹੈ। ਇਸਨੂੰ ਤੁਰੰਤ ਰੋਕਣਾ ਚਾਹੀਦਾ ਹੈ ਨਹੀਂ ਤਾਂ ਦਿੱਲੀ ਸਣੇ ਸਮੁੱਚੇ ਉੱਤਰ ਭਾਰਤ ਨੂੰ ਗੰਭੀਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕੁਝ ਦਿਨ ਪਹਿਲਾਂ ਹੀ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਦੇ ਖਰਾਬ ਸ਼੍ਰੇਣੀ ਵਿੱਚ ਪਹੁੰਚਣ ਦੇ ਬਾਅਦ ਸੋਮਵਾਰ ਨੂੰ 'ਵਾਤਾਵਰਣ ਪ੍ਰਦੂਸ਼ਣ (ਪ੍ਰੀਵੈਂਸ਼ਨ ਐਂਡ ਕੰਟਰੋਲ) ਅਥਾਰਟੀ' (ਈਪੀਸੀਏ) ਤੇ 'ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ' (ਜੀਆਰਏਪੀ) ਲਾਗੂ ਕੀਤੇ ਗਏ ਸੀ। ਇਨ੍ਹਾਂ ਤਹਿਤ ਹਵਾ ਗੁਣਵੱਤਾ ਨੂੰ ਹੋਰ ਵਿਗੜਨ ਤੋਂ ਰੋਕਣ ਲਈ ਕਈ ਉਪਾਅ ਅਮਲ ਵਿੱਚ ਲਿਆਂਦੇ ਜਾਂਦੇ ਹਨ।
ਈਪੀਸੀਏ ਦੇ ਇੱਕ ਹੋਰ ਸੀਨੀਅਰ ਅਫਸਰ ਨੇ ਕਿਹਾ ਕਿ ਉਹ ਕੌਮੀ ਰਾਜਧਾਨੀ ਖੇਤਰ (ਐਨਸੀਆਰ) ਵਿੱਚ ਆਉਣ ਵਾਲੇ ਦਿਨਾਂ ਵਿੱਚ ਜਨਰੇਟਰ ’ਤੇ ਪਾਬੰਧੀ, ਪਾਰਕਿੰਗ ਫੀਸਾਂ ਵਧਾਉਣ ਤੇ ਆਉਣ ਵਾਲੇ ਦਿਨਾਂ ਵਿੱਚ ਜਨਤਕ ਪਰਿਵਹਿਨ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਵਰਗੇ ਉਪਾਅ ’ਤੇ ਵਿਚਾਰ ਕਰ ਰਹੇ ਹਨ।

- - - - - - - - - Advertisement - - - - - - - - -