ਨਵੀਂ ਦਿੱਲੀ: ਜੇਕਰ ਤੁਸੀਂ ਕਿਤੇ ਘੁੰਮਣ ਦੀ ਤਿਆਰੀ 'ਚ ਹੋ ਅਤੇ ਫਲਾਇਟ ਟਿਕਟ ਦਾ ਰੇਟ ਪਤਾ ਕਰ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਇੱਕ ਏਅਰਲਾਈਨ ਅਜਿਹੀ ਹੈ ਜੋ ਸਿਰਫ 312 ਰੁਪਏ 'ਚ ਤੁਹਾਨੂੰ ਫਲਾਇਟ ਟਿਕਟ ਦੇ ਰਹੀ ਹੈ।

ਦੇਸ਼ ਦੀ ਘਰੇਲੂ ਕੰਪਨੀ ਗੋ-ਏਅਰ ਨੇ ਹਵਾਈ ਮੁਸਾਫਰਾਂ ਨੂੰ ਸਸਤੇ ਹਵਾਈ ਸਫ਼ਰ ਦਾ ਤੋਹਫਾ ਦਿੱਤਾ ਹੈ। ਕੰਪਨੀ ਨੇ ਦਿੱਲੀ, ਕੋਚੀ ਅਤੇ ਬੰਗਲੁਰੂ ਸਮੇਤ ਸੱਤ ਸ਼ਹਿਰਾਂ ਦੇ ਲਈ ਸ਼ੁਰੂ ਕੀਤੀ ਪੇਸ਼ਕਸ਼ 'ਚ ਇਕ ਪਾਸੇ ਦਾ ਕਿਰਾਇਆ 312 ਰੁਪਏ ਰੱਖਿਆ ਗਿਆ ਹੈ।



ਤੁਹਾਨੂੰ ਦੱਸ ਦੇਈਏ ਕਿ ਟਿਕਟ ਦੀ ਬੁਕਿੰਗ ਪਹਿਲ 'ਤੇ ਅਧਾਰ 'ਤੇ ਕੀਤੀ ਜਾਵੇਗੀ। ਕੰਪਨੀ ਦੇ ਬੁਲਾਰੇ ਨੇ ਕਿਹਾ ਹੈ ਕਿ ਇਸ ਪੇਸ਼ਕਸ਼ ਦੇ ਤਹਿਤ ਟਿਕਟ ਬੁਕਿੰਗ 24 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਚੱਲੇਗੀ।

ਇਸ ਆਫਰ ਤਹਿਤ ਸਫ਼ਰ ਇੱਕ ਦਸੰਬਰ ਤੋਂ ਲੈ ਕੇ 28 ਅਕਤੂਬਰ ਤੱਕ ਕੀਤੀ ਜਾ ਸਕਦੀ ਹੈ। ਗੋ-ਏਅਰ ਕੰਪਨੀ ਨੇ ਡਿਸਕਾਉਂਟ ਰੇਟ 'ਤੇ ਸਫਰ ਸਿਰਫ 6 ਸ਼ਹਿਰਾਂ 'ਚ ਕਰਵਾਇਆ ਜਾਵੇਗਾ। ਇਸ ਤਹਿਤ ਨਵੀਂ ਦਿੱਲੀ, ਕੋਚੀ, ਬੰਗਲੁਰੂ, ਹੈਦਰਾਬਾਦ, ਚੇਨੱਈ, ਅਹਿਮਦਾਬਾਦ ਅਤੇ ਲਖਨਊ ਸ਼ਾਮਲ ਹਨ।