ਚੀਨੀ ਸਰਹੱਦ 'ਤੇ ਫੌਜੀ ਤਾਇਨਾਤੀ ਬਾਰੇ ਭਾਰਤੀ ਹਵਾਈ ਫੌਜ ਦੇ ਮੁਖੀ ਦਾ ਵੱਡਾ ਬਿਆਨ
ਹਵਾਈ ਫੌਜ ਮੁਖੀ ਰਾਕੇਸ਼ ਕੁਮਾਰ ਸਿੰਭ ਭਦੌਰੀਆ ਨੇ ਕਿਹਾ, 'ਉੱਤਰੀ ਸੀਮਾ 'ਚ ਹਾਲ ਹੀ ਦੇ ਤਣਾਅ ਦੌਰਾਨ ਤਾਇਨਾਤੀ ਲਈ ਮੈਂ ਹਵਾਈ ਯੋਧਿਆਂ ਦੀ ਸ਼ਲਾਘਾ ਕਰਦਾ ਹਾਂ। ਅਸੀਂ ਆਪਣੇ ਸੰਕਲਪ, ਅਭਿਆਨ ਸਮਰੱਥਾ ਤੇ ਲੋੜ ਪੈਣ 'ਤੇ ਆਪਣੇ ਦੁਸ਼ਮਨ ਨਾਲ ਪ੍ਰਭਾਵੀ ਤਰੀਕੇ ਨਾਲ ਨਜਿੱਠਣ ਦੀ ਇੱਛਾਸ਼ਕਤੀ ਦਾ ਸਪਸ਼ਟ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਹੈ।'
ਗਾਜ਼ੀਆਬਾਦ: ਹਿੰਡਨ ਏਅਰਫੋਰਸ ਸਟੇਸ਼ਨ 'ਤੇ ਅੱਜ ਭਾਰਤੀ ਹਵਾਈ ਫੌਜ ਆਪਣੀ 88ਵੀਂ ਵਰ੍ਹੇਗੰਢ ਮਨਾ ਰਹੀ ਹੈ। ਇਸ ਮੌਕੇ ਹਵਾਈ ਫੌਜ ਮੁਖੀ ਰਾਕੇਸ਼ ਕੁਮਾਰ ਸਿੰਘ ਭਦੌਰੀਆ ਨੇ ਯੁੱਧ ਸੇਵਾ ਮੈਡਲ, ਹਵਾਈ ਸੈਨਾ ਮੈਡਲ, ਵਿਲੱਖਣ ਸੇਵਾ ਮੈਡਲ ਤੇ ਯੂਨਿਟ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤੇ। ਹਵਾਈ ਫੌਜ ਪ੍ਰਮੁੱਖ ਨੇ ਚੀਨੀ ਸਰਹੱਦ 'ਤੇ ਤਾਇਨਾਤ ਹੋਣ ਵਾਲੇ ਹਵਾਈ ਯੋਧਿਆਂ ਦੀ ਤਾਰੀਫ ਕਰਦਿਆਂ ਕਿਹਾ, 'ਮੈਂ ਦੇਸ਼ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਭਾਰਤੀ ਹਵਾਈ ਫੌਜ ਸਾਡੇ ਦੇਸ਼ ਦੀ ਪ੍ਰਭੂਸੱਤਾ ਤੇ ਹਿੱਤਾਂ ਦੀ ਰੱਖਿਆ ਲਈ ਸਾਰੇ ਹਾਲਾਤਾਂ 'ਚ ਹਮੇਸ਼ਾਂ ਤਿਆਰ ਰਹੇਗੀ।'
ਹਵਾਈ ਫੌਜ ਮੁਖੀ ਨੇ ਕਿਹਾ, 'ਇਹ ਸਾਲ ਸੱਚਮੁੱਚ 'ਚ ਹੈਰਾਨੀਜਨਕ ਰਿਹਾ। ਦੁਨੀਆਂ ਭਰ 'ਚ ਕੋਵਿਡ-19 ਤੇਜ਼ੀ ਨਾਲ ਫੈਲਿਆ। ਇਸ 'ਤੇ ਸਾਡੇ ਦੇਸ਼ ਦੀ ਪ੍ਰਤੀਕਿਰਿਆ ਦ੍ਰਿੜ ਸੀ। ਸਾਡੇ ਬਹਾਦਰਾਂ ਦੀ ਦ੍ਰਿੜਤਾ ਤੇ ਸੰਕਲਪ ਨੇ ਯਕੀਨੀ ਬਣਾਇਆ ਕਿ ਭਾਰਤੀ ਹਵਾਈ ਫੌਜ ਇਸ ਦੌਰਾਨ ਆਪਣੇ ਫੁੱਲ ਸਕੇਲ ਆਪਰੇਸ਼ਨ ਦੀ ਸਮਰੱਥਾ ਨੂੰ ਬਣਾਈ ਰੱਖੇ।'
ਹਵਾਈ ਫੌਜ ਮੁਖੀ ਰਾਕੇਸ਼ ਕੁਮਾਰ ਸਿੰਘ ਭਦੌਰੀਆ ਨੇ ਕਿਹਾ, 'ਉੱਤਰੀ ਸੀਮਾ 'ਚ ਹਾਲ ਹੀ ਦੇ ਤਣਾਅ ਦੌਰਾਨ ਤਾਇਨਾਤੀ ਲਈ ਮੈਂ ਹਵਾਈ ਯੋਧਿਆਂ ਦੀ ਸ਼ਲਾਘਾ ਕਰਦਾ ਹਾਂ। ਅਸੀਂ ਆਪਣੇ ਸੰਕਲਪ, ਅਭਿਆਨ ਸਮਰੱਥਾ ਤੇ ਲੋੜ ਪੈਣ 'ਤੇ ਆਪਣੇ ਦੁਸ਼ਮਨ ਨਾਲ ਪ੍ਰਭਾਵੀ ਤਰੀਕੇ ਨਾਲ ਨਜਿੱਠਣ ਦੀ ਇੱਛਾਸ਼ਕਤੀ ਦਾ ਸਪਸ਼ਟ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਹੈ।'
ਕਿਸਾਨਾਂ ਲਈ ਖੁਸ਼ਖਬਰੀ! ਆਰਬੀਆਈ ਦੀ ਝੰਡੀ ਮਗਰੋਂ ਕੈਪਟਨ ਵੱਲੋਂ ਸਖਤ ਹੁਕਮ
ਭਾਰਤੀ ਹਵਾਈ ਫੌਜ ਦੀ 1932 'ਚ ਸਥਾਪਨਾ ਹੋਈ ਸੀ ਤੇ ਭਾਰਤੀ ਹਵਾਈ ਫੌਜ ਦੀ ਸਥਾਪਨਾ ਦੀ ਯਾਦ ਵਜੋਂ ਹਰ ਸਾਲ ਏਅਰਫੋਰਸ ਡੇਅ ਮਨਾਇਆ ਜਾਂਦਾ ਹੈ। 88ਵੇਂ ਸਥਾਪਨਾ ਦਿਵਸ 'ਤੇ ਹਵਾਈ ਫੌਜ ਦੇ ਫਲਾਈ ਪਾਸਟ ਦਾ ਸਭ ਤੋਂ ਵੱਡਾ ਆਕਰਸ਼ਨ ਰਾਫੇਲ ਰਿਹਾ। ਆਸਮਾਨ 'ਚ ਰਾਫੇਲ ਦੀ ਗਰਜ ਨਾਲ ਭਾਰਤੀਆਂ 'ਚ ਨਵਾਂ ਜੋਸ਼ ਦੇਖਿਆ ਗਿਆ।
ਦਿਨ 'ਚ ਸੁਫਨੇ ਦਿਖਾ ਹਰੀਸ਼ ਰਾਵਤ ਦਾ ਸਿੱਧੂ ਨੂੰ ਵੱਡਾ ਝਟਕਾ, ਕੀ 2022 ਤਕ ਸਿੱਧੂ ਕਰਨਗੇ ਉਡੀਕ ?ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ