ਮਹਿਤਾਬ-ਉਦ-ਦੀਨ


ਚੰਡੀਗੜ੍ਹ: ਹਰਿਆਣਾ ਦੇ 34 ਸਾਲਾ ਆਕਾਂਕਸ਼ਾ ਅਰੋੜਾ ਸੰਯੁਕਤ ਰਾਸ਼ਟਰ (UN) ਦੇ ਸਕੱਤਰ ਜਨਰਲ ਦੀ ਚੋਣ ਲੜ ਰਹੇ ਹਨ। ਉਨ੍ਹਾਂ ਨੂੰ ਭਾਵੇਂ ਕਿਸੇ ਦੇਸ਼ ਦੀ ਹਮਾਇਤ ਹਾਸਲ ਨਹੀਂ ਤੇ ਨਾ ਹੀ ਉਨ੍ਹਾਂ ਬੀਤੀ 9 ਫ਼ਰਵਰੀ ਨੂੰ ਜਾਰੀ ਕੀਤੀ ਆਪਣੀ ਨਿੱਕੀ ਜਿਹੀ ਵੀਡੀਓ ਕਲਿੱਪ ਵਿੱਚ ਅਜਿਹੀ ਕੋਈ ਹਮਾਇਤ ਕਿਸੇ ਦੇਸ਼ ਤੋਂ ਮੰਗੀ ਹੈ। ਉਨ੍ਹਾਂ ਦੇ ਮੁਕਾਬਲੇ ਵਿਰੋਧੀ ਉਮੀਦਵਾਰ ਤੇ ਯੂਐਨਓ ਦੇ ਮੌਜੂਦਾ ਸਕੱਤਰ ਜਨਰਲ ਐਂਟੋਨੀਓ ਗੁਤਰੇਸ ਹਨ। ਇੱਕ ਮੌਜੂਦਾ ਬੌਸ ਦੇ ਅਧੀਨ ਰਹਿ ਕੇ ਆਕਾਂਕਸ਼ਾ ਦਾ ਚੋਣ ਲੜਨਾ ਆਪਣੇ-ਆਪ ਵਿੱਚ ਹੀ ਦਲੇਰਾਨਾ ਕਦਮ ਹੈ।


ਦਰਅਸਲ, ਹੁਣ ਤੱਕ ਦੁਨੀਆ ਨੂੰ ਇਹ ਗਿਲਾ ਰਿਹਾ ਹੈ ਕਿ ਕਿਸੇ ਔਰਤ ਨੂੰ ਕਦੇ ਵੀ ਇਸ ਅੰਤਰਰਾਸ਼ਟਰੀ ਜੱਥੇਬੰਦੀ UNO ਦੀ ਸਕੱਤਰ ਜਨਰਲ ਨਹੀਂ ਬਣਾਇਆ ਗਿਆ। ਉੱਧਰ ਯੂਰਪੀਅਨ ਦੇਸ਼ਾਂ ਨੂੰ ਵੀ ਮਲਾਲ ਹੈ ਕਿ ਉਨ੍ਹਾਂ ਦਾ ਕੋਈ ਨੁਮਾਇੰਦਾ ਕਦੇ ਵੀ ਇਸ ਕੌਮਾਂਤਰੀ ਸੰਗਠਨ ਦਾ ਮੁਖੀ ਨਹੀਂ ਬਣਾਇਆ ਗਿਆ।


ਕੁਝ ਵੀ ਹੋਵੇ, ਆਕਾਂਕਸ਼ਾ ਅਰੋੜਾ ਇਸ ਵੇਲੇ ਗੁਤਰੇਸ ਨੂੰ ਸ਼ੀਸ਼ਾ ਵਿਖਾਉਣ ਦਾ ਕੰਮ ਤਾਂ ਕਰ ਹੀ ਰਹੇ ਹਨ। ਉਨ੍ਹਾਂ ਕਿਹਾ ਹੈ ਕਿ UNO ’ਚ ਆਉਣ ਤੋਂ ਪਹਿਲਾਂ ਗੁਤਰੇਸ; ਸ਼ਰਨਾਰਥੀਆਂ ਦੀ ਇੱਕ ਜਥੇਬੰਦੀ ਨਾਲ ਜੁੜੇ ਹੋਏ ਸਨ। ਉਹ ਸ਼ਰਨਾਰਥੀਆਂ ਦਾ ਦਰਦ ਚੰਗੀ ਤਰ੍ਹਾਂ ਸਮਝ ਸਕਦੇ ਹਨ ਪਰ ਯੂਐਨਓ ਦਾ ਮੁਖੀ ਹੋਣ ਦੇ ਨਾਤੇ ਉਨ੍ਹਾਂ ਕਦੇ ਦੁਨੀਆ ਦੇ ਲੱਖਾਂ ਸ਼ਰਨਾਰਥੀਆਂ ਦੀ ਕੋਈ ਪਰਵਾਹ ਨਹੀਂ ਕੀਤੀ।


<iframe width="914" height="514" src="https://www.youtube.com/embed/UMhcRiyAtms" frameborder="0" allow="accelerometer; autoplay; clipboard-write; encrypted-media; gyroscope; picture-in-picture" allowfullscreen></iframe>


ਦੱਸ ਦੇਈਏ ਕਿ ਆਕਾਂਕਸ਼ਾ ਅਰੋੜਾ ਇਸ ਵੇਲੇ ‘ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ’ (UNDP) ਦੇ ਆੱਡਿਟ ਕੋਆਰਟੀਨੇਟਰ ਵਜੋਂ ਕੰਮ ਕਰ ਰਹੇ ਹਨ।