ਪੜਚੋਲ ਕਰੋ
10 ਜੂਨ ਤਕ ਅਸਮਾਨੋਂ ਵਰ੍ਹੇਗੀ ਆਫ਼ਤ, ਇਨ੍ਹਾਂ ਤਾਰੀਖ਼ਾਂ ਨੂੰ ਇੱਥੇ ਜਾਰੀ ਹੋਈ ਚੇਤਾਵਨੀ

ਸੰਕੇਤਕ ਤਸਵੀਰ
ਮੁੰਬਈ: ਵੀਰਵਾਰ ਸਵੇਰ ਚਾਰ ਵਜੇ ਤੋਂ ਮੁੰਬਈ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਮੁੰਬਈ ਸਮੇਤ ਕਈ ਖੇਤਰਾਂ ਵਿੱਚ ਭਾਰੀ ਬਾਰਸ਼ ਦੀ ਸੰਭਾਵਨਾ ਜਤਾਉਂਦਿਆਂ ਹੋਇਆਂ 10 ਜੂਨ ਤਕ ਐਲਰਟ ਜਾਰੀ ਕੀਤਾ ਹੈ। ਖ਼ਦਸ਼ਾ ਹੈ ਕਿ ਇਸ ਵਾਰ ਮੁੰਬਈ ਵਿੱਚ ਇਸ ਵਾਰ ਵੀ 2005 ਵਾਂਗ ਮੀਂਹ ਪੈਣਗੇ। ਉਸ ਸਮੇਂ ਕਈ ਦਿਨਾਂ ਤਕ ਲਗਾਤਾਰ ਜ਼ੋਰਦਾਰ ਮੀਂਹ ਪੈਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈ ਕੰਡਮ ਇਮਾਰਤਾਂ ਜ਼ਮੀਨ ਵਿੱਚ ਧੱਸ ਗਈਆਂ ਸਨ। ਮੌਸਮ ਵਿਭਾਗ ਨੇ ਮੁੰਬਈ ਤੋਂ ਇਲਾਵਾ ਕਈ ਹੋਰ ਖੇਤਰਾਂ ਲਈ ਨੇ ਵੀ ਐਲਰਟ ਜਾਰੀ ਕੀਤਾ ਹੈ। ਕਿੱਥੇ ਕਿੱਥੇ ਹੈ ਐਲਰਟ- 7 ਜੂਨ: ਮੌਸਮ ਵਿਭਾਗ ਨੇ ਦੱਸਿਆ ਕਿ ਸੱਤ ਜੂਨ ਯਾਨੀ ਕਿ ਅੱਜ ਮੱਧ ਮਹਾਰਾਸ਼ਟਰ, ਕੋਂਕਣ ਤੇ ਗੋਆ, ਸਮੁੰਦਰ ਦੇ ਕੰਢੇ ਵਾਲੇ ਕਰਨਾਟਕ ਤੇ ਕੇਰਲ ਵਿੱਚ ਤੇਜ਼ ਮੀਂਹ ਪੈਣ ਦੀ ਸੰਭਾਵਨਾ ਹੈ। ਉੱਥੇ ਹੀ ਪੱਛਮੀ ਬੰਗਾਲ ਤੇ ਸਿੱਕਿਮ, ਓੜੀਸ਼ਾ, ਅਸਮ ਤੇ ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ ਤੇ ਤ੍ਰਿਪੁਰਾ, ਮਰਾਠਵਾੜਾ ਤੇ ਦੱਖਣੀ ਕਰਨਾਟਕ ਦੇ ਅੰਦਰੂਨੀ ਇਲਾਕਿਆਂ ਵਿੱਚ ਤੇਜ਼ ਮੀਂਹ ਪੈਣ ਦੀ ਸੰਭਾਵਨਾ ਹੈ। 8 ਜੂਨ: ਮੌਸਮ ਵਿਭਾਗ ਨੇ ਦੱਸਿਆ ਕਿ ਉਪਰੋਕਤ ਸਥਾਨਾਂ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼ ਤੇ ਝਾਰਖੰਡ ਵਿੱਚ ਤੇਜ਼ ਹਵਾਵਾਂ ਤੇ ਚਮਕਦੀ ਬਿਜਲੀ ਨਾਲ ਹਨੇਰੀ-ਤੂਫਾਨ ਆਉਣ ਦਾ ਐਲਰਟ ਜਾਰੀ ਕੀਤਾ ਗਿਆ ਹੈ। ਉੱਥੇ ਹੀ ਕੇਰਲ, ਕਰਨਾਟਕ ਤੇ ਮਹਾਰਾਸ਼ਟਰ ਦੇ ਤੱਟੀ ਇਲਾਕਿਆਂ ਵਿੱਚ 40 ਤੋਂ ਲੈ ਕੇ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਮੌਸਮ ਵਿਭਾਗ ਨੇ ਇਨ੍ਹਾਂ ਇਲਾਕਿਆਂ ਵਿੱਚ ਮਛੇਰਿਆਂ ਨੂੰ ਜਾਣ ਤੋਂ ਮਨ੍ਹਾ ਕੀਤਾ ਹੈ। 9 ਜੂਨ: ਕੋਂਕਣ ਤੇ ਗੋਆ ਦੀਆਂ ਕੁਝ ਥਾਵਾਂ 'ਤੇ ਤੇਜ਼ ਮੀਂਹ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਤੇ ਉੱਤਰ ਪ੍ਰਦੇਸ਼ ਵਿੱਚ ਤੇਜ਼ ਹਵਾ ਤੇ ਚਮਕਦੀ ਬਿਜਲੀ ਨਾਲ ਹਨੇਰੀ ਤੂਫਾਨ ਦਾ ਐਲਰਟ ਜਾਰੀ ਕੀਤਾ ਹੈ। 10 ਜੂਨ: ਮੌਸਮ ਵਿਭਾਗ ਨੇ ਪੰਜਾਬ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼ ਵਿੱਚ ਤੇਜ਼ ਹਵਾ ਤੇ ਬਿਜਲੀ ਲਿਸ਼ਕਣ ਦੇ ਨਾਲ ਨਾਲ ਹਨੇਰੀ ਤੂਫਾਨ ਦਾ ਐਲਰਟ ਜਾਰੀ ਕੀਤਾ ਗਿਆ ਹੈ।
ਟ੍ਰੈਂਡਿੰਗ ਟੌਪਿਕ

















