ਪੜਚੋਲ ਕਰੋ
Advertisement
ਕੇਜਰੀਵਾਲ ਤੇ ਕਾਂਗਰਸ ਵਿਚਾਲੇ ਇਸ ਕਰਕੇ ਟੁੱਟੀ ਗੱਲ!
ਨਵੀਂ ਦਿੱਲੀ: ਕਾਫੀ ਸਮੇਂ ਤੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਸੀ ਕਿ ਕਾਂਗਰਸ ਤੇ ਆਮ ਆਮਦੀ ਪਾਰਟੀ ਗਠਜੋੜ ਕਰ ਸਕਦੀਆਂ ਹਨ ਪਰ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਨ੍ਹਾਂ ਸਾਰੀਆਂ ਅਟਕਲਾਂ 'ਤੇ ਰੋਕ ਲਾਉਂਦਿਆਂ ਕਿਹਾ ਕਿ ਰਾਹੁਲ ਗਾਂਧੀ ਨੇ ਗਠਜੋੜ ਲਈ ਮਨ੍ਹਾਂ ਕਰ ਦਿੱਤਾ ਹੈ। ਹੁਣ ਦੋਵਾਂ ਪਾਰਟੀਆਂ ਵਿੱਚ ਗਠਜੋੜ ਨਹੀਂ ਹੋਵੇਗਾ।
ਹਾਲਾਂਕਿ, ਦੋਵਾਂ ਪਾਰਟੀਆਂ ਦਰਮਿਆਨ ਗਠਜੋੜ ਨਾ ਹੋਣ ਦੀ ਮੁੱਖ ਵਜ੍ਹਾ ਕੀ ਹੈ ਇਹ ਹਾਲੇ ਤਕ ਸਾਹਮਣੇ ਨਹੀਂ ਆਈ, ਪਰ ਇਸੇ ਦਰਮਿਆਨ ਵਿਧਾਇਕਾ ਅਲਕਾ ਲਾਂਬਾ ਦਾ ਟਵੀਟ ਆਇਆ, ਜੋ ਗਠਜੋੜ ਨਾ ਹੋਣ ਦੇ ਕਾਰਨਾਂ ਨੂੰ ਉਜਾਗਰ ਕਰ ਗਿਆ। ਜ਼ਰੂਰ ਪੜ੍ਹੋ- 'ਆਪ' ਤੇ ਕਾਂਗਰਸ 'ਚ ਗੱਠਜੋੜ ਦੀਆਂ ਸੰਭਾਵਨਾਵਾਂ ਖ਼ਤਮ, ਰਾਹੁਲ ਗਾਂਧੀ ਨੇ ਕੀਤਾ ਫੈਸਲਾ! ਅਲਕਾ ਲਾਂਬਾ ਨੇ ਟਵੀਟ ਕੀਤਾ, ਜਿਸ ਵਿੱਚ ਉਨ੍ਹਾਂ ਲਿਖਿਆ ਕਿ 'ਆਪ' ਦੋ ਤੋਂ ਵੱਧ ਦੇਣਾ ਨਹੀਂ ਚਾਹੁੰਦੀ ਤੇ ਕਾਂਗਰਸ ਤਿੰਨ ਤੋਂ ਘੱਟ 'ਤੇ ਸਮਝੌਤਾ ਨਹੀਂ ਚਾਹੁੰਦੀ। ਬੀਜੇਪੀ ਵਿਚਾਰੀ ਇੰਤਜ਼ਾਰ 'ਚ ਹੀ ਸੁੱਕੀ ਜਾਂਦੀ ਹੈ ਤੇ ਚਾਹੁੰਦੇ ਹੋਏ ਵੀ ਉਮੀਦਵਾਰ ਨਹੀਂ ਐਲਾਨ ਸਕਦੀ। ਜ਼ਿਕਰਯੋਗ ਹੈ ਕਿ 'ਆਪ' ਤੇ ਕਾਂਗਰਸ ਵਿੱਚ ਗਠਜੋੜ ਬਾਰੇ ਲੰਮੇ ਸਮੇਂ ਤੋਂ ਖਿੱਚੋਤਾਣ ਚੱਲ ਰਹੀ ਹੈ ਪਰ ਹੁਣ ਇਕੱਠੇ ਚੋਣਾਂ ਲੜਨ ਦੇ ਕਿਆਸ ਮੱਧਮ ਜਾਪਦੇ ਹਨ।आप 2 से अधिक देना नही चाहती, काँग्रेस 3 से कम पर कोई समझौता करने के लिये तैयार नही। BJP बेचारी इंतज़ार में सूखे जा रही है, चाह कर भी उम्मीदवार घोषित नही कर पा रही।#Delhi #12मई2019 #loksabhaelections2019 https://t.co/oBJP5OTsf5
— Alka Lamba (@LambaAlka) April 1, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਜਨਰਲ ਨੌਲਜ
ਵਿਸ਼ਵ
Advertisement