ਪੜਚੋਲ ਕਰੋ
Advertisement
ਵੋਟ ਪਾਓਣ ਵਾਲੇ ਪੈਟਰੋਲ-ਡੀਜ਼ਲ ਖਰੀਦਣ 'ਤੇ ਪਾ ਸਕਦੇ ਖਾਸ ਛੋਟ
ਵੋਟਰ ਜੋ ਮੱਤਦਾਨ ਕਰਕੇ ਪੈਟਰੋਲ ਭਰਵਾਉਣਗੇ ਤੇ ਆਪਣੀ ਉਂਗਲ 'ਤੇ ਲੱਗਾ ਨਿਸ਼ਾਨ ਦਿਖਾਉਣਗੇ ਤਾਂ ਇਸ ਛੋਟ ਦਾ ਲਾਹਾ ਲੈ ਸਕਣਗੇ
ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਵਿੱਚ ਵੱਧ ਤੋਂ ਵੱਧ ਮੱਤਦਾਨ ਕਰਵਾਉਣ ਲਈ ਚੋਣ ਕਮਿਸ਼ਨ ਨਿੱਤ ਨਵੇਂ ਹੰਭਲੇ ਮਾਰ ਰਿਹਾ ਹੈ। ਇਸੇ ਤਹਿਤ ਹੀ ਵੋਟ ਪਾਉਣ ਬਦਲੇ ਪੈਟਰੋਲ ਡੀਜ਼ਲ 'ਤੇ ਛੋਟ ਐਲਾਨੀ ਗਈ ਹੈ। ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਨੇ ਇਸ ਛੋਟ ਨਾਲ ਚੋਣ ਕਮਿਸ਼ਨ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ।
ਆਲ ਇੰਡੀਆ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਮੁਖੀ ਅਜੈ ਬਾਂਸਲ ਨੇ ਕਿਹਾ ਹੈ ਕਿ ਅਸੀਂ ਵੋਟ ਪਾਉਣ ਵਾਲੇ ਲੋਕਾਂ ਨੂੰ 50 ਪੈਸੇ ਪ੍ਰਤੀ ਲੀਟਰ ਛੋਟ ਦੇਣ ਜਾ ਰਹੇ ਹਨ। ਵੋਟਰ ਜੋ ਮੱਤਦਾਨ ਕਰਕੇ ਪੈਟਰੋਲ ਭਰਵਾਉਣਗੇ ਤੇ ਆਪਣੀ ਉਂਗਲ 'ਤੇ ਲੱਗਾ ਨਿਸ਼ਾਨ ਦਿਖਾਉਣਗੇ ਤਾਂ ਇਸ ਛੋਟ ਦਾ ਲਾਹਾ ਲੈ ਸਕਣਗੇ। ਅਜੈ ਬਾਂਸਲ ਨੇ ਕਿਹਾ ਕਿ ਵੋਟਿੰਗ ਸਵੇਰੇ ਤਕਰੀਬਨ ਅੱਠ ਵਜੇ ਸ਼ੁਰੂ ਹੋ ਜਾਂਦੀ ਹੈ ਤੇ ਪੈਟਰੋਲ 'ਤੇ ਆਫਰ ਰਾਤ ਅੱਠ ਵਜੇ ਤਕ ਜਾਰੀ ਰਹੇਗਾ। ਪੂਰੇ ਦੇਸ਼ ਵਿੱਚ ਲੋਕ ਸਭਾ ਚੋਣਾਂ ਸੱਤ ਪੜਾਵਾਂ ਵਿੱਚ ਹੋਣੀਆਂ ਹਨ। ਪਹਿਲੇ ਪੜਾਅ ਦਾ ਮੱਤਦਾਨ 11 ਅਪਰੈਲ ਨੂੰ ਸ਼ੁਰੂ ਹੋਵੇਗਾ ਅਤੇ ਆਖ਼ਰੀ ਪੜਾਅ ਦੀ ਵੋਟਿੰਗ 19 ਮਈ ਨੂੰ ਹੋਵੇਗੀ। ਨਤੀਜੇ 23 ਮਈ ਨੂੰ ਆਉਣਗੇ।President of All India petroleum dealers association, Ajay Bansal: The association has decided to give discount of 50 paisa/litre on petrol & diesel across India on the day of election. Any voter can avail the discount after showing the voting mark on his/her finger. (05.04.19) pic.twitter.com/PT8WX1OjhY
— ANI (@ANI) April 5, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਸਿਹਤ
ਪੰਜਾਬ
Advertisement