24 ਘੰਟੇ ਲਈ ਬੰਦ ਰਹਿਣਗੇ ਸਾਰੇ ਸਿਮ ਕਾਰਡ, ਕੇਂਦਰ ਸਰਕਾਰ ਨੇ ਦੇਸ਼ 'ਚ ਲਾਗੂ ਕੀਤਾ ਨਵਾਂ ਨਿਯਮ? ਜਾਣੋ ਇਸ ਦਾਅਵੇ ਦੀ ਅਸਲੀਅਤ
All SIM cards will be closed - ਸੋਸ਼ਲ ਮੀਡੀਆ 'ਤੇ ਇੱਕ ਮੈਸੇਜ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਕਾਰ ਦੇ ਨਵੇਂ ਨਿਯਮ ਮੁਤਾਬਕ ਸਾਰੇ ਸਿਮ ਕਾਰਡ 24 ਘੰਟੇ ਬੰਦ ਰਹਿਣਗੇ। ਸਰਕਾਰ ਨੇ ਦੇਸ਼ ਵਿੱਚ ਨਵੇਂ ਨਿਯਮ ਲਾਗੂ ਕੀਤੇ ਹਨ।
All SIM cards will be closed - ਸੋਸ਼ਲ ਮੀਡੀਆ 'ਤੇ ਹਰ ਰੋਜ਼ ਕਈ ਤਰ੍ਹਾਂ ਦੇ ਮੈਸੇਜ ਵਾਇਰਲ ਹੁੰਦੇ ਹਨ। ਇਨ੍ਹਾਂ ਵਿੱਚੋਂ ਕੁਝ ਮੈਸੇਜ ਜਾਅਲੀ ਵੀ ਹੁੰਦੇ ਹਨ, ਜਿਨਾਂ ਉਤੇ ਵਿਸ਼ਵਾਸ ਕਰਨਾ ਘਾਤਕ ਸਾਬਤ ਹੋ ਸਕਦਾ ਹੈ। ਅਜਿਹਾ ਹੀ ਇੱਕ ਮੈਸੇਜ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਕਾਰ ਦੇ ਨਵੇਂ ਨਿਯਮ ਮੁਤਾਬਕ ਸਾਰੇ ਸਿਮ ਕਾਰਡ 24 ਘੰਟੇ ਬੰਦ ਰਹਿਣਗੇ। ਸਰਕਾਰ ਨੇ ਦੇਸ਼ ਵਿੱਚ ਨਵੇਂ ਨਿਯਮ ਲਾਗੂ ਕੀਤੇ ਹਨ।
ਵਾਇਰਲ ਮੈਸੇਜ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਕਾਰ ਦੇ ਨਵੇਂ ਨਿਯਮ ਮੁਤਾਬਕ ਸਾਰੇ ਸਿਮ ਕਾਰਡ 24 ਘੰਟੇ ਲਈ ਬੰਦ ਰਹਿਣਗੇ। ਸਰਕਾਰ ਨੇ ਦੇਸ਼ ਵਿੱਚ ਨਵੇਂ ਨਿਯਮ ਲਾਗੂ ਕੀਤੇ ਹਨ। ਪੋਸਟ ਦੇ ਵਾਇਰਲ ਹੋਣ ਤੋਂ ਬਾਅਦ, ਪੀਆਈਬੀ ਨੇ ਸਰਕਾਰ ਦੀ ਤਰਫੋਂ ਇਸ ਦੀ ਤੱਥ-ਜਾਂਚ ਕੀਤੀ। PIB ਫੈਕਟ ਚੈਕ ਨੇ ਦੱਸਿਆ ਹੈ ਕਿ ਇਹ ਦਾਅਵਾ ਪੂਰੀ ਤਰ੍ਹਾਂ ਫਰਜ਼ੀ ਹੈ ਅਤੇ ਕਿਹਾ ਹੈ ਕਿ ਸਿਰਫ ਸਿਮ ਸਵੈਪ/ਬਦਲੀ ਲਈ ਜਾਰੀ ਕੀਤੇ ਗਏ ਨਵੇਂ ਸਿਮ ਕਾਰਡਾਂ ਦੀ #SMS ਸੇਵਾ ਸ਼ੁਰੂਆਤ ਦੇ 24 ਘੰਟਿਆਂ ਲਈ ਬੰਦ ਰਹਿੰਹੀ ਹੈ।
ਸ਼ੱਕੀ ਸੰਦੇਸ਼ਾਂ ਨੂੰ ਅੱਗੇ ਨਾ ਭੇਜੋ
ਪੀਆਈਬੀ ਨੇ ਲੋਕਾਂ ਨੂੰ ਅਜਿਹੇ ਕਿਸੇ ਵੀ ਸੰਦੇਸ਼ ਨੂੰ ਅੱਗੇ ਨਾ ਭੇਜਣ ਦੀ ਸਲਾਹ ਦਿੱਤੀ ਹੈ, ਜੋ ਜਾਂ ਤਾਂ ਲੁਭਾਉਣੇ ਆਫਰ ਦੇ ਰਿਹਾ ਹੋਵੇ ਜਾਂ ਅਜਿਹੀ ਕੋਈ ਜਾਣਕਾਰੀ ਸਾਂਝੀ ਕਰ ਰਿਹਾ ਹੋਵੇ, ਜਿਸ 'ਤੇ ਵਿਸ਼ਵਾਸ ਕਰਨਾ ਆਸਾਨ ਨਾ ਹੋਵੇ। ਅਜਿਹੇ ਸੰਦੇਸ਼ਾਂ ਨੂੰ ਅੱਗੇ ਭੇਜਣ ਤੋਂ ਪਹਿਲਾਂ ਉਨ੍ਹਾਂ ਦੀ ਸੱਚਾਈ ਨੂੰ ਹਮੇਸ਼ਾ ਜਾਣੋ। ਜੇਕਰ ਤੁਹਾਨੂੰ ਕੋਈ ਸੋਸ਼ਲ ਮੀਡੀਆ ਪੋਸਟ ਜਾਂ ਸੁਨੇਹਾ ਸ਼ੱਕੀ ਲੱਗਦਾ ਹੈ, ਤਾਂ ਤੁਸੀਂ ਤੱਥਾਂ ਦੀ ਜਾਂਚ ਲਈ ਇਸਨੂੰ PIB ਕੋਲ ਭੇਜ ਸਕਦੇ ਹੋ। ਇਸਦੇ ਲਈ, ਤੁਹਾਨੂੰ ਇਸਦੇ ਨੰਬਰ 8799711259 ਜਾਂ ਮੇਲ ਆਈਡੀ socialmedia@pib.gov.in 'ਤੇ ਜਾਣਕਾਰੀ ਭੇਜਣੀ ਪਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।