ਪੜਚੋਲ ਕਰੋ

ਅੰਬਾਨੀ 'ਤੇ 86,000 ਕਰੋੜ ਬੈਂਕ ਬਕਾਏ ਦੇ ਇਲਜ਼ਾਮ, ਰਿਲਾਇੰਸ ਦਾ ਦਾਅਵਾ ਸਿਰਫ 26,000 ਕਰੋੜ ਦਾ ਕਰਜ਼ਾ

ਭਾਰਤੀ ਉਦਯੋਗਪਤੀ ਅਨਿਲ ਅੰਬਾਨੀ ਦੀ ਕੰਪਨੀ ਤੇ ਬੈਂਕਾਂ ਦਰਮਿਆਨ ਕਰਜ਼ੇ ਦੇ ਬਕਾਏ ਨੂੰ ਲੈ ਕੇ ਨਵਾਂ ਵਿਵਾਦ ਸਾਹਮਣੇ ਆਇਆ ਹੈ। ਬੈਂਕਾਂ, ਵਿਕਰੇਤਾਵਾਂ ਤੇ ਹੋਰ ਰਿਣਦਾਤਾਵਾਂ ਨੇ ਕੰਪਨੀ 'ਤੇ 86,000 ਕਰੋੜ ਰੁਪਏ ਦੇ ਬਕਾਏ ਦਾ ਦਾਅਵਾ ਕੀਤਾ ਹੈ।

ਨਵੀਂ ਦਿੱਲੀ: ਭਾਰਤੀ ਉਦਯੋਗਪਤੀ ਅਨਿਲ ਅੰਬਾਨੀ ਦੀ ਕੰਪਨੀ ਤੇ ਬੈਂਕਾਂ ਦਰਮਿਆਨ ਕਰਜ਼ੇ ਦੇ ਬਕਾਏ ਨੂੰ ਲੈ ਕੇ ਨਵਾਂ ਵਿਵਾਦ ਸਾਹਮਣੇ ਆਇਆ ਹੈ। ਬੈਂਕਾਂ, ਵਿਕਰੇਤਾਵਾਂ ਤੇ ਹੋਰ ਰਿਣਦਾਤਾਵਾਂ ਨੇ ਕੰਪਨੀ 'ਤੇ 86,000 ਕਰੋੜ ਰੁਪਏ ਦੇ ਬਕਾਏ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨਜ਼ ਨੇ 26,000 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਦੱਸੀ ਹੈ। ਦੱਸ ਦੇਈਏ ਕਿ ਅਨਿਲ ਅੰਬਾਨੀ ਦੀਆਂ ਤਿੰਨ ਕੰਪਨੀਆਂ ਉੱਤੇ ਕਥਿਤ ਤੌਰ ਉੱਤੇ ਬੈਂਕਾਂ ਨਾਲ ਧੋਖਾਧੜੀ ਕਰਨ ਦਾ ਦੋਸ਼ ਲੱਗਾ ਹੈ। ਵਿਜੇ ਮਾਲਿਆ ਵੱਲੋਂ ਲਏ ਕਰਜ਼ੇ ਦੀ ਰਕਮ ਤੋਂ 10 ਗੁਣਾ ਵੱਧ ਕਰਜ਼ਾ ਅਨਿਲ ਅੰਬਾਨੀ ਨੇ ਲਿਆ ਹੋਇਆ ਹੈ। ਕਰਜ਼ੇ ਦੀ ਰਕਮ 86,188 ਕਰੋੜ ਰੁਪਏ ਦੱਸੀ ਜਾ ਰਹੀ ਹੈ। NCLT 'ਚ ਚੱਲ ਰਹੇ ਇਨਸੋਲਵੈਂਸੀ ਪ੍ਰਕਿਰਿਆ ਵਿੱਚ, ਕੰਪਨੀ ਦੇ ਰਿਣਦਾਤਾਵਾਂ ਨੇ ਸਮੂਹ ਕੰਪਨੀਆਂ 'ਤੇ ਭਾਰੀ ਬਕਾਏ ਦਾ ਦਾਅਵਾ ਕੀਤਾ ਹੈ। ਰਿਣਦਾਤਾ ਅਨੁਸਾਰ 49,000 ਕਰੋੜ ਰੁਪਏ ਰਿਲਾਇੰਸ ਕਮਿਊਨੀਕੇਸ਼ਨਜ਼, 24,000 ਕਰੋੜ ਰੁਪਏ ਰਿਲਾਇੰਸ ਟੈਲੀਕਾਮ ਤੇ 12,600 ਕਰੋੜ ਰੁਪਏ ਰਿਲਾਇੰਸ ਇਨਫਰਾਟੇਲ ਦੇ ਬਕਾਏ ਹਨ। ਦੇਸ਼ ਦੀ ਨਿੱਜੀ ਖੇਤਰ ਦੀ ਸਭ ਤੋਂ ਵੱਡੀ ਕੰਪਨੀ ‘ਰਿਲਾਇੰਸ ਗਰੁੱਪ’ ਦੀ ਸਥਾਪਨਾ ਧੀਰੂਭਾਈ ਅੰਬਾਨਾ ਨੇ ਕੀਤੀ ਸੀ ਪਰ ਹੁਣ ਇਹ ਵਿਵਾਦਾਂ ’ਚ ਰਹਿਣ ਲੱਗੀ ਹੈ। ਦਰਅਸਲ, ਧੀਰੂਭਾਈ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਦੋਵੇਂ ਪੁੱਤਰਾਂ ਮੁਕੇਸ਼ ਅੰਬਾਨੀ ਤੇ ਅਨਿਲ ਅੰਬਾਨੀ ਨੇ ਰਿਲਾਇੰਸ ਦੀ ਵਾਗਡੋਰ ਸੰਭਾਲ ਲਈ ਪਰ ਕੁਝ ਸਾਲਾਂ ’ਚ ਦੋਵੇਂ ਭਰਾ ਅਲੱਗ ਹੋ ਗਏ ਤੇ ਕੰਪਨੀ ਵੀ ਦੋਫਾੜ ਹੋ ਗਈ। ਵੱਡੇ ਭਰਾ ਨੂੰ ਭਾਰਤ ਸਰਕਾਰ ਦੀਆਂ ਨੀਤੀਆਂ ਕਾਰਨ ਕਿਸਾਨ ਅੰਦੋਲਨ ’ਚ ਵਿਰੋਧ ਝੱਲਣਾ ਪੈ ਰਿਹਾ ਹੈ ਤੇ ਛੋਟਾ ਭਰਾ ਅਨਿਲ ਪਹਿਲਾਂ ਹੀ ਖ਼ੁਦ ਨੂੰ ਦੀਵਾਲੀਆ ਐਲਾਨ ਚੁੱਕਾ ਹੈ। ਇਸ ਦੇ ਨਾਲ ਹੀ ਰਿਲਾਇੰਸ ਕਮਿਊਨੀਕੇਸ਼ਨਜ਼ ਨੇ ਇੱਕ ਬਿਆਨ ਰਾਹੀਂ ਇਸ ਮਾਮਲੇ ਵਿੱਚ ਆਪਣਾ ਪੱਖ ਰੱਖਿਆ ਹੈ।ਕੰਪਨੀ ਨੇ ਕਿਹਾ ਹੈ ਕਿ ਐਨਸੀਐਲਟੀ 'ਚ ਮਾਮਲਾ ਜਾਣ ਸਮੇਂ ਸਮੂਹ ਦਾ ਸਿਰਫ 26,000 ਕਰੋੜ ਰੁਪਏ ਦਾ ਬਕਾਇਆ ਸੀ।ਕੰਪਨੀ ਨੇ ਕਿਹਾ ਹੈ ਕਿ ਸਮੂਹ ‘ਤੇ ਧੋਖਾਧੜੀ ਦੇ ਦੋਸ਼ ਵੀ ਬੇਬੁਨਿਆਦ ਹਨ। ਫਿਲਹਾਲ ਇਹ ਮਾਮਲਾ ਅਦਾਲਤ ਵਿਚ ਹੈ ਅਤੇ ਦਿੱਲੀ ਹਾਈ ਕੋਰਟ ਨੇ ਆਪਣੇ ਅੰਤਰਿਮ ਆਦੇਸ਼ ਵਿਚ ਇਸ ਨੂੰ ਕੁਝ ਸਮੇਂ ਲਈ ਰੋਕਣ ਦਾ ਆਦੇਸ਼ ਵੀ ਦਿੱਤਾ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

200 ਤੋਂ ਵੀ ਘੱਟ ਕੀਮਤ 'ਚ ਮਿਲੇਗੀ ਹਾਈ ਸਪੀਡ ਡਾਟਾ ਅਤੇ ਫ੍ਰੀ ਕਾਲਿੰਗ ਦੀ ਸੁਵਿਧਾ, ਦੇਖੋ ਸਸਤੇ ਰਿਚਾਰਜ ਪਲਾਨ ਦੀ ਲਿਸਟ

ਸੰਘਣੀ ਧੁੰਦ ਕਾਰਨ ਵਾਪਰਿਆ ਇੱਕ ਹੋਰ ਹਾਦਸਾ, ਕਾਰ ਅਤੇ ਬੱਸ ਵਿਚਾਲੇ ਹੋਈ ਟੱਕਰ, ਚਾਰ ਜਣੇ ਹੋਏ ਗੰਭੀਰ ਜ਼ਖ਼ਮੀ

ਅੱਗ 'ਚ ਸੜ ਰਿਹਾ ਸੁਪਰਪਾਵਰ ਅਮਰੀਕਾ, ਮਾਲਦੀਵ ਦੀ GDP ਤੋਂ 8 ਗੁਣਾ ਜ਼ਿਆਦਾ ਹੋ ਗਿਆ ਨੁਕਸਾਨ, ਲੱਖ ਤੋਂ ਵੱਧ ਲੋਕਾਂ ਨੂੰ ਕੱਢਿਆ ਬਾਹਰ

Farmer Protest: ਸੀਐਮ ਭਗਵੰਤ ਮਾਨ ਦਾ ਪੀਐਮ ਮੋਦੀ ਨੂੰ ਵੱਡਾ ਝਟਕਾ ! ਕਿਸਾਨ ਅੰਦੋਲਨ ਵਿਚਾਲੇ ਵੱਡਾ ਐਕਸ਼ਨ
Farmer Protest: ਸੀਐਮ ਭਗਵੰਤ ਮਾਨ ਦਾ ਪੀਐਮ ਮੋਦੀ ਨੂੰ ਵੱਡਾ ਝਟਕਾ ! ਕਿਸਾਨ ਅੰਦੋਲਨ ਵਿਚਾਲੇ ਵੱਡਾ ਐਕਸ਼ਨ
Advertisement
ABP Premium

ਵੀਡੀਓਜ਼

ਵੱਡੀ ਖ਼ਬਰ! ਪੰਜਾਬ ਦੇ ਇੱਕ ਹੋਰ ਥਾਣੇ ਦੇ ਬਾਹਰ ਹੋਇਆ ਧਮਾਕਾWeather Update | ਮੋਸਮ ਦਾ ਕਹਿਰ, ਘਰੋਂ ਨਿੱਕਲੇ ਤਾਂ ਸੜਕਾਂ 'ਤੇ ਹੋ ਸਕਦਾ ਹੈ...ਪੰਜਾਬ ਦੇ ਬੱਚਿਆਂ ਲਈ ਖ਼ੁਸ਼ਖ਼ਬਰੀ  ਕੈਬਿਨਟ ਮੰਤਰੀ ਨੇ ਕੀਤਾ ਐਲਾਨ!ਸਾਰੀਆਂ ਕਿਸਾਨ ਜਥੇਬੰਦੀਆਂ ਹੋਣਗੀਆਂ ਇੱਕਜੁੱਟ! ਖਨੌਰੀ ਬਾਰਡਰ ਤੋਂ ਕਿਸਾਨਾਂ ਦਾ ਵੱਡਾ ਐਲਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
200 ਤੋਂ ਵੀ ਘੱਟ ਕੀਮਤ 'ਚ ਮਿਲੇਗੀ ਹਾਈ ਸਪੀਡ ਡਾਟਾ ਅਤੇ ਫ੍ਰੀ ਕਾਲਿੰਗ ਦੀ ਸੁਵਿਧਾ, ਦੇਖੋ ਸਸਤੇ ਰਿਚਾਰਜ ਪਲਾਨ ਦੀ ਲਿਸਟ
200 ਤੋਂ ਵੀ ਘੱਟ ਕੀਮਤ 'ਚ ਮਿਲੇਗੀ ਹਾਈ ਸਪੀਡ ਡਾਟਾ ਅਤੇ ਫ੍ਰੀ ਕਾਲਿੰਗ ਦੀ ਸੁਵਿਧਾ, ਦੇਖੋ ਸਸਤੇ ਰਿਚਾਰਜ ਪਲਾਨ ਦੀ ਲਿਸਟ
ਸੰਘਣੀ ਧੁੰਦ ਕਾਰਨ ਵਾਪਰਿਆ ਇੱਕ ਹੋਰ ਹਾਦਸਾ, ਕਾਰ ਅਤੇ ਬੱਸ ਵਿਚਾਲੇ ਹੋਈ ਟੱਕਰ, ਚਾਰ ਜਣੇ ਹੋਏ ਗੰਭੀਰ ਜ਼ਖ਼ਮੀ
ਸੰਘਣੀ ਧੁੰਦ ਕਾਰਨ ਵਾਪਰਿਆ ਇੱਕ ਹੋਰ ਹਾਦਸਾ, ਕਾਰ ਅਤੇ ਬੱਸ ਵਿਚਾਲੇ ਹੋਈ ਟੱਕਰ, ਚਾਰ ਜਣੇ ਹੋਏ ਗੰਭੀਰ ਜ਼ਖ਼ਮੀ
ਅੱਗ 'ਚ ਸੜ ਰਿਹਾ ਸੁਪਰਪਾਵਰ ਅਮਰੀਕਾ, ਮਾਲਦੀਵ ਦੀ GDP ਤੋਂ 8 ਗੁਣਾ ਜ਼ਿਆਦਾ ਹੋ ਗਿਆ ਨੁਕਸਾਨ, ਲੱਖ ਤੋਂ ਵੱਧ ਲੋਕਾਂ ਨੂੰ ਕੱਢਿਆ ਬਾਹਰ
ਅੱਗ 'ਚ ਸੜ ਰਿਹਾ ਸੁਪਰਪਾਵਰ ਅਮਰੀਕਾ, ਮਾਲਦੀਵ ਦੀ GDP ਤੋਂ 8 ਗੁਣਾ ਜ਼ਿਆਦਾ ਹੋ ਗਿਆ ਨੁਕਸਾਨ, ਲੱਖ ਤੋਂ ਵੱਧ ਲੋਕਾਂ ਨੂੰ ਕੱਢਿਆ ਬਾਹਰ
Farmer Protest: ਸੀਐਮ ਭਗਵੰਤ ਮਾਨ ਦਾ ਪੀਐਮ ਮੋਦੀ ਨੂੰ ਵੱਡਾ ਝਟਕਾ ! ਕਿਸਾਨ ਅੰਦੋਲਨ ਵਿਚਾਲੇ ਵੱਡਾ ਐਕਸ਼ਨ
Farmer Protest: ਸੀਐਮ ਭਗਵੰਤ ਮਾਨ ਦਾ ਪੀਐਮ ਮੋਦੀ ਨੂੰ ਵੱਡਾ ਝਟਕਾ ! ਕਿਸਾਨ ਅੰਦੋਲਨ ਵਿਚਾਲੇ ਵੱਡਾ ਐਕਸ਼ਨ
ਪੰਜਾਬ 'ਚ ਇਸ ਦਿਨ ਰਹੇਗੀ ਸਰਕਾਰੀ ਛੁੱਟੀ, ਸਕੂਲਾਂ ਸਣੇ ਸਾਰੇ ਅਦਾਰੇ ਰਹਿਣਗੇ ਬੰਦ

ਡੱਲੇਵਾਲ ਨੂੰ ਮਰਨ ਵਰਤ 'ਤੇ ਬੈਠਿਆਂ ਹੋਏ 46 ਦਿਨ, ਹਾਲਤ ਹੋਈ ਨਾਜ਼ੁਕ, ਸੁਪਰੀਮ ਕੋਰਟ 'ਚ ਸੁਣਵਾਈ ਅੱਜ

ਪੰਜਾਬ 'ਚ ਠੰਡ ਨਾਲ ਠਰਨਗੇ ਲੋਕ, 2 ਦਿਨ ਪਵੇਗਾ ਮੀਂਹ, ਚੱਲਣਗੀਆਂ ਠੰਡੀਆਂ ਹਵਾਵਾਂ

ਸ਼ੰਭੂ ਸਰਹੱਦ 'ਤੇ ਖੁਦਕੁਸ਼ੀ ਕਰਨ ਵਾਲੇ ਕਿਸਾਨ ਕੋਲ ਮਿਲਿਆ ਸੁਸਾਈਡ ਨੋਟ, ਪੰਜਾਬ ਤੇ ਕੇਂਦਰ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ, ਕਿਹਾ- ਸਰਕਾਰ ਨੂੰ...

Embed widget