ਅੰਬਾਨੀਆਂ 'ਤੇ ਇਨਕਮ ਟੈਕਸ ਦਾ ਸ਼ਿਕੰਜਾ, ਕਾਲਾ ਧਨ ਕਾਨੂੰਨ ਤਹਿਤ ਨੋਟਿਸ
ਆਮਦਨ ਕਰ ਵਿਭਾਗ ਦੀ ਮੁੰਬਈ ਇਕਾਈ ਨੇ ਦੇਸ਼ ਦੇ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਪਰਿਵਾਰਕ ਮੈਂਬਰਾਂ ਨੂੰ ਬਲੈਕ ਮਨੀ ਐਕਟ 2015 ਦੀਆਂ ਧਾਰਾਵਾਂ ਤਹਿਤ ਨੋਟਿਸ ਜਾਰੀ ਕੀਤਾ ਹੈ। ਇਹ ਕਾਰਵਾਈ ਕਈ ਦੇਸ਼ਾਂ ਦੀਆਂ ਏਜੰਸੀਆਂ ਤੋਂ ਮਿਲੀ ਜਾਣਕਾਰੀ ਦੇ ਅਧਾਰ ‘ਤੇ ਕੀਤੀ ਜਾਂਚ ਤੋਂ ਬਾਅਦ ਕੀਤੀ ਗਈ ਹੈ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ ਇਹ ਨੋਟਿਸ ਬਹੁਤ ਗੁਪਤ ਤਰੀਕੇ ਨਾਲ ਦਿੱਤਾ ਗਿਆ ਹੈ।
ਮੁੰਬਈ: ਆਮਦਨ ਕਰ ਵਿਭਾਗ ਦੀ ਮੁੰਬਈ ਇਕਾਈ ਨੇ ਦੇਸ਼ ਦੇ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਪਰਿਵਾਰਕ ਮੈਂਬਰਾਂ ਨੂੰ ਬਲੈਕ ਮਨੀ ਐਕਟ 2015 ਦੀਆਂ ਧਾਰਾਵਾਂ ਤਹਿਤ ਨੋਟਿਸ ਜਾਰੀ ਕੀਤਾ ਹੈ। ਇਹ ਕਾਰਵਾਈ ਕਈ ਦੇਸ਼ਾਂ ਦੀਆਂ ਏਜੰਸੀਆਂ ਤੋਂ ਮਿਲੀ ਜਾਣਕਾਰੀ ਦੇ ਅਧਾਰ ‘ਤੇ ਕੀਤੀ ਜਾਂਚ ਤੋਂ ਬਾਅਦ ਕੀਤੀ ਗਈ ਹੈ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ ਇਹ ਨੋਟਿਸ ਬਹੁਤ ਗੁਪਤ ਤਰੀਕੇ ਨਾਲ ਦਿੱਤਾ ਗਿਆ ਹੈ।
ਇਹ ਨੋਟਿਸ 28 ਮਾਰਚ, 2019 ਨੂੰ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਤੇ ਉਨ੍ਹਾਂ ਦੇ ਤਿੰਨ ਬੱਚਿਆਂ ਦੇ ਨਾਂ ‘ਤੇ ਕਥਿਤ ਬੇਨਾਮੀ ਵਿਦੇਸ਼ੀ ਆਮਦਨੀ ਲਈ ਭੇਜਿਆ ਗਿਆ ਸੀ। ਸਰਕਾਰ ਵੱਲੋਂ 2011 ਵਿੱਚ ਜਿਨੇਵਾ ਦੇ ਐਚਐਸਬੀਸੀ ਵਿੱਚ ਅੰਦਾਜਨ ਲਗਪਗ 700 ਭਾਰਤੀ ਵਿਅਕਤੀਆਂ ਤੇ ਸੰਸਥਾਵਾਂ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਇਹ ਜਾਂਚ ਸ਼ੁਰੂ ਕੀਤੀ ਗਈ ਸੀ।
ਇੰਟਰਨੈਸ਼ਨਲ ਕਨਸੋਰਟੀਅਮ ਆਫ ਇਨਵੈਸਟੀਗੇਟਿਵ ਜਰਨਲਿਸਟਸ ਦੁਆਰਾ ਫਰਵਰੀ 2015 ਦੇ ਸਵਿਸ ਲੀਕ ਦਾ ਖੁਲਾਸਾ ਕੀਤਾ ਗਿਆ ਸੀ, ਜਿਸ ਵਿੱਚ ਐਚਐਸਬੀਸੀ ਜਿਨੇਵਾ 1,195 ਖਾਤਾ ਧਾਰਕਾਂ ਦਾ ਪਤਾ ਲੱਗਾ ਸੀ। ਰਿਪੋਰਟ ਦੇ ਅਨੁਸਾਰ 4 ਫਰਵਰੀ, 2019 ਨੂੰ ਇਨਕਮ ਟੈਕਸ ਜਾਂਚ ਰਿਪੋਰਟ ਦੇ ਵੇਰਵਿਆਂ ਤੇ 28 ਮਾਰਚ, 2019 ਨੂੰ ਭੇਜੇ ਨੋਟਿਸਾਂ ਤੋਂ ਪਤਾ ਚੱਲਦਾ ਹੈ ਕਿ ਇਨ੍ਹਾਂ 14 ਸੰਸਥਾਵਾਂ ਵਿੱਚੋਂ ਇੱਕ ਕੈਪੀਟਲ ਇਨਵੈਸਟਮੈਂਟ ਟਰੱਸਟ ਦੇ ਲਾਭਪਾਤਰੀਆਂ ਵਜੋਂ ਅੰਬਾਨੀ ਪਰਿਵਾਰ ਦੇ ਮੈਂਬਰਾਂ ਦੇ ਨਾਂ ਸਾਹਮਣੇ ਆਏ ਹਨ।
ਹਾਲਾਂਕਿ, ਰਿਲਾਇੰਸ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦਾ ਕੋਈ ਨੋਟਿਸ ਨਹੀਂ ਮਿਲਿਆ। ਰਿਪੋਰਟ ਦੇ ਅਨੁਸਾਰ ਮੁੰਬਈ ਇਕਾਈ ਤੇ ਕੇਂਦਰੀ ਪ੍ਰਤੱਖ ਕਰ ਬੋਰਡ ਦੇ ਉੱਚ ਅਧਿਕਾਰੀਆਂ ਦਰਮਿਆਨ ਹੋਈ ਖਿਚੋਤਾਣ ਤੋਂ ਬਾਅਦ ਨੋਟਿਸ ਭੇਜੇ ਗਏ ਸਨ। ਨੋਟਿਸ ਭੇਜੇ ਜਾਣ ਤੋਂ ਕੁਝ ਦਿਨ ਪਹਿਲਾਂ ਅੰਤਮ ਮਨਜ਼ੂਰੀ ਦਿੱਤੀ ਗਈ ਸੀ।