ਨਵੀਂ ਦਿੱਲੀ: ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਅਰਥਵਿਵਸਥਾ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਦੇਸ਼ ਦੀ ਜੀ.ਡੀ.ਪੀ. ਅਗਲੇ ਦਸ ਸਾਲ 'ਚ 2.5 ਟ੍ਰਿਲੀਅਨ ਅਮਰੀਕੀ ਡਾਲਰ ਤੋਂ ਵੱਧ ਕੇ ਸੱਤ ਟ੍ਰਿਲੀਅਨ ਅਮਰੀਕੀ ਡਾਲਰ ਹੋ ਸਕਦੀ ਹੈ ਅਤੇ ਸੱਭ ਤੋਂ ਵਧੇਰੇ ਜੀ.ਡੀ.ਪੀ. ਦੇ ਮਾਮਲੇ 'ਚ ਭਾਰਤ ਦੁਨੀਆ ਦੇ 6ਵੇਂ ਨੰਬਰ ਤੋਂ ਤੀਜੇ ਨੰਬਰ 'ਤੇ ਆ ਜਾਵੇਗਾ।

ਮੁਕੇਸ਼ ਅੰਬਾਨੀ ਨੇ ਕਿਹਾ ਹੈ ਕਿ ਮੋਬਾਇਲ ਬ੍ਰਾਡਬੈਂਡ ਦੇ ਇਸਤੇਮਾਲ ਦੇ ਮਾਮਲੇ 'ਚ ਭਾਰਤ ਦੁਨੀਆ ਦਾ 1 ਨੰਬਰ ਮੁਲਕ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ ਅਤੇ ਚੀਨ ਤੋਂ ਵੀ ਜ਼ਿਆਦਾ ਲੋਕ ਭਾਰਤ 'ਚ ਮੋਬਾਇਲ ਬ੍ਰਾਡਬੈਂਡ ਦੀ ਵਰਤੋਂ ਕਰ ਰਹੇ ਹਨ।

ਨਵੀਂ ਦਿੱਲੀ 'ਚ ਹੋਏ ਇਕ ਪ੍ਰੋਗਰਾਮ 'ਚ ਅੰਬਾਨੀ ਨੇ ਕਿਹਾ ਕਿ ਇੱਕ ਸਾਲ ਪਹਿਲਾਂ ਮੋਬਾਇਲ ਬ੍ਰਾਡਬੈਂਡ ਦੇ ਇਸਤੇਮਾਲ ਦੇ ਮਾਮਲੇ 'ਚ ਭਾਰਤ ਦੁਨੀਆ 'ਚ 150ਵੇਂ ਨੰਬਰ 'ਤੇ ਸੀ ਪਰ ਜਿਓ ਲਾਂਚ ਹੋਣ ਤੋਂ ਬਾਅਦ ਹੁਣ ਇਹ ਨੰਬਰ ਇੱਕ ਹੋ ਗਿਆ ਹੈ।

ਅੰਬਾਨੀ ਨੇ ਕਿਹਾ ਕਿ 13 ਸਾਲ ਪਹਿਲਾਂ ਜਦ ਉਨ੍ਹਾਂ ਕਿਹਾ ਸੀ ਕਿ ਭਾਰਤ ਦੀ ਅਰਥਵਿਵਸਥਾ 500 ਅਰਬ ਅਮਰੀਕੀ ਡਾਲਰ ਦੀ ਹੈ ਤਾਂ ਅਗਲੇ ਵੀਹ ਸਾਲ 'ਚ ਇਹ ਪੰਜ ਟ੍ਰਿਲੀਅਨ ਅਮਰੀਕੀ ਡਾਲਰ ਹੋ ਜਾਵੇਗੀ। ਅੱਜ ਉਹ ਭਵਿੱਖਵਾਣੀ ਸੱਚ ਲਗ ਰਹੀ ਹੈ। ਅਸੀਂ ਅਗਲੇ ਟਾਰਗੇਟ ਨੂੰ 2024 ਤੋਂ ਪਹਿਲਾਂ ਹਾਸਲ ਕਰ ਲਵਾਂਗੇ।