(Source: ECI/ABP News/ABP Majha)
ਅਮਰੀਕੀ ਥਿੰਕ ਟੈਂਕ ਨੇ ਦਿਖਾਇਆ ਭਾਰਤ ਦਾ ਗਲਤ ਨਕਸ਼ਾ, ਹੋ ਰਹੀ ਅਲੋਚਨਾ
ਅਮਰੀਕੀ ਥਿੰਕ ਟੈਂਕ 'ਫ੍ਰੀਡਮ ਹਾਊਸ' ਨੇ ਭਾਰਤ ਦੀ ਆਜ਼ਾਦੀ ਦੀ ਰੇਟਿੰਗ ਜਾਰੀ ਕਰਦੇ ਹੋਏ ਭਾਰਤ ਦਾ ਗਲਤ ਨਕਸ਼ਾ ਸ਼ੇਅਰ ਕੀਤਾ ਹੈ। ਇਸ ਤੋਂ ਬਾਅਦ ਉਸ ਨੂੰ ਭਾਰੀ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਂਗਰਸ ਦੇ ਸਾਂਸਦ ਦੀਪੇਂਦਰ ਹੁੱਡਾ ਸਣੇ ਕਈ ਟਵਿੱਟਰ ਯੂਜ਼ਰਸ ਨੇ ਇਸ ਦੀ ਅਲੋਚਨਾ ਕੀਤੀ ਹੈ।
ਨਵੀਂ ਦਿੱਲੀ: ਅਮਰੀਕੀ ਥਿੰਕ ਟੈਂਕ 'ਫ੍ਰੀਡਮ ਹਾਊਸ' ਨੇ ਭਾਰਤ ਦੀ ਆਜ਼ਾਦੀ ਦੀ ਰੇਟਿੰਗ ਜਾਰੀ ਕਰਦੇ ਹੋਏ ਭਾਰਤ ਦਾ ਗਲਤ ਨਕਸ਼ਾ ਸ਼ੇਅਰ ਕੀਤਾ ਹੈ। ਇਸ ਤੋਂ ਬਾਅਦ ਉਸ ਨੂੰ ਭਾਰੀ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਂਗਰਸ ਦੇ ਸਾਂਸਦ ਦੀਪੇਂਦਰ ਹੁੱਡਾ ਸਣੇ ਕਈ ਟਵਿੱਟਰ ਯੂਜ਼ਰਸ ਨੇ ਇਸ ਦੀ ਅਲੋਚਨਾ ਕੀਤੀ ਹੈ।
ਉਨ੍ਹਾਂ ਲਿਖਿਆ,"ਅਸੀਂ ਕਿਸੇ ਨੂੰ ਵੀ ‘ਵੱਖਵਾਦੀ ਏਜੰਡਾ’ ਚਲਾਉਣ ਨਹੀਂ ਦੇ ਸਕਦੇ...ਇਹ ਨਕਸ਼ਾ ਭਾਰਤ ਦੀ ਅਖੰਡਤਾ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਹੈ...ਟਵਿੱਟਰ ਨੂੰ ਇਸ 'ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ,"ਵੱਖ-ਵੱਖ ਮੁੱਦਿਆਂ 'ਤੇ ਸਾਡੇ ਮੌਜੂਦਾ ਸਰਕਾਰ ਨਾਲ ਮਤਭੇਦ ਹਨ ਤੇ ਅਸੀਂ ਉਨ੍ਹਾਂ ਦੀਆਂ ਨੀਤੀਆਂ ਦਾ ਸੜਕ ਤੋਂ ਪਾਰਲੀਮੈਂਟ ਤੱਕ ਵਿਰੋਧ ਕਰਦੇ ਹਾਂ, ਪਰ ਇਸ ਦੀ ਆੜ 'ਚ ਅਸੀਂ ਕਿਸੇ ਨੂੰ ਵੀ 'ਵੱਖਵਾਦੀ ਏਜੰਡਾ' ਚਲਾਉਣ ਦੀ ਆਗਿਆ ਨਹੀਂ ਦੇ ਸਕਦੇ।"
BREAKING: India is not rated "Free" in Freedom in the World 2021. Political rights and civil liberties have eroded in India since Narendra Modi became prime minister in 2014, causing the country to drop from Free to Partly Free in 2020. #FreedomInTheWorld https://t.co/HuNzEAc6Nw pic.twitter.com/mae0CmGpi5
— Freedom House (@freedomhouse) March 3, 2021