ਪੜਚੋਲ ਕਰੋ
ਸ਼ਿਵ ਸੈਨਾ ਨੇ ਬੀਜੇਪੀ ਨੂੰ ਦਿੱਤਾ ਇੱਕ ਹੋਰ ਝਟਕਾ

ਨਵੀਂ ਦਿੱਲੀ: ਕੇਂਦਰ ਤੇ ਮਹਾਰਾਸ਼ਟਰ ਵਿੱਚ ਬੀਜੇਪੀ ਦੀ ਸਹਿਯੋਗੀ ਸ਼ਿਵ ਸੈਨਾ ਦੀ ਨਾਰਾਜ਼ਗੀ ਖ਼ਤਮ ਨਹੀਂ ਹੋਈ। ਉੱਤੋਂ ਬੀਜੇਪੀ ਦੀ ਸ਼ਿਵ ਸੈਨਾ ਨਾਲ ਮੁੜ ਨਜ਼ਦੀਕੀਆਂ ਵਧਾਉਣ ਦੀ ਕੋਸ਼ਿਸ਼ ’ਤੇ ਵੀ ਪਾਣੀ ਫਿਰ ਗਿਆ ਹੈ। ਸ਼ਿਵ ਸੈਨਾ ਦਾ ਬੁਲਾਰੇ ਸੰਜੇ ਰਾਊਤ ਨੇ ਕਿਹਾ ਕਿ ਸ਼ਿਵ ਸੈਨਾ ਦੇ 2014 ਦੇ ਲੋਕ ਸਭਾ ਚੋਣਾਂ ਦੇ ਫਾਰਮੂਲੇ ਨੂੰ ਸਵੀਕਾਰ ਕਰਨ ਤੇ ਟੀਡੀਪੀ ਦੇ ਮੰਤਰੀ ਅਹੁਦੇ ਉਨ੍ਹਾਂ ਨੂੰ ਦਿੱਤੇ ਜਾਣ ਦੀਆਂ ਸਾਰੀਆਂ ਖ਼ਬਰਾਂ ਗ਼ਲਤ ਹਨ। ਉਨ੍ਹਾਂ ਕਿਹਾ ਕਿ ਹੁਣ ਉਹ ਆਪਣੀ ਭੂਮਿਕਾ ’ਤੇ ਕਾਇਮ ਹਨ।
ਬੀਜੇਪੀ ਨਾਲ ਨਹੀਂ ਹੋਏਗਾ ਗਠਜੋੜ
ਸੰਜੇ ਰਾਊਤ ਨੇ ਇਹ ਵੀ ਕਿਹਾ ਕਿ ਉਨ੍ਹਾਂ 2016 ਵਿੱਚ ਹੀ ਇਹ ਫ਼ੈਸਲਾ ਕਰ ਲਿਆ ਸੀ ਕਿ ਉਹ ਬੀਜੇਪੀ ਨਾਲ ਗਠਜੋੜ ਨਹੀਂ ਕਰਨਗੇ ਤੇ ਉਹ ਹਾਲ਼ੇ ਤਕ ਆਪਣੇ ਫੈਸਲੇ ’ਤੇ ਕਾਇਮ ਹਨ। ਉਨ੍ਹਾਂ ਬੀਜੇਪੀ ਲੀਡਰ ਅਮਿਤ ਸ਼ਾਹ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਕੋਈ ਬਾਹਰੀ ਬੰਦਾ ਆ ਕੇ ਸ਼ਿਵ ਸੈਨਾ ਦੇ ਫ਼ੈਸਲੇ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ। ਉਧਵ ਠਾਕਰੇ ਨੇ ਪਾਲਘਰ ਚੋਣਾਂ ਮਗਰੋਂ ਕਿਹਾ ਸੀ ਕਿ ਦੇਸ਼ ਵਿੱਚ ਸਾਰਿਆਂ ਨੂੰ ਇੱਕਜੁੱਟ ਹੋ ਕੇ ਬੀਜੇਪੀ ਦਾ ਸਾਹਮਣਾ ਕਰਨਾ ਚਾਹੀਦਾ ਹੈ। ਹੁਣ ਸਮਝ ਲਉ ਕਿ ਉਸ ਪ੍ਰਕਿਰਿਆ ਦੀ ਸ਼ੁਰੂਆਤ ਹੋ ਚੁੱਕੀ ਹੈ। ਯਾਦ ਰਹੇ ਕਿ ਬੀਜੇਪੀ ਸੂਤਰਾਂ ਨੇ ਅਮਿਤ ਸ਼ਾਹ ਤੇ ਉਧਵ ਠਾਕਰੇ ਦੀ ਬੈਠਕ ਨੂੰ ਸਕਾਰਾਤਮਕ ਦੱਸਿਆ ਸੀ ਤੇ ਦਾਅਵਾ ਕੀਤਾ ਸੀ ਕਿ ਦੋਵਾਂ ਵਿਚਾਲੇ ਤਣਾਅ ਘਟ ਗਿਆ ਹੈ।ਟ੍ਰੈਂਡਿੰਗ ਟੌਪਿਕ





















