ਪੜਚੋਲ ਕਰੋ
Advertisement
160-170 ਕਿਲੋਮੀਟਰ ਪ੍ਰਤੀ ਘੰਟਾ ਰਫਤਾਰ ਵਾਲਾ 'ਅਮਫਾਨ' ਤੂਫਾਨ, ਭਾਰੀ ਨੁਕਸਾਨ ਦਾ ਖਦਸ਼ਾ
ਮੌਸਮ ਵਿਭਾਗ ਨੇ ਦੱਸਿਆ ਕਿ ਚੱਕਰਵਾਤੀ 'ਅਮਫਾਨ' (Amphan cyclone) ਨੇ ਬੁੱਧਵਾਰ ਦੁਪਹਿਰ ਕਰੀਬ ਢਾਈ ਵਜੇ ਪੱਛਮੀ
ਨਵੀਂ ਦਿੱਲੀ: ਮੌਸਮ ਵਿਭਾਗ ਨੇ ਦੱਸਿਆ ਕਿ ਚੱਕਰਵਾਤੀ 'ਅਮਫਾਨ' (Amphan cyclone) ਨੇ ਬੁੱਧਵਾਰ ਦੁਪਹਿਰ ਕਰੀਬ ਢਾਈ ਵਜੇ ਪੱਛਮੀ ਬੰਗਾਲ ਦੇ ਦਿਘਾ ਅਤੇ ਬੰਗਲਾਦੇਸ਼ ਦੇ ਹਟੀਆ ਟਾਪੂ ਦੇ ਵਿਚਕਾਰ ਦਸਤਕ ਦਿੱਤੀ। ਤੇਜ਼ ਬਾਰਸ਼ ਅਤੇ ਤੂਫਾਨੀ ਹਵਾਵਾਂ ਨਾਲ ਅਗਲੇ ਕੁਝ ਘੰਟਿਆਂ ਵਿੱਚ ਚੱਕਰਵਾਤ ਹੋਰ ਗੰਭੀਰ ਹੋਣ ਦਾ ਅੰਦਾਜ਼ਾ ਹੈ। ਮੌਸਮ ਵਿਭਾਗ ਦੇ ਅਨੁਸਾਰ ਚੱਕਰਵਾਤ ਦੇ ਆਉਣ ਸਮੇਂ ਇਸ ਦੀ ਰਫਤਾਰ 160-170 ਕਿਲੋਮੀਟਰ ਪ੍ਰਤੀ ਘੰਟਾ ਸੀ।
ਇਸ ਦੀ ਗਤੀ 190 ਕਿਲੋਮੀਟਰ ਪ੍ਰਤੀ ਘੰਟੇ ਪਹੁੰਚਣ ਦੀ ਉਮੀਦ ਹੈ। ਸਵੇਰ ਤੋਂ ਹੀ ਪੱਛਮੀ ਬੰਗਾਲ ਦੇ ਗੰਗਾ ਮੈਦਾਨ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਸ਼ ਅਤੇ ਤੂਫਾਨੀ ਹਵਾਵਾਂ ਚੱਲੀਆਂ ਹਨ। ਸਮੇਂ ਦੇ ਨਾਲ ਇਸਦੀ ਗਤੀ ਵਧਦੀ ਜਾ ਰਹੀ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਦਮ ਦਮ ਏਅਰਪੋਰਟ 'ਤੇ ਹਵਾ ਦੀ ਗਤੀ ਸਾਢੇ ਤਿੰਨ ਵਜੇ 76 ਕਿਮੀ ਪ੍ਰਤੀ ਘੰਟਾ ਸੀ। ਪੂਰਬੀ ਹਿੱਸੇ ਵਿੱਚ ਇਹ ਕੋਲਕਾਤਾ ਦੇ ਨਜ਼ਦੀਕ ਦੀ ਲੰਘੇਗਾ। ਇਸ ਕਾਰਨ ਹੇਠਲੇ ਖੇਤਰ ਵਿੱਚ ਪਾਣੀ ਭਰਨ ਅਤੇ ਭਾਰੀ ਨੁਕਸਾਨ ਦੀ ਸੰਭਾਵਨਾ ਹੈ।
ਓਡੀਸ਼ਾ ਅਤੇ ਬੰਗਾਲ ਵਿੱਚ ਬਾਰਸ਼, ਕਈ ਮਕਾਨ ਢਿਹ ਗਏ
ਬੁੱਧਵਾਰ ਨੂੰ ਇਹ ਤੇਜ਼ੀ ਨਾਲ ਭਾਰਤੀ ਤੱਟ ਵੱਲ ਵਧਿਆ ਜਿਸ ਕਾਰਨ ਤੱਟੀ ਓਡੀਸ਼ਾ ਅਤੇ ਪੱਛਮੀ ਬੰਗਾਲ ਵਿੱਚ ਬਾਰਸ਼ ਸ਼ੁਰੂ ਹੋ ਗਈ ਅਤੇ ਕਈ ਘਰ ਢਹਿ ਗਏ। ਹੁਣ ਤੱਕ 6 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਪੰਜ ਲੱਖ ਲੋਕਾਂ ਨੂੰ ਪੱਛਮੀ ਬੰਗਾਲ ਅਤੇ 1.58 ਲੱਖ ਨੂੰ ਓਡੀਸ਼ਾ ਵਿੱਚ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।
ਐਨਡੀਆਰਐਫ ਦੀਆਂ ਟੀਮਾਂ ਤਾਇਨਾਤ
ਐਨਡੀਆਰਐਫ ਨੇ ਰਾਹਤ ਅਤੇ ਬਚਾਅ ਕਾਰਜਾਂ ਲਈ ਦੋਵਾਂ ਰਾਜਾਂ ਵਿੱਚ 41 ਟੀਮਾਂ ਤਾਇਨਾਤ ਕੀਤੀਆਂ ਹਨ। ਹਰ ਟੀਮ ਵਿੱਚ 41 ਮੈਂਬਰ ਹਨ। ਇਸ ਤੋਂ ਇਲਾਵਾ ਪੁਲਿਸ ਅਤੇ ਫਾਇਰ ਬ੍ਰਿਗੇਡ ਵੀ ਤਾਇਨਾਤ ਕੀਤੀ ਗਈ ਹੈ। ਮੌਸਮ ਵਿਭਾਗ ਨੇ 20 ਮਈ ਨੂੰ ਕੋਲਕਾਤਾ ਅਤੇ ਨੇੜਲੇ ਇਲਾਕਿਆਂ ਵਿੱਚ ਸਾਰੇ ਅਦਾਰਿਆਂ ਅਤੇ ਬਾਜ਼ਾਰਾਂ ਨੂੰ ਬੰਦ ਕਰਨ ਅਤੇ ਲੋਕਾਂ ਦੀ ਆਵਾਜਾਈ 'ਤੇ ਰੋਕ ਲਗਾਉਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ: ਕੋਰੋਨਾ ਨਾਲ ਜੰਗ 'ਚ ਪੰਜਾਬ ਸਭ ਤੋਂ ਅੱਗੇ, ਨੰਦੇੜ ਸਾਹਿਬ ਤੋਂ ਪਰਤੇ ਸਾਰੇ ਸ਼ਰਧਾਲੂ ਤੰਦਰੁਸਤ
ਆਰਥਿਕ ਮੰਦੀ 'ਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਤੋੜ ਰਹੀਆਂ ਰਿਕਾਰਡ
ਕੈਪਟਨ ਸਰਕਾਰ ਦਾ ਅਹਿਮ ਫੈਸਲਾ: ਪੰਜਾਬ ਦੇ ਵਿਦਿਆਰਥੀਆਂ ਨੂੰ ਮਿਲੇਗੀ ਵੱਡੀ ਰਾਹਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement