ਪੜਚੋਲ ਕਰੋ
Advertisement
ਸਮਾਣਾ ਦੇ ਪਾਇਲਟ ਮੋਹਿਤ ਨੇ ਜਾਣਾ ਸੀ ਇੰਫਾਲ ਪਰ ਡਿਊਟੀ ਬਦਲ ਕੇ AN-32 ਜਹਾਜ਼ 'ਚ ਲੱਗੀ, ਸਾਲ ਪਹਿਲਾਂ ਹੋਇਆ ਸੀ ਵਿਆਹ
3 ਜੂਨ ਤੋਂ ਲਾਪਤਾ ਫ਼ੌਜੀ ਜਹਾਜ਼ ਏਐਨ-32 ਦਾ ਕੁਝ ਦਿਨ ਪਹਿਲਾਂ ਹੀ ਮਲਬਾ ਮਿਲਿਆ। ਇਸ ਤੋਂ ਬਾਅਦ ਹਵਾਈ ਫ਼ੌਜ ਦਾ ਬਿਆਨ ਆਇਆ ਕਿ ਇਸ ‘ਚ ਕੋਈ ਵੀ ਜਿਊਂਦਾ ਨਹੀਂ ਬਚਿਆ। ਏਐਨ-32 ‘ਚ ਪੰਜਾਬ ਦੇ ਸਮਾਣਾ ਦਾ ਨੌਜਵਾਨ ਪਾਇਲਟ ਮੋਹਿਤ ਗਰਗ ਵੀ ਸੀ। ਜਿਸ ਦੇ ਘਰ ਹੁਣ ਮਾਤਮ ਪਸਰਿਆ ਹੋਇਆ ਹੈ।
ਸਮਾਣਾ: 3 ਜੂਨ ਤੋਂ ਲਾਪਤਾ ਫ਼ੌਜੀ ਜਹਾਜ਼ ਏਐਨ-32 ਦਾ ਕੁਝ ਦਿਨ ਪਹਿਲਾਂ ਹੀ ਮਲਬਾ ਮਿਲਿਆ। ਇਸ ਤੋਂ ਬਾਅਦ ਹਵਾਈ ਫ਼ੌਜ ਦਾ ਬਿਆਨ ਆਇਆ ਕਿ ਇਸ ‘ਚ ਕੋਈ ਵੀ ਜਿਊਂਦਾ ਨਹੀਂ ਬਚਿਆ। ਏਐਨ-32 ‘ਚ ਪੰਜਾਬ ਦੇ ਸਮਾਣਾ ਦਾ ਨੌਜਵਾਨ ਪਾਇਲਟ ਮੋਹਿਤ ਗਰਗ ਵੀ ਸੀ। ਜਿਸ ਦੇ ਘਰ ਹੁਣ ਮਾਤਮ ਪਸਰਿਆ ਹੋਇਆ ਹੈ।
ਮੋਹਿਤ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਦੀ ਮ੍ਰਿਤਕ ਦੇਹ ਨੂੰ ਘਰ ਪਹੁੰਚਣ ਵਿੱਚ ਕੁਝ ਸਮਾਂ ਲੱਗੇਗਾ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪਹਿਲਾ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਲਾਪਤਾ ਹੈ ਅਤੇ ਬਾਅਦ ‘ਚ ਉਸ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ। ਮੋਹਿਤ 26 ਸਾਲ ਦਾ ਹੈ ਅਤੇ 11 ਮਹੀਨੇ ਪਹਿਲਾਂ ਉਸ ਦਾ ਵਿਆਹ ਹੋਇਆ ਸੀ।
ਮੋਹਿਤ ਦੀ ਪਤਨੀ ਬੈਂਕ ਮੈਨੇਜਰ ਹੈ ਅਤੇ ਮੋਹਿਤ ਨੂੰ ਪੰਜ ਸਾਲ ਪਹਿਲਾਂ ਹੀ ਪਾਇਲਟ ਦਾ ਅਹੁਦਾ ਮਿਲੀਆ ਸੀ। ਮੋਹਿਤ ਦੇ ਪਿਤਾ ਸੁਰਿੰਦਰ ਗਰਗ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਪਹਿਲਾਂ ਇੰਫਾਲ ਜਾਣਾ ਸੀ, ਪਰ ਐਨ ਮੌਕੇ ਮੋਹਿਤ ਦੀ ਡਿਊਟੀ ਏਐਨ-32 ਵਿੱਚ ਲਾ ਦਿੱਤੀ ਗਈ। ਇਹ ਜਹਾਜ਼ ਅਰੁਣਾਚਲ ਪ੍ਰਦੇਸ਼ ਵਿੱਚ ਹਾਦਸਾਗ੍ਰਸਤ ਹੋ ਗਿਆ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਸਿਹਤ
ਕਾਰੋਬਾਰ
ਸਿੱਖਿਆ
Advertisement