ਨਤੀਜੇ ਐਲਾਨੇ ਜਾਣ ਤੋਂ ਬਾਅਦ ਸੰਸਥਾ ਦੇ ਸੰਸਥਾਪਕ ਆਨੰਦ ਕੁਮਾਰ ਨੇ ਕਿਹਾ, “ਸਾਲ 2002 ਦੀ ਸ਼ੁਰੂਆਤ ਸੁਪਰ 30 ਤੋਂ ਹੁਣ ਤਕ 450 ਤੋਂ ਜ਼ਿਆਦਾ ਵਿਦਿਆਰਥੀ ਆਈਆਈਟੀ ਦੇ ਐਂਟਰਸ ਐਗ਼ਜ਼ਾਮ ‘ਚ ਪਾਸ ਹੋ ਕੇ ਦੇਸ਼-ਵਿਦੇਸ਼ ‘ਚ ਉੱਚ ਅਹੁਦਿਆਂ ‘ਤੇ ਕੰਮ ਕਰ ਰਹੇ ਹਨ।”
ਬੇਸ਼ੱਕ ਇਸ ਸਾਲ ਇਸ ਗਿਣਤੀ ‘ਚ ਕਾਫੀ ਕਮੀ ਆਈ ਹੈ ਪਰ ਆਨੰਦ ਦਾ ਕਹਿਣਾ ਹੈ ਕਿ ਉਹ ਆਪਣੇ ਜਨੂੰਨ ਨਾਲ ਅੱਗੇ ਵਧ ਰਹੇ ਹਨ ਤੇ ਸਾਰੇ ਵਿਦਿਆਰਥੀ ਆਈਆਈਟੀ ਨਾ ਸਹੀ ਪਰ ਐਨਆਈਟੀ ਪੱਕਾ ਜਾ ਰਹੇ ਹਨ। ਇਸ ਤੋਂ ਪਹਿਲਾਂ ਸਾਲ 2008, 2009, 2010 ਅਤੇ 2017 ‘ਚ ਸੁਪਰ 30 ਤੋਂ ਸਾਰੇ 30 ਦੇ 30 ਵਿਦੀਆਰਥੀ ਐਂਟਰਸ ਐਗ਼ਜ਼ਾਮ ‘ਚ ਪਾਸ ਹੋਏ ਸੀ।
ਸੰਸਥਾ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਚੋਣ ਕਰਦਾ ਹੈ ਅਤੇ ਉਨ੍ਹਾਂ ਨੂੰ ਫਰੀ ਕੋਚਿੰਗ, ਖਾਣਾ ਅਤੇ ਰਹਿਣ ਦੀ ਸੁਵਿਧਾ ਵੀ ਮੁਹੱਈਆ ਕਰਵਾਉਂਦਾ ਹੈ।