ਪੜਚੋਲ ਕਰੋ

College Scandal: ਕਾਲਜ 'ਚ ਕੁੜੀਆਂ ਦੇ ਵਾਸ਼ਰੂਮ 'ਚ CCTV ਲਾਕੇ 300 ਵੀਡੀਓ ਬਣਾਕੇ ਮੁੰਡਿਆਂ ਦੇ ਹੋਸਟਲ 'ਚ ਪਰੋਸੀਆਂ ! ਇਲਜ਼ਾਮਾਂ ਤੋਂ ਬਾਅਦ ਹੋਇਆ ਜ਼ਬਰਦਸਤ ਹੰਗਾਮਾ

Gudlavalleru College Scandal: ਕਾਲਜ ਵਿੱਚ ਹੰਗਾਮਾ ਕਰਨ ਵਾਲੀਆਂ ਵਿਦਿਆਰਥਣਾਂ ਨੇ ਕਿਹਾ ਕਿ 300 ਤੋਂ ਵੱਧ ਵੀਡੀਓ ਗੁਪਤ ਕੈਮਰਿਆਂ ਤੋਂ ਰਿਕਾਰਡ ਕੀਤੇ ਗਏ ਸਨ ਅਤੇ ਕਥਿਤ ਤੌਰ 'ਤੇ ਲੜਕਿਆਂ ਦੇ ਹੋਸਟਲ ਵਿੱਚ ਪ੍ਰਸਾਰਿਤ ਕੀਤੇ ਗਏ ਸਨ।

Andhra College Scandal Latest News:  ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਵਿੱਚ ਸਥਿਤ ਗੁਡਲਾਵਲੇਰੂ ਕਾਲਜ ਆਫ਼ ਇੰਜੀਨੀਅਰਿੰਗ ਵਿੱਚ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਲੜਕੀਆਂ ਦੇ ਹੋਸਟਲ ਦੇ ਟਾਇਲਟ ਵਿੱਚ ਇੱਕ ਗੁਪਤ ਕੈਮਰਾ ਮਿਲਿਆ ਹੈ। ਇਸ ਕੈਮਰੇ ਨਾਲ ਬਣਾਈਆਂ ਗਈਆਂ ਕੁਝ ਵੀਡੀਓਜ਼ ਵਿਦਿਆਰਥੀਆਂ 'ਚ ਕਥਿਤ ਤੌਰ 'ਤੇ ਵਾਇਰਲ ਹੋਣ ਤੋਂ ਬਾਅਦ ਹੁਣ ਵਿਦਿਆਰਥੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।

ਗੁਪਤ ਕੈਮਰੇ ਬਾਰੇ ਪਤਾ ਲੱਗਣ ਤੋਂ ਬਾਅਦ ਵਿਦਿਆਰਥੀਆਂ ਨੇ ਇਸ ਸਬੰਧੀ ਪੁਲਿਸ ਕੋਲ ਮਾਮਲਾ ਵੀ ਦਰਜ ਕਰਵਾਇਆ ਹੈ, ਜਿਸ ਤੋਂ ਬਾਅਦ ਪੁਲਿਸ ਨੇ ਫਾਈਨਲ ਈਅਰ ਦੇ ਵਿਦਿਆਰਥੀ ਨੂੰ ਹਿਰਾਸਤ 'ਚ ਲੈ ਲਿਆ ਹੈ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 

ਜਾਣਕਾਰੀ ਅਨੁਸਾਰ ਕਾਲਜ ਦੇ ਹੋਸਟਲ ਦੇ ਟਾਇਲਟ ਦੇ ਅੰਦਰ ਰੱਖਿਆ ਇਹ ਕੈਮਰਾ ਇੱਕ ਵਿਦਿਆਰਥੀ ਨੂੰ ਮਿਲਿਆ, ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਵੀਰਵਾਰ (29 ਅਗਸਤ 2024) ਰਾਤ ਨੂੰ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਕੈਂਪਸ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਨਿੱਜਤਾ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ।

ਵਿਦਿਆਰਥੀਆਂ ਅਨੁਸਾਰ ਇਸ ਗੁਪਤ ਕੈਮਰੇ ਤੋਂ ਕਥਿਤ ਤੌਰ 'ਤੇ 300 ਤੋਂ ਵੱਧ ਵੀਡੀਓਜ਼ ਰਿਕਾਰਡ ਕੀਤੀਆਂ ਗਈਆਂ ਤੇ ਕਥਿਤ ਤੌਰ 'ਤੇ ਲੜਕਿਆਂ ਦੇ ਹੋਸਟਲ 'ਚ ਪ੍ਰਸਾਰਿਤ ਕੀਤੀਆਂ ਗਈਆਂ। ਵੀਰਵਾਰ ਰਾਤ ਨੂੰ ਹੀ ਵਿਦਿਆਰਥਣਾਂ ਨੇ ਇਸ ਵੀਡੀਓ ਨੂੰ ਪੋਸਟ ਕਰਕੇ ਵਾਇਰਲ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। 

ਧਰਨੇ ਦੌਰਾਨ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਫਾਈਨਲ ਈਅਰ ਦੇ ਵਿਦਿਆਰਥੀ ਨੂੰ ਹਿਰਾਸਤ 'ਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕੈਮਰਾ ਲਗਾਉਣ 'ਚ ਸ਼ਾਮਲ ਸੀ। ਅਧਿਕਾਰੀਆਂ ਮੁਤਾਬਕ, ਵਿਦਿਆਰਥੀ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

ਹਾਲਾਂਕਿ ਕਾਲਜ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਲੜਕੀਆਂ ਦੇ ਹੋਸਟਲ ਵਿੱਚ ਕੋਈ ਵੀ ਗੁਪਤ ਕੈਮਰਾ ਨਹੀਂ ਮਿਲਿਆ ਹੈ। ਉਹ ਪੁਲਿਸ ਦੀ ਜਾਂਚ ਵਿੱਚ ਸਹਿਯੋਗ ਕਰ ਰਿਹਾ ਹੈ। ਉਸ ਨੇ ਕੈਂਪਸ ਵਿੱਚ ਵਾਧੂ ਸੁਰੱਖਿਆ ਉਪਾਅ ਕਰਨ ਦਾ ਵੀ ਵਾਅਦਾ ਕੀਤਾ ਹੈ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵਿਦਿਆਰਥੀਆਂ ਅਤੇ ਕਾਲਜ ਸਟਾਫ਼ ਦੀ ਹਾਜ਼ਰੀ ਵਿੱਚ ਮੁਲਜ਼ਮਾਂ ਦੇ ਲੈਪਟਾਪ, ਮੋਬਾਈਲ ਫ਼ੋਨ ਅਤੇ ਹੋਰ ਇਲੈਕਟ੍ਰਾਨਿਕ ਯੰਤਰਾਂ ਦੀ ਜਾਂਚ ਕੀਤੀ ਹੈ ਅਤੇ ਕੋਈ ਵੀ ਪੁਖਤਾ ਸਬੂਤ ਨਹੀਂ ਮਿਲਿਆ ਹੈ। ਅਗਲੇਰੀ ਜਾਂਚ ਜਾਰੀ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Rana Balachauria Murder Case: ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੇ ਕਤਲ ਕੇਸ 'ਚ ਵੱਡਾ ਖੁਲਾਸਾ! ਪੁਰਤਗਾਲ ਤੋਂ ਹੋਈ ਪੂਰੀ ਪਲਾਨਿੰਗ

America Travel Ban: ਅਮਰੀਕਾ 'ਚ ਐਂਟਰੀ ਹੋਈ Ban! ਟਰੰਪ ਨੇ 39 ਦੇਸ਼ਾਂ ਤੱਕ ਵਧਾਈਆਂ ਯਾਤਰਾ ਪਾਬੰਦੀਆਂ; ਜਾਣੋ ਪਾਬੰਦੀ ਪਿੱਛੇ ਦਾ ਕਾਰਨ ਅਤੇ ਕਦੋਂ ਲਾਗੂ ਹੋਵੇਗੀ?
ਅਮਰੀਕਾ 'ਚ ਐਂਟਰੀ ਹੋਈ Ban! ਟਰੰਪ ਨੇ 39 ਦੇਸ਼ਾਂ ਤੱਕ ਵਧਾਈਆਂ ਯਾਤਰਾ ਪਾਬੰਦੀਆਂ; ਜਾਣੋ ਪਾਬੰਦੀ ਪਿੱਛੇ ਦਾ ਕਾਰਨ ਅਤੇ ਕਦੋਂ ਲਾਗੂ ਹੋਵੇਗੀ?
Public Holiday: ਜਨਤਕ ਛੁੱਟੀਆਂ ਦਾ ਹੋਇਆ ਐਲਾਨ, ਜਾਣੋ ਸਕੂਲ-ਕਾਲਜ ਅਤੇ ਇਹ ਅਦਾਰੇ ਕਦੋਂ ਤੱਕ ਰਹਿਣਗੇ ਬੰਦ? ਸੂਬੇ 'ਚ ਫਰਵਰੀ ਤੱਕ...
ਜਨਤਕ ਛੁੱਟੀਆਂ ਦਾ ਹੋਇਆ ਐਲਾਨ, ਜਾਣੋ ਸਕੂਲ-ਕਾਲਜ ਅਤੇ ਇਹ ਅਦਾਰੇ ਕਦੋਂ ਤੱਕ ਰਹਿਣਗੇ ਬੰਦ? ਸੂਬੇ 'ਚ ਫਰਵਰੀ ਤੱਕ...
Rana Balachauria Murder: ਕਬੱਡੀ ਪ੍ਰੋਮਟਰ ਦਾ ਕਤਲ ਕਰਨ ਵਾਲੇ ਸ਼ੂਟਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਇੰਝ ਬਣਾਈ ਸੀ ਮਰਡਰ ਦੀ ਪੂਰੀ ਯੋਜਨਾ, ਰਾਣਾ ਬਲਾਚੌਰੀਆ ਨੂੰ ਸਾਈਡ ‘ਚ ਲੈ ਜਾਣ ਵਾਲਾ ਕੌਣ?

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Rana Balachauria Murder Case: ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੇ ਕਤਲ ਕੇਸ 'ਚ ਵੱਡਾ ਖੁਲਾਸਾ! ਪੁਰਤਗਾਲ ਤੋਂ ਹੋਈ ਪੂਰੀ ਪਲਾਨਿੰਗ
Rana Balachauria Murder Case: ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੇ ਕਤਲ ਕੇਸ 'ਚ ਵੱਡਾ ਖੁਲਾਸਾ! ਪੁਰਤਗਾਲ ਤੋਂ ਹੋਈ ਪੂਰੀ ਪਲਾਨਿੰਗ
America Travel Ban: ਅਮਰੀਕਾ 'ਚ ਐਂਟਰੀ ਹੋਈ Ban! ਟਰੰਪ ਨੇ 39 ਦੇਸ਼ਾਂ ਤੱਕ ਵਧਾਈਆਂ ਯਾਤਰਾ ਪਾਬੰਦੀਆਂ; ਜਾਣੋ ਪਾਬੰਦੀ ਪਿੱਛੇ ਦਾ ਕਾਰਨ ਅਤੇ ਕਦੋਂ ਲਾਗੂ ਹੋਵੇਗੀ?
ਅਮਰੀਕਾ 'ਚ ਐਂਟਰੀ ਹੋਈ Ban! ਟਰੰਪ ਨੇ 39 ਦੇਸ਼ਾਂ ਤੱਕ ਵਧਾਈਆਂ ਯਾਤਰਾ ਪਾਬੰਦੀਆਂ; ਜਾਣੋ ਪਾਬੰਦੀ ਪਿੱਛੇ ਦਾ ਕਾਰਨ ਅਤੇ ਕਦੋਂ ਲਾਗੂ ਹੋਵੇਗੀ?
Public Holiday: ਜਨਤਕ ਛੁੱਟੀਆਂ ਦਾ ਹੋਇਆ ਐਲਾਨ, ਜਾਣੋ ਸਕੂਲ-ਕਾਲਜ ਅਤੇ ਇਹ ਅਦਾਰੇ ਕਦੋਂ ਤੱਕ ਰਹਿਣਗੇ ਬੰਦ? ਸੂਬੇ 'ਚ ਫਰਵਰੀ ਤੱਕ...
ਜਨਤਕ ਛੁੱਟੀਆਂ ਦਾ ਹੋਇਆ ਐਲਾਨ, ਜਾਣੋ ਸਕੂਲ-ਕਾਲਜ ਅਤੇ ਇਹ ਅਦਾਰੇ ਕਦੋਂ ਤੱਕ ਰਹਿਣਗੇ ਬੰਦ? ਸੂਬੇ 'ਚ ਫਰਵਰੀ ਤੱਕ...
Rana Balachauria Murder: ਕਬੱਡੀ ਪ੍ਰੋਮਟਰ ਦਾ ਕਤਲ ਕਰਨ ਵਾਲੇ ਸ਼ੂਟਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਇੰਝ ਬਣਾਈ ਸੀ ਮਰਡਰ ਦੀ ਪੂਰੀ ਯੋਜਨਾ, ਰਾਣਾ ਬਲਾਚੌਰੀਆ ਨੂੰ ਸਾਈਡ ‘ਚ ਲੈ ਜਾਣ ਵਾਲਾ ਕੌਣ?
Rana Balachauria Murder: ਕਬੱਡੀ ਪ੍ਰੋਮਟਰ ਦਾ ਕਤਲ ਕਰਨ ਵਾਲੇ ਸ਼ੂਟਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਇੰਝ ਬਣਾਈ ਸੀ ਮਰਡਰ ਦੀ ਪੂਰੀ ਯੋਜਨਾ, ਰਾਣਾ ਬਲਾਚੌਰੀਆ ਨੂੰ ਸਾਈਡ ‘ਚ ਲੈ ਜਾਣ ਵਾਲਾ ਕੌਣ?
ਗੋਲੀਆਂ ਦੇ ਨਾਲ ਦਹਿਲਿਆ ਬਟਾਲਾ! ਫਿਰੌਤੀ ਨਾ ਦੇਣ ਕਰਕੇ ਬਦਮਾਸ਼ਾਂ ਨੇ ਸ਼ਰੇਆਮ ਦੁਕਾਨ ‘ਤੇ ਕੀਤੀ ਫਾਇਰਿੰਗ, ਦੁਕਾਨਦਾਰ ਨੇ ਕਿਹਾ- 30 ਲੱਖ ਰੁਪਏ ਦੇਣ ਦੀ ਡਿਮਾਂਡ...

ਜਲੰਧਰ 'ਚ ਚਾਇਨਾ ਡੋਰ ਦਾ ਕਹਿਰ, ਵੱਢਿਆ ਗਿਆ ਨੌਜਵਾਨ ਦਾ ਕੰਨ, ਲੱਗੇ 15 ਟਾਂਕੇ, ਲੋਕ ਬੋਲੇ- ਸ਼ਰੇਆਮ ਵਿੱਕ ਰਹੀ ਡੋਰ

‘ਸਟੈਚੂ ਆਫ਼ ਲਿਬਰਟੀ’ ਡਿੱਗੀ; ਬ੍ਰਾਜ਼ੀਲ 'ਚ ਭਿਆਨਕ ਤੂਫ਼ਾਨ ਨੇ ਮਚਾਇਆ ਕਹਿਰ, ਦੇਖੋ Viral Video

ਲੁਧਿਆਣਾ ਸੈਂਟਰਲ ਜੇਲ੍ਹ 'ਚ ਹੰਗਾਮਾ, ਕੈਦੀਆਂ ਨੇ ਪੁਲਿਸ ਅਧਿਕਾਰੀਆਂ ‘ਤੇ ਕੀਤਾ ਹਮਲਾ, ਜੇਲ੍ਹ ਸੁਪਰਡੈਂਟ ਦਾ ਸਿਰ ਇੱਟ ਮਾਰ ਫੋੜਿਆ, ਮਹਿਕਮੇ 'ਚ ਮੱਚੀ ਹਾਹਾਕਾਰ

Embed widget