ਨਵੀਂ ਦਿੱਲੀ: ਦਿੱਲੀ ਦੀ ਕੇਜਰੀਵਾਲ ਸਰਕਾਰ ਪਿਆਰ ਕਰਨ ਵਾਲਿਆਂ ਦੇ ਹੱਕ ਵਿੱਚ ਡਟੀ ਹੈ। ਕੇਜਰੀਵਾਲ ਸਰਕਾਰ ਨੇ ਆਪਣੇ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਹੈ ਕਿ ਪਿਆਰ ਦਾ ਸੰਦੇਸ਼ ਫੈਲਾਉਣ ਲਈ ਪ੍ਰੋਗਰਾਮ ਕੀਤੇ ਜਾਣ। ਇਨ੍ਹਾਂ ਪ੍ਰੋਗਰਾਮਾਂ ਵਿੱਚ ਲੋਕਾਂ ਨੂੰ ਦੱਸਿਆ ਜਾਵੇ ਕਿ ਪਿਆਰ ਕਰਨ ਵਾਲਿਆਂ ਦੀ ਹੱਤਿਆ ਕਰਨਾ ਪਾਪ ਹੈ।
ਦਰਅਸਲ ਦਿੱਲੀ ਵਿੱਚ ਮੁਸਲਿਮ ਲੜਕੀ ਨਾਲ ਪਿਆਰ ਕਰਨ ਵਾਲੇ 23 ਸਾਲਾ ਅੰਕਿਤ ਸਕਸੈਨਾ ਦੀ ਹੱਤਿਆ ਤੋਂ ਬਾਅਦ ਸਰਕਾਰ ਇਹ ਕਦਮ ਚੁੱਕਣ ਜਾ ਰਹੀ ਹੈ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਅਣਖ ਦੇ ਨਾਂ 'ਤੇ ਕਤਲ ਸ਼ਰਮਨਾਕ ਗੱਲ਼ ਹੈ।
ਸਿਸੋਦੀਆ ਨੇ ਕਲਾ ਤੇ ਸੱਭਿਆਚਾਰਕ ਵਿਭਾਗ ਦੇ ਸਕੱਤਰ ਨੂੰ ਭੇਜ ਗਏ ਪੱਤਰ ਵਿੱਚ ਅਫਸਰਾਂ ਨੂੰ ਕਿਹਾ ਹੈ ਕਿ ਜਲਦ ਤੋਂ ਜਲਦ ਸੰਦੇਸ਼ ਫੈਲਾਉਣ ਲਈ ਯੋਜਨਾ ਤਿਆਰ ਕੀਤੀ ਜਾਵੇ। ਇਸ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਪਿਆਰ ਕਰਨ ਵਾਲਿਆਂ ਦੀ ਹੱਤਿਆ ਪਾਪ ਹੈ।
ਦੱਸ ਦਈਏ ਕਿ 23 ਸਾਲਾ ਫੋਟੋਗ੍ਰਾਫਰ ਅੰਕਿਤ ਸਕਸੈਨਾ ਦਾ ਇਸ ਲਈ ਕਤਲ ਕਰ ਦਿੱਤਾ ਗਿਆ ਹੈ ਕਿ ਉਸ ਨੇ ਮੁਸਲਿਮ ਕੁੜੀ ਸਲੀਮਾ ਨਾਲ ਪਿਆਰ ਕੀਤਾ ਸੀ।