ਪੜਚੋਲ ਕਰੋ
Advertisement
ਅੰਕਿਤਾ ਭੰਡਾਰੀ ਕਤਲ ਮਾਮਲੇ 'ਚ ਚਸ਼ਮਦੀਦ ਦਾ ਆਇਆ ਬਿਆਨ, ਦੱਸੀ ਘਟਨਾ ਤੋਂ ਪਹਿਲਾਂ ਦੀ ਪੂਰੀ ਕਹਾਣੀ
Uttarakhand News : ਰਿਸੈਪਸ਼ਨਿਸਟ ਅੰਕਿਤਾ ਭੰਡਾਰੀ ਕਤਲ ਕੇਸ ਵਿੱਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਰਿਜ਼ੋਰਟ ਵਿੱਚ ਕੰਮ ਕਰਦੇ ਇੱਕ ਕਰਮਚਾਰੀ ਦੀ ਇੱਕ ਵੀਡੀਓ ਸਾਹਮਣੇ ਆਈ ਹੈ ,ਜਿਸ ਵਿੱਚ ਉਹ ਅੰਕਿਤਾ ਦੇ ਕਤਲ ਤੋਂ ਪਹਿਲਾਂ ਰਿਜ਼ੋਰਟ ਵਿੱਚ ਹੋਏ ਘਟਨਾਕ੍ਰਮ ਬਾਰੇ ਵਿਸਥਾਰ ਨਾਲ ਦੱਸ ਰਿਹਾ ਹੈ।
Uttarakhand News : ਰਿਸੈਪਸ਼ਨਿਸਟ ਅੰਕਿਤਾ ਭੰਡਾਰੀ ਕਤਲ (Ankita Bhandari Murder) ਕੇਸ ਵਿੱਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਰਿਜ਼ੋਰਟ ਵਿੱਚ ਕੰਮ ਕਰਦੇ ਇੱਕ ਕਰਮਚਾਰੀ ਦੀ ਇੱਕ ਵੀਡੀਓ ਸਾਹਮਣੇ ਆਈ ਹੈ ,ਜਿਸ ਵਿੱਚ ਉਹ ਅੰਕਿਤਾ ਦੇ ਕਤਲ ਤੋਂ ਪਹਿਲਾਂ ਰਿਜ਼ੋਰਟ ਵਿੱਚ ਹੋਏ ਘਟਨਾਕ੍ਰਮ ਬਾਰੇ ਵਿਸਥਾਰ ਨਾਲ ਦੱਸ ਰਿਹਾ ਹੈ। ਇਸ ਕਰਮਚਾਰੀ ਨੇ ਦੱਸਿਆ ਕਿ ਕਿਵੇਂ ਅੰਕਿਤਾ ਆਪਣੇ ਕਮਰੇ 'ਚ ਰੋ ਰਹੀ ਸੀ ਅਤੇ ਮਦਦ ਲਈ ਚੀਕ ਰਹੀ ਸੀ, ਜਦੋਂ ਕਿ ਤਿੰਨ ਦੋਸ਼ੀ ਪੁਲਕਿਤ ਆਰਿਆ, ਅੰਕਿਤ ਅਤੇ ਸੌਰਭ ਉੱਥੇ ਮੌਜੂਦ ਸਨ।
ਜਾਣੋ 18 ਸਤੰਬਰ ਨੂੰ ਰਿਜ਼ੋਰਟ 'ਚ ਕੀ ਹੋਇਆ ਸੀ
ਰਿਜ਼ੋਰਟ 'ਚ ਕੰਮ ਕਰਦੇ ਕਰਮਚਾਰੀ ਦੀ ਕਰੀਬ ਦੋ ਮਿੰਟ ਦੀ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਸ ਨੇ ਕਿਹਾ, 'ਮੈਡਮ ਕਮਰੇ 'ਚ ਸਨ, ਮੈਮ ਰੋ ਰਹੀ ਸੀ, ਉਹ (ਪੁਲਕਿਤ) ਗੁੱਸੇ 'ਚ ਸੀ, ਫਿਰ ਗੈਸਟ ਆਏ ਹੋਏ ਸੀ ,ਮੈਂ ਉਨ੍ਹਾਂ ਦਾ ਦਾ ਸਮਾਨ ਕੱਢਣ ਲੱਗਾ। ਇਹ 18 ਸਤੰਬਰ ਨੂੰ ਸ਼ਾਮ 5:30-6 ਵਜੇ ਦੇ ਵਿਚ ਦੀ ਗੱਲ ਹੈ।
ਉਹ ਅੱਧਾ ਘੰਟਾ ਕਮਰੇ ਵਿੱਚ ਰਹੇ। ਮੇਰਾ ਭਰਾ ਬੈਗ ਲੈ ਕੇ ਅੰਦਰ ਆ ਰਿਹਾ ਸੀ ਤੇ ਮੈਡਮ ਫ਼ੋਨ 'ਤੇ ਰੌਲਾ ਪਾ ਰਹੀ ਸੀ ਕਿ 'ਮੇਰੀ ਮਦਦ ਕਰੋ , 'ਮੇਰੀ ਮਦਦ ਕਰੋ...' ਸਰ ਨੇ ਉਨ੍ਹਾਂ ਨੂੰ ਖਿੱਚਿਆ ਤੇ ਖਿੱਚੋਤਾਣ ਹੋ ਰਹੀ ਸੀ ...
ਡਰਾਈਵਰ ਸਾਹਿਬ ਨੂੰ ਅੰਦਰ ਲੈ ਗਿਆ... ਡਰਾਈਵਰ ਵੀ ਸਾਨੂੰ ਪੁੱਛ ਰਹੇ ਸਨ ਕਿ ਕਿਆ ਹੈ? ਮੈਂ ਕਿਹਾ ਕਿ ਉਨ੍ਹਾਂ ਦਾ ਮੈਟਰ ਹੋਵੇਗਾ। ਅੱਧਾ ਪੌਣਾ ਘੰਟਾ ਉਨ੍ਹਾਂ ਨੇ ਆਪਣੇ ਕੋਲ ਰੱਖਿਆ, ਸਮਝਾਇਆ.. ਪਤਾ ਨਹੀਂ ਕੀ ਮਾਮਲਾ ਸੀ। ਵੈਸੇ ਤਾਂ ਅਸੀਂ ਹੇਠਾਂ ਆ ਕੇ ਬੈਠ ਜਾਂਦੇ ਹਾਂ ਪਰ ਜਿਵੇਂ ਹੀ ਸਾਨੂੰ ਪਤਾ ਲੱਗਾ ਕਿ ਕੋਈ ਗੱਲ ਹੈ ਤਾਂ ਅੰਕਿਤ ਸਰ ਨੇ ਮੈਨੂੰ ਅਤੇ ਮੇਰੇ ਭਰਾ ਨੂੰ ਉੱਪਰ ਭੇਜ ਦਿੱਤਾ.. ਰਾਤ ਦੇ 8 ਵਜੇ ਦੇ ਕਰੀਬ ਮੈਂ ਹੇਠਾਂ ਗਿਆ ਤਾਂ ਉੱਥੇ ਸੌਰਭ ਸਰ, ਅੰਕਿਤ ਸਰ ਅਤੇ ਪੁਲਕਿਤ ਸਰ ਸੀ ,ਅੰਕਿਤ ਸਰ ਕਮਰੇ ਵਿੱਚ ਗਏ, ਮੈਮ ਖੜੀ ਸੀ, ਅੰਕਿਤ ਸਰ ਆਪਣੇ ਹੱਥ ਉੱਪਰ ਕਰਕੇ ਨੱਚਣ ਲੱਗਾ ਅਤੇ ਮੈਮ ਰੋ ਰਹੀ ਸੀ ਅਤੇ ਉਸਨੂੰ ਬਾਹਰ ਨਿਕਾਲਾ।
अंकिता भंडारी मर्डर मामले का चश्मदीद आया सामने, घटना से पहले की पूरी कहानी की बयान,आरोपी के रिसॉर्ट मे काम करता था चश्मदीद pic.twitter.com/SeobLwMuFh
— Avinash jha (@chikki_jha) October 1, 2022
ਅੰਕਿਤਾ ਭੰਡਾਰੀ ਦੀ ਲਾਸ਼ ਰਿਸ਼ੀਕੇਸ਼ 'ਚ ਇਕ ਨਹਿਰ 'ਚੋਂ ਮਿਲੀ ਸੀ ਅਤੇ ਇਸ ਦਾ ਖੁਲਾਸਾ ਰਿਜ਼ੋਰਟ ਦੇ ਮਾਲਕ ਪੁਲਕਿਤ ਆਰੀਆ ਅਤੇ ਰਿਜ਼ੋਰਟ ਦੇ ਮੈਨੇਜਰ ਅੰਕਿਤ ਅਤੇ ਸੌਰਭ ਦੀ ਗ੍ਰਿਫਤਾਰੀ ਤੋਂ ਬਾਅਦ ਹੋਇਆ ਹੈ। ਪੁਲਕਿਤ ਸਾਬਕਾ ਮੰਤਰੀ ਵਿਨੋਦ ਆਰੀਆ ਦਾ ਪੁੱਤਰ ਹੈ, ਜਿਸ ਨੂੰ ਭਾਜਪਾ ਨੇ ਆਪਣੀ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਅੰਕਿਤਾ ਦੇ ਕਤਲ ਤੋਂ ਬਾਅਦ ਪੁਲਕਿਤ ਦੇ ਰਿਜ਼ੋਰਟ ਨੂੰ ਢਾਹ ਦਿੱਤਾ ਗਿਆ, ਜਿਸ ਨੂੰ ਲੈ ਕੇ ਅੰਕਿਤਾ ਦੇ ਮਾਤਾ-ਪਿਤਾ ਨੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਬੂਤ ਨਸ਼ਟ ਕਰਨ ਲਈ ਰਿਜ਼ੋਰਟ ਨੂੰ ਢਾਹਿਆ ਗਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਰਾਸ਼ੀਫਲ
ਕ੍ਰਿਕਟ
ਮਨੋਰੰਜਨ
ਮਨੋਰੰਜਨ
Advertisement