ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਭਗੌੜਾ ਮੇਹੁਲ ਚੌਕਸੀ ਜਲਦੀ ਹੋਵੇਗਾ ਭਾਰਤ ਹਵਾਲੇ
ਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਦੌਰੇ ‘ਤੇ ਵੱਡੀ ਕਾਮਯਾਬੀ ਮਿਲੀ ਹੈ। ਕੈਰੇਬਿਆਈ ਦੇਸ਼ ਐਂਟੀਗੁਆ ਤੇ ਬਰਬੂਡਾ ਦੇ ਪੀਐਮ ਗੈਸਟਨ ਬ੍ਰਾਉਨ ਨੇ ਕਿਹਾ ਕਿ ਭਗੌੜਾ ਕਾਰੋਬਾਰੀ ਮੇਹੁਲ ਚੌਕਸੀ ਜਲਦ ਹੀ ਭਾਰਤ ਦੇ ਹਵਾਲੇ ਹੋਵੇਗਾ।
![ਭਗੌੜਾ ਮੇਹੁਲ ਚੌਕਸੀ ਜਲਦੀ ਹੋਵੇਗਾ ਭਾਰਤ ਹਵਾਲੇ antigua-pm-gaston-browne-said-to-abp-news-ready-to-extradite-mehul-choksi ਭਗੌੜਾ ਮੇਹੁਲ ਚੌਕਸੀ ਜਲਦੀ ਹੋਵੇਗਾ ਭਾਰਤ ਹਵਾਲੇ](https://static.abplive.com/wp-content/uploads/sites/5/2019/09/26124012/mehul-choksi.jpg?impolicy=abp_cdn&imwidth=1200&height=675)
ਨਿਊਯਾਰਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਦੌਰੇ ‘ਤੇ ਵੱਡੀ ਕਾਮਯਾਬੀ ਮਿਲੀ ਹੈ। ਕੈਰੇਬਿਆਈ ਦੇਸ਼ ਐਂਟੀਗੁਆ ਤੇ ਬਰਬੂਡਾ ਦੇ ਪੀਐਮ ਗੈਸਟਨ ਬ੍ਰਾਉਨ ਨੇ ਕਿਹਾ ਕਿ ਭਗੌੜਾ ਕਾਰੋਬਾਰੀ ਮੇਹੁਲ ਚੌਕਸੀ ਜਲਦ ਹੀ ਭਾਰਤ ਦੇ ਹਵਾਲੇ ਹੋਵੇਗਾ। ਏਬੀਪੀ ਨਿਊਜ਼ ਨਾਲ ਖਾਸ ਗੱਲਬਾਤ ਕਰਦੇ ਹੋਏ ਗੈਸਟਨ ਨੇ ਕਿਹਾ ਕਿ ਉਹ ਮੇਹੁਲ ਦੀ ਹਵਾਲਗੀ ਲਈ ਤਿਆਰ ਹਨ। ਸਿਰਫ ਕੋਰਟ ਦੀ ਮਨਜ਼ੂਰੀ ਦਾ ਇੰਤਜ਼ਾਰ ਹੈ।
ਗੈਸਟਨ ਨੇ ਕਿਹਾ, “ਐਂਟੀਗੁਆ ‘ਚ ਕੋਈ ਨਹੀਂ ਚਾਹੁੰਦਾ ਕਿ ਮੇਹੁਲ ਸਾਡੇ ਇੱਥੇ ਰਹੇ। ਅਸੀਂ ਭਰੋਸਾ ਦੇਣਾ ਚਾਹੁੰਦੇ ਹਾਂ ਕਿ ਉਸ ਦੀ ਹਵਾਲਗੀ ਜ਼ਰੂਰ ਹੋਵੇਗੀ। ਇਹ ਸਿਰਫ ਕੁਝ ਸਮੇਂ ਦੀ ਗੱਲ ਹੈ। ਉਸ ਕੋਲ ਨਾਗਰਿਕਤਾ ਕਰਕੇ ਕੁਝ ਸੰਵਿਧਾਨਕ ਅਧਿਕਾਰ ਹਨ।”
ਐਂਟੀਗੁਆ ਦੇ ਪੀਐਮ ਨੇ ਅੱਗੇ ਕਿਹਾ, “ਉਹ ਇੱਕ ਧੋਖੇਬਾਜ਼ ਹੈ। ਉਸ ਨੂੰ ਵਾਪਸ ਜਾਣਾ ਹੋਵੇਗਾ। ਇਸ ਦੌਰਾਨ ਭਾਰਤੀ ਏਜੰਸੀਆਂ ਚਾਹੁੰਣ ਤਾਂ ਉਹ ਐਂਟੀਗੁਆ-ਬਰਬੂਡਾ ‘ਚ ਉਸ ਤੋਂ ਪੁੱਛਗਿੱਛ ਕਰ ਸਕਦੀਆਂ ਹਨ, ਜੇਕਰ ਉਹ ਚਾਹੇ ਕਿਉਂਕਿ ਇਸ ‘ਚ ਮੱਨੁਖੀ ਅਧਿਕਾਰ ਦਾ ਮਾਮਲਾ ਆਉਂਦਾ ਹੈ।”
ਮੇਹੁਲ ਚੌਕਸੀ ਪੰਜਾਬ ਨੈਸ਼ਨਲ ਬੈਂਕ ਨੂੰ 14000 ਕਰੋੜ ਰੁਪਏ ਦਾ ਚੂਨਾ ਲਾਉਣ ਦੇ ਮਾਮਲੇ ‘ਚ ਪਿਛਲੇ ਸਾਲ ਤੋਂ ਫਰਾਰ ਹੈ। ਇਸ ‘ਚ ਹੀਰਾ ਕਾਰੋਬਾਰੀ ਨੀਰਵ ਮੋਦੀ ਤੇ ਮੇਹੁਲ ਚੌਕਸੀ ਮੁਖ ਮੁਲਜ਼ਮ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਕ੍ਰਿਕਟ
ਸਿਹਤ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)