ਬਿਹਾਰ ਦੀ ਰਾਜਨੀਤੀ ਵਿੱਚ ਨਿਤੀਸ਼ ਕੁਮਾਰ ਨੂੰ 'ਰਾਜਨੀਤੀ ਦੇ ਚਾਣਕਿਆ' ਅਤੇ 'ਸੁਸ਼ਾਸਨ ਬਾਬੂ' ਵਜੋਂ ਜਾਣਿਆ ਜਾਂਦਾ ਹੈ।ਨਿਤੀਸ਼ ਕੁਮਾਰ ਬਿਹਾਰ ਦੀ ਰਾਜਨੀਤੀ ਵਿੱਚ ਮਾਰਚ 1990 ਵਿੱਚ ਉਭਰ ਕੇ ਸਾਹਮਣੇ ਆਏ ਸੀ ਜਦੋਂ ਜਨਤਾ ਦਲ ਵਿੱਚ ਆਪਣੇ ਸੀਨੀਅਰ ਨੇਤਾ ਲਾਲੂ ਪ੍ਰਸਾਦ ਯਾਦਵ ਨੂੰ ਮੁੱਖ ਮੰਤਰੀ ਬਣਾਉਣ ਲਈ ਮਦਦ ਕੀਤੀ ਸੀ।
ਇਹ ਕਿਹਾ ਜਾਂਦਾ ਹੈ ਕਿ ਜਦੋਂ ਵੀ ਲਾਲੂ ਯਾਦਵ ਕੋਈ ਵੱਡਾ ਰਾਜਨੀਤਿਕ ਅਤੇ ਪ੍ਰਸ਼ਾਸਕੀ ਫੈਸਲਾ ਲੈਂਦੇ ਸੀ ਤਾਂ ਉਹ ਨਿਤੀਸ਼ ਕੁਮਾਰ ਅਤੇ ਉਸਦੇ ਕੁਝ ਹੋਰ ਸਾਥੀਆਂ ਨਾਲ ਸਲਾਹ-ਮਸ਼ਵਰਾ ਕਰਦੇ ਸੀ।
ਨਿਤੀਸ਼ ਨੇ ਜੌਰਜ ਫਰਨਾਂਡਿਸ ਨਾਲ 1994 'ਚ ਬਣਾਈ ਸਮਤਾ ਪਾਰਟੀ
1994 ਵਿੱਚ, ਨਿਤੀਸ਼ ਅਤੇ ਵੱਡੇ ਸਮਾਜਵਾਦੀ ਨੇਤਾ ਜਾਰਜ ਫਰਨਾਂਡਿਸ ਦੇ ਨਾਲ ਮਿਲਕੇ ਸਮਤਾ ਨਾਮ ਦੀ ਇੱਕ ਨਵੀਂ ਪਾਰਟੀ ਬਣਾਈ ਅਤੇ ਆਪਣੇ ਆਪ ਨੂੰ ਮੁੱਖ ਮੰਤਰੀ ਚਿਹਰੇ ਵਜੋਂ ਸਾਮ੍ਹਣੇ ਰੱਖਿਆ।ਸਮਤਾ ਪਾਰਟੀ ਨੇ 1995 ਵਿੱਚ ਬਿਹਾਰ ਵਿਧਾਨ ਸਭਾ ਦੀਆਂ 324 ਮੈਂਬਰੀ ਚੋਣਾਂ ਵਿੱਚ 310 ਸੀਟਾਂ ਲਈ ਉਮੀਦਵਾਰ ਖੜ੍ਹੇ ਕੀਤੇ ਸੀ। ਹਾਲਾਂਕਿ, ਨਿਤੀਸ਼ ਸਮੇਤ ਸਮਤਾ ਪਾਰਟੀ ਦੇ ਸਿਰਫ 7 ਉਮੀਦਵਾਰ ਚੋਣ ਜਿੱਤੇ ਸੀ। ਇਸ ਤੋਂ ਬਾਅਦ ਨਿਤੀਸ਼ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਪੂਰਾ ਨਾ ਹੋ ਸਕਿਆ। ਲਾਲੂ ਯਾਦਵ 1995 ਵਿੱਚ ਦੂਜੀ ਵਾਰ ਮੁੱਖ ਮੰਤਰੀ ਦੇ ਅਹੁਦੇ ਲਈ ਚੁਣੇ ਗਏ ਸੀ।
ਸੰਨ 2000 ਦੀ ਚੋਣ: ਸਿਰਫ 7 ਦਿਨਾਂ ਲਈ ਮੁੱਖ ਮੰਤਰੀ ਬਣੇ ਨਿਤੀਸ਼
ਸਾਲ 2000 ਵਿੱਚ ਆਖਰ ਨਿਤੀਸ਼ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਪੂਰਾ ਹੋ ਗਿਆ।ਉਨ੍ਹਾਂ ਨੂੰ NDA ਦਾ ਨੇਤਾ ਚੁਣਿਆ ਗਿਆ ਸੀ। 3 ਮਾਰਚ ਨੂੰ ਉਨ੍ਹਾਂ ਪਹਿਲੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਪਰ ਸੱਤ ਦਿਨਾਂ ਵਿੱਚ ਹੀ ਉਨ੍ਹਾਂ ਨੂੰ ਅਸਤੀਫਾ ਦੇਣਾ ਪੈ ਗਿਆ।ਦਰਅਸਲ, 324 ਮੈਂਬਰੀ ਵਿਧਾਨ ਸਭਾ ਵਿਚ, ਐਨਡੀਏ ਅਤੇ ਇਸ ਦੇ ਸਹਿਯੋਗੀ ਮੈਂਬਰਾਂ ਦੇ 151 ਵਿਧਾਇਕ ਸਨ, ਜਦੋਂਕਿ ਲਾਲੂ ਯਾਦਵ ਤੋਂ ਬਾਅਦ 159 ਵਿਧਾਇਕ। ਦੋਵੇਂ ਗੱਠਜੋੜ 163 ਦੇ ਬਹੁਗਿਣਤੀ ਅੰਕੜੇ ਤੋਂ ਬਹੁਤ ਦੂਰ ਸੀ। ਬਹੁਮਤ ਸਾਬਤ ਕਰਨ ਤੋਂ ਪਹਿਲਾਂ ਹੀ ਨਿਤੀਸ਼ ਨੇ 10 ਮਾਰਚ ਨੂੰ ਅਸਤੀਫਾ ਦੇ ਦਿੱਤਾ ਸੀ।
ਸੰਨ 2005 ਦੀ ਚੋਣ: 88 ਸੀਟਾਂ, ਨਿਤੀਸ਼ ਬਣੇ ਮੁੱਖ ਮੰਤਰੀ
ਨਿਤੀਸ਼ ਕੁਮਾਰ ਨੇ 24 ਮਾਰਚ 2005 ਨੂੰ ਦੂਜੀ ਵਾਰ ਰਾਜ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਅਤੇ ਬਿਹਾਰ ਵਿੱਚ ਆਪਣੀ ਸਰਕਾਰ ਦਾ ਪੰਜ ਸਾਲਾ ਕਾਰਜਕਾਲ ਭਾਰਤੀ ਜਨਤਾ ਪਾਰਟੀ ਨਾਲ ਪੂਰਾ ਕੀਤਾ।
2010 ਦੀ ਚੋਣ: 115 ਸੀਟਾਂ, ਨਿਤੀਸ਼ ਫੇਰ ਬਣੇ ਮੁੱਖ ਮੰਤਰੀ
ਇਸ ਤੋਂ ਬਾਅਦ, ਨਿਤੀਸ਼ ਕੁਮਾਰ ਦਾ ਜੇਡੀਯੂ ਭਾਈਵਾਲ 2010 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨਾਲ ਮੁੜ ਸੱਤਾ ਵਿੱਚ ਆਇਆ। ਜੂਨ 2013 ਵਿੱਚ, ਨਿਤੀਸ਼ ਨੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨਾਲ ਦੂਰੀ ਕਾਰਨ ਭਾਜਪਾ ਨਾਲ 17 ਸਾਲ ਪੁਰਾਣਾ ਗੱਠਜੋੜ ਤੋੜ ਦਿੱਤੀ। ਇਸ ਨਾਲ ਨਿਤੀਸ਼ ਨੇ ਐਨਡੀਏ ਤੋਂ ਵੱਖ ਹੋਣ ਦਾ ਐਲਾਨ ਕੀਤਾ। 2014 ਦੀਆਂ ਚੋਣਾਂ ਵਿੱਚ, ਨਿਤੀਸ਼ ਕੁਮਾਰ ਨੇ ਇਕੱਲੇ ਲੋਕ ਸਭਾ ਚੋਣਾਂ ਲੜੀਆਂ।ਪਰ ਉਨ੍ਹਾਂ ਨੂੰ ਸਿਰਫ 2 ਸੀਟਾਂ ਹੀ ਮਿਲੀਆਂ ਸੀ। 17 ਮਈ 2014 ਨੂੰ, ਨਿਤੀਸ਼ ਕੁਮਾਰ ਨੇ ਲੋਕ ਸਭਾ ਚੋਣਾਂ ਵਿੱਚ ਹੋਈ ਹਾਰ ਲਈ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ।ਨਿਤੀਸ਼ ਦੀ ਸਿਫਾਰਸ਼ 'ਤੇ ਜੀਤਨ ਰਾਮ ਮਾਂਝੀ ਨੂੰ 9 ਮਹੀਨਿਆਂ ਦੇ ਛੋਟੇ ਕਾਰਜਕਾਲ ਲਈ ਮੁੱਖ ਮੰਤਰੀ ਬਣਾਇਆ ਗਿਆ ਸੀ।
ਸੰਨ 2015 ਦੀ ਚੋਣ- ਨਿਤੀਸ਼ 71 ਸੀਟਾਂ ਨਾਲ ਸੀਐਮ ਬਣੇ
ਪਰ, ਲਾਲੂ ਦੀ RJD ਅਤੇ ਕਾਂਗਰਸ ਨਾਲ ਗੱਠਜੋੜ ਬਣਾਉਣ ਤੋਂ ਬਾਅਦ, ਨਿਤੀਸ਼ ਨੇ ਫਿਰ 2015 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ ਅਤੇ ਰਿਕਾਰਡ ਪੰਜਵੀਂ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਹਾਲਾਂਕਿ, ਜੁਲਾਈ 2017 ਵਿੱਚ, ਨਿਤੀਸ਼ ਨੇ ਆਪਣੇ ਡਿਪਟੀ ਸੀ.ਐੱਮ ਅਤੇ RJD ਨੇਤਾ ਤੇਜਸ਼ਵੀ ਯਾਦਵ ਦੇ ਖਿਲਾਫ CBI ਕੇਸ ਦਾਇਰ ਕਰਨ ਲਈ ਸਪੱਸ਼ਟੀਕਰਨ ਦੀ ਘਾਟ ਕਾਰਨ ਮੁੜ ਸੀ.ਐੱਮ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਤੋਂ 2 ਦਿਨ ਬਾਅਦ, ਉਸਨੇ ਪੁਰਾਣੀ ਸਹਿਯੋਗੀ ਭਾਜਪਾ ਦੀ ਸਹਾਇਤਾ ਨਾਲ 6ਵੀਂ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ।
2020 ਦੀ ਚੋਣ- ਨਿਤੀਸ਼ ਕੁਮਾਰ 43 ਸੀਟਾਂ ਨਾਲ ਹੋਣਗੇ ਮੁੱਖ ਮੰਤਰੀ!
ਹੁਣ ਜੇ ਉਹ 2020 ਵਿੱਚ ਜਿੱਤ ਤੋਂ ਬਾਅਦ ਮੁੱਖ ਮੰਤਰੀ ਬਣ ਜਾਂਦੇ ਹਨ, ਤਾਂ ਉਹ ਸੱਤਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।ਜ਼ਿਕਰਯੋਗ ਹੈ ਕਿ 2010 ਤੋਂ ਬਾਅਦ ਹਰ ਚੋਣਾਂ ਵਿਚ ਜੇਡੀਯੂ ਦੀਆਂ ਸੀਟਾਂ ਘਟ ਰਹੀਆਂ ਹਨ।ਕੀ ਹੁਣ ਇਹ ਸੰਕੇਤ ਤਾਂ ਨਹੀਂ ਕਿ ਬਿਹਾਰ ਵਿੱਚ ਨਿਤੀਸ਼ ਦੀ ਪਾਰਟੀ ਦਾ ਸੂਰਜ ਡੁੱਬਣਾ ਸ਼ੁਰੂ ਹੋ ਗਿਆ ਹੈ।
ਕੀ ਬਿਹਾਰ ਚੋਣਾਂ ਦੇ ਨਤੀਜੇ ਨਿਤੀਸ਼ ਦੀ ਪਾਰਟੀ ਲਈ ਮਾੜੇ ਸੰਕੇਤ? ਅਕੰੜਿਆਂ ਰਾਹੀਂ ਸਮਝੋ
ਏਬੀਪੀ ਸਾਂਝਾ
Updated at:
11 Nov 2020 06:56 PM (IST)
-ਨਿਤੀਸ਼ ਕੁਮਾਰ ਸੱਤਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।
-ਕਿਹਾ ਜਾਂਦਾ ਹੈ ਕਿ ਜਦੋਂ ਵੀ ਲਾਲੂ ਯਾਦਵ ਕੋਈ ਵੱਡਾ ਰਾਜਨੀਤਿਕ ਅਤੇ ਪ੍ਰਸ਼ਾਸਕੀ ਫੈਸਲਾ ਲੈਂਦੇ ਸੀ ਤਾਂ ਉਹ ਨਿਤੀਸ਼ ਕੁਮਾਰ ਅਤੇ ਉਸਦੇ ਕੁਝ ਹੋਰ ਸਾਥੀਆਂ ਨਾਲ ਸਲਾਹ-ਮਸ਼ਵਰਾ ਕਰਦੇ ਸੀ।
- - - - - - - - - Advertisement - - - - - - - - -