Army Helicopter Crash: ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਫ਼ੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, ਪਾਇਲਟ ਜ਼ਖਮੀ
Army Helicopter Crashs Kishtwar: ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਫੌਜ ਦਾ ਇੱਕ ਹੈਲੀਕਾਪਟਰ ਕਰੈਸ਼ ਹੋ ਗਿਆ ਹੈ।
Army Helicopter Crash: ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਦੂਰ-ਦੁਰਾਡੇ ਇਲਾਕੇ ਮਡਵਾ ਦੇ ਮਚਨਾ ਜੰਗਲਾਂ ਵਿੱਚ ਫ਼ੌਜ ਦਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਦੋ ਲੋਕ ਜ਼ਖ਼ਮੀ ਹੋ ਗਏ। ਜੋ ਹੈਲੀਕਾਪਟਰ ਕਰੈਸ਼ ਹੋਇਆ ਹੈ, ਉਹ ਫੌਜ ਦਾ ALH ਧਰੁਵ ਹੈਲੀਕਾਪਟਰ ਹੈ। ਫੌਜ ਦੇ ਅਧਿਕਾਰੀ ਮੁਤਾਬਕ ਇਸ ਹਾਦਸੇ 'ਚ ਪਾਇਲਟ ਨੂੰ ਸੱਟਾਂ ਲੱਗੀਆਂ ਹਨ ਪਰ ਉਹ ਸੁਰੱਖਿਅਤ ਹਨ। ਫੌਜ ਦੇ ਅਧਿਕਾਰੀ ਨੇ ਕਿਹਾ, ਅਜੇ ਹੋਰ ਜਾਣਕਾਰੀ ਦੀ ਉਡੀਕ ਹੈ।
An Army ALH Dhruv Helicopter crashed near Kishtwar, Jammu & Kashmir. Pilots have suffered injuries but are safe. Further details awaited: Army Officials. pic.twitter.com/ya41m7CRfn
— ANI (@ANI) May 4, 2023
ਹੈਲੀਕਾਪਟਰ ਹਾਦਸਾ! ਜੰਮੂ-ਕਸ਼ਮੀਰ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ
ਜੰਮੂ-ਕਸ਼ਮੀਰ 'ਚ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਹਵਾ 'ਚ ਉੱਡਦੇ ਇਨ੍ਹਾਂ ਤਾਬੂਤ ਦੇਸ਼ ਦੇ ਬਹਾਦਰ ਸੈਨਿਕਾਂ ਅਤੇ ਅਧਿਕਾਰੀਆਂ ਦੀਆਂ ਜਾਨਾਂ ਲੈ ਚੁੱਕੇ ਹਨ। ਮਾਰਚ ਦੇ ਸ਼ੁਰੂ ਵਿੱਚ, ਇੱਕ ਭਾਰਤੀ ਸੈਨਾ ਏਵੀਏਸ਼ਨ ਚੀਤਾ ਹੈਲੀਕਾਪਟਰ ਅਰੁਣਾਚਲ ਪ੍ਰਦੇਸ਼ ਵਿੱਚ ਮੰਡਲਾ ਪਹਾੜੀ ਖੇਤਰ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਵਿੱਚ ਇਸਦੇ ਦੋ ਪਾਇਲਟਾਂ ਦੀ ਮੌਤ ਹੋ ਗਈ ਸੀ।ਹਾਦਸੇ ਤੋਂ ਬਾਅਦ ਭਾਰਤੀ ਸੈਨਾ, ਸਸ਼ਤ੍ਰ ਸੀਮਾ ਬਲ (ਐਸਐਸਬੀ) ਅਤੇ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ। ਅਧਿਕਾਰੀਆਂ ਮੁਤਾਬਕ ਫੌਜ ਦਾ ਚੀਤਾ ਹੈਲੀਕਾਪਟਰ ਸੰਚਾਲਨ 'ਤੇ ਸੀ ਤਾਂ ਉਸ ਦਾ ਹਵਾਈ ਆਵਾਜਾਈ ਕੰਟਰੋਲਰ ਨਾਲ ਸੰਪਰਕ ਟੁੱਟ ਗਿਆ। ਫੌਜ ਦਾ ਕਹਿਣਾ ਹੈ ਕਿ ਉਹ ਹਾਦਸੇ ਦੇ ਪਿੱਛੇ ਤਕਨੀਕੀ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਪਰ ਇਸ ਸਬੰਧੀ ਸਵਾਲ ਉੱਠਦੇ ਹਨ ਕਿ ਉਹ ਕਿਹੜੀਆਂ ਤਕਨੀਕੀ ਖ਼ਾਮੀਆਂ ਹਨ, ਜਿਨ੍ਹਾਂ ਕਾਰਨ ਅਜਿਹੇ ਹਾਦਸੇ ਵਾਪਰਦੇ ਹਨ।
ਇਸ ਤੋਂ ਪਹਿਲਾਂ ਦਸੰਬਰ 2021 'ਚ ਵੀ ਹੈਲੀਕਾਪਟਰ 'ਚ ਅਜਿਹੀ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਦੇਸ਼ ਨੂੰ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ ਹੋਰ ਸਹਾਇਕ ਸਟਾਫ ਦੇ ਨਾਲ ਆਪਣੇ ਪਹਿਲੇ ਸੀਡੀਐੱਸ ਨੂੰ ਗੁਆਉਣਾ ਪਿਆ ਸੀ। ਉਸ ਦਾ ਹੈਲੀਕਾਪਟਰ ਵੀ ਤਕਨੀਕੀ ਕਾਰਨਾਂ ਕਰਕੇ ਕਰੈਸ਼ ਹੋ ਗਿਆ। ਇਸ ਦੇ ਬਾਵਜੂਦ ਫੌਜ ਦੇ ਜਹਾਜ਼ਾਂ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :