ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ ਮੰਤਰੀ ਤਿੰਨ ਮੰਗਾਂ ਨੂੰ ਲੈ ਕੇ ਉਪ ਰਾਜਪਾਲ ਅਨਿਲ ਬੈਜਨ ਦੇ ਘਰ ਦੇ ਬਾਹਰ ਬੈਠੇ ਹਨ। ਉਨ੍ਹਾਂ ਨੇ ਆਪਣੇ ਮੰਤਰੀ ਮੰਡਲ ਸਣੇ ਅਨਿਲ ਬੈਜਨ ਦੇ ਦਫ਼ਤਰ ਦੇ ਵੇਟਿੰਗ ਰੂਮ ਵਿੱਚ ਸੌਂ ਕੇ ਰਾਤ ਕੱਟੀ। ਕੱਲ੍ਹ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਦੋ ਹੋਰ ਮੰਤਰੀ ਉਪ ਰਾਜਪਾਲ ਅਨਿਲ ਬੈਜਨ ਨੂੰ ਮਿਲੇ ਸਨ।


 

https://twitter.com/SatyendarJain/status/1006364405469024257

 

ਸੀਐਮ ਕੇਜਰੀਵਾਲ ਆਈਏਐਸ ਅਧਿਕਾਰੀਆਂ ਨੂੰ ਹੜਤਾਲ ਖ਼ਤਮ ਕਰਨ ਦਾ ਨਿਰਦੇਸ਼ ਦੇਣ, ਚਾਰ ਮਹੀਨਿਆਂ ਤੋਂ ਕੰਮਕਾਜ ਠੱਪ ਕਰਕੇ ਰੱਖਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਤੇ ਉਨ੍ਹਾਂ ਦੀ ਸਰਕਾਰ ਦੀ ‘ਡੋਰ ਸਟੈੱਪ ਡਿਲੀਵਰੀ ਆਫ਼ ਰਾਸ਼ਨ’ ਯੋਜਨਾ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਦੀਆਂ ਤਿੰਨ ਮੰਗਾਂ ਰੱਖੀਆਂ ਹਨ।

 

ਉਪ ਰਾਜਪਾਲ ਅਨਿਲ ਬੈਜਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ ਤਿੰਨ ਮੰਤਰੀ ਰਾਜਨਿਵਾਸ ਵਿੱਚ ਬੇਵਜ੍ਹਾ ਧਰਨਾ ਦੇ ਰਹੇ ਹਨ। ਉਨ੍ਹਾਂ ਇਲਜ਼ਾਮ ਲਾਇਆ ਕਿ ਮੁੱਖ ਮੰਤਰੀ ਨੇ ਉਨ੍ਹਾਂ ਅਧਿਕਾਰੀਆਂ ਨੂੰ ਉੱਥੇ ਬੁਲਾਉਣ ਤੇ ਉਨ੍ਹਾਂ ਦੀ ਹੜਤਾਲ ਖ਼ਤਮ ਕਰਾਉਣ ਦੀ ਧਮਕੀ ਦਿੱਤੀ ਹੈ।