ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Arvind Kejriwal PC : ਚੋਣਾਂ ਤੋਂ ਪਹਿਲਾਂ ਕੇਜਰੀਵਾਲ ਨੇ ਖੇਡਿਆ ਹਿੰਦੂਤਵ ਪੱਤਾ ! ਕਿਹਾ- ਨੋਟਾਂ 'ਤੇ ਗਾਂਧੀ ਨਾਲ ਲੱਗੇ ਮਾਂ ਲਕਸ਼ਮੀ ਅਤੇ ਸ਼੍ਰੀ ਗਣੇਸ਼ ਦੀ ਤਸਵੀਰ
Arvind Kejriwal PC : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਨੂੰ ਇੱਕ ਅਹਿਮ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਦੇਸ਼ ਦੀ ਕਰੰਸੀ ਕਮਜ਼ੋਰ ਹੋ ਰਹੀ ਹੈ,
![Arvind Kejriwal PC : ਚੋਣਾਂ ਤੋਂ ਪਹਿਲਾਂ ਕੇਜਰੀਵਾਲ ਨੇ ਖੇਡਿਆ ਹਿੰਦੂਤਵ ਪੱਤਾ ! ਕਿਹਾ- ਨੋਟਾਂ 'ਤੇ ਗਾਂਧੀ ਨਾਲ ਲੱਗੇ ਮਾਂ ਲਕਸ਼ਮੀ ਅਤੇ ਸ਼੍ਰੀ ਗਣੇਸ਼ ਦੀ ਤਸਵੀਰ Arvind Kejriwal Press Conference on 26 october 2022 Appeals Government to put lord lakshmi -Ganesh photo on indian Currency Arvind Kejriwal PC : ਚੋਣਾਂ ਤੋਂ ਪਹਿਲਾਂ ਕੇਜਰੀਵਾਲ ਨੇ ਖੇਡਿਆ ਹਿੰਦੂਤਵ ਪੱਤਾ ! ਕਿਹਾ- ਨੋਟਾਂ 'ਤੇ ਗਾਂਧੀ ਨਾਲ ਲੱਗੇ ਮਾਂ ਲਕਸ਼ਮੀ ਅਤੇ ਸ਼੍ਰੀ ਗਣੇਸ਼ ਦੀ ਤਸਵੀਰ](https://feeds.abplive.com/onecms/images/uploaded-images/2022/10/26/8497c8f423223ff7bbc8a4afd52eb4491666764194228345_original.jpg?impolicy=abp_cdn&imwidth=1200&height=675)
Arvind Kejriwal
Arvind Kejriwal PC : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਨੂੰ ਇੱਕ ਅਹਿਮ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਦੇਸ਼ ਦੀ ਕਰੰਸੀ ਕਮਜ਼ੋਰ ਹੋ ਰਹੀ ਹੈ, ਉੱਥੇ ਆਰਥਿਕਤਾ ਵੀ ਡਾਵਾਂਡੋਲ ਹੋ ਰਹੀ ਹੈ। ਜਦੋਂ ਵੀ ਅਸੀਂ ਮੁਸੀਬਤ ਵਿੱਚ ਹੁੰਦੇ ਹਾਂ ਤਾਂ ਅਸੀਂ ਰੱਬ ਨੂੰ ਯਾਦ ਕਰਦੇ ਹਾਂ। ਬੀਤੇ ਦਿਨੀਂ ਅਸੀਂ ਸਾਰਿਆਂ ਨੇ ਦੀਵਾਲੀ 'ਤੇ ਸ਼੍ਰੀ ਲਕਸ਼ਮੀ ਅਤੇ ਸ਼੍ਰੀ ਗਣੇਸ਼ ਦੀ ਪੂਜਾ ਕੀਤੀ।
ਉਨ੍ਹਾਂ ਕਿਹਾ ਕਿ ਗੰਭੀਰ ਸਥਿਤੀਆਂ ਵਿੱਚ ਵੀ ਅਸੀਂ ਪ੍ਰਮਾਤਮਾ 'ਤੇ ਭਰੋਸਾ ਰੱਖਦੇ ਹਾਂ। ਅਜਿਹੇ 'ਚ ਮੇਰੀ ਅਪੀਲ ਹੈ ਕਿ ਭਾਰਤੀ ਕਰੰਸੀ ਯਾਨੀ ਨੋਟਾਂ 'ਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨਾਲ ਮਾਂ ਲਕਸ਼ਮੀ ਜੀ ਅਤੇ ਸ਼੍ਰੀ ਗਣੇਸ਼ ਜੀ ਦੀ ਤਸਵੀਰ ਲਗਾਈ ਜਾਵੇ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਨੋਟਾਂ 'ਤੇ ਗਾਂਧੀ ਜੀ ਦੀ ਤਸਵੀਰ ਤਾਂ ਰੱਖੀ ਜਾਵੇ ਪਰ ਇਕ ਪਾਸੇ ਦੇਵਤਿਆਂ ਦੀ ਤਸਵੀਰ ਲਗਾਈ ਜਾਵੇ।
ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ 'ਤੇ ਹਿੰਦੂਤਵ ਦਾ ਪੱਤਾ ਖੇਡਣ ਦੇ ਆਰੋਪ ਲੱਗ ਰਹੇ ਹਨ ਤਾਂ ਕੇਜਰੀਵਾਲ ਨੇ ਕਿਹਾ ਕਿ ਇਹ ਆਰੋਪ ਲੱਗਦੇ ਰਹਿੰਦੇ ਹਨ ਪਰ ਸੱਚ ਦੀ ਤਾਕਤ ਨੂੰ ਕੋਈ ਕਮਜ਼ੋਰ ਨਹੀਂ ਕਰ ਸਕਦਾ।
ਇਹ ਵੀ ਪੜ੍ਹੋ : Amou Haji dies : ਦੁਨੀਆ ਦਾ ਸਭ ਤੋਂ ਗੰਦਾ ਵਿਅਕਤੀ , 50 ਸਾਲ ਤੱਕ ਨਾ ਨਹਾਉਣ ਵਾਲੇ 94 ਸਾਲਾ ਵਿਅਕਤੀ ਦੀ ਹੋਈ ਮੌਤ
ਪ੍ਰਦੂਸ਼ਣ ਅਤੇ ਐਮਸੀਡੀ ਚੋਣਾਂ 'ਤੇ ਵੀ ਬੋਲੇ ਕੇਜਰੀਵਾਲ
ਪ੍ਰਦੂਸ਼ਣ ਅਤੇ ਐਮਸੀਡੀ ਚੋਣਾਂ 'ਤੇ ਵੀ ਬੋਲੇ ਕੇਜਰੀਵਾਲ
ਇਸ ਤੋਂ ਇਲਾਵਾ ਕੇਜਰੀਵਾਲ ਨੇ ਦਿੱਲੀ 'ਚ ਪ੍ਰਦੂਸ਼ਣ ਅਤੇ ਸੰਭਾਵਿਤ ਨਿਗਮ ਚੋਣਾਂ 'ਤੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਨੂੰ ਸਾਫ਼ ਹਵਾ ਵਾਲਾ ਸ਼ਹਿਰ ਬਣਾਵਾਂਗੇ। ਸਾਡੀ ਮਿਹਨਤ ਦਾ ਨਤੀਜਾ ਸਾਹਮਣੇ ਆ ਰਿਹਾ ਹੈ ਅਤੇ ਇਸ ਵਾਰ ਦਿੱਲੀ ਦੇ ਪ੍ਰਦੂਸ਼ਣ ਵਿੱਚ ਕਮੀ ਆਈ ਹੈ। ਨਿਗਮ ਚੋਣਾਂ ਸਬੰਧੀ ਪੁੱਛੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਹੁਣ ਆਪਣੇ ਘਰ ਦੇ ਆਲੇ-ਦੁਆਲੇ ਸਫ਼ਾਈ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਸਮੱਸਿਆਵਾਂ ਤੋਂ ਛੁਟਕਾਰਾ ਮਿਲਣਾ ਚਾਹੀਦਾ ਹੈ, ਇਸ ਲਈ ਜਦੋਂ ਵੀ ਚੋਣਾਂ ਹੋਣਗੀਆਂ, ਉਹ ਸਾਨੂੰ ਹੀ ਚੁਣਨਗੇ |
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕ੍ਰਿਕਟ
ਕਾਰੋਬਾਰ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)