(Source: ECI/ABP News/ABP Majha)
Crop Damage: ਕਿਸਾਨਾਂ ਲਈ ਕੇਜਰੀਵਾਲ ਦਾ ਵੱਡਾ ਐਲਾਨ, 50 ਹਜ਼ਾਰ ਦੇ ਹਿਸਾਬ ਨਾਲ ਮਿਲੇਗਾ ਮੁਆਵਜ਼ਾ
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਆਦੇਸ਼ ਜਾਰੀ ਕੀਤਾ ਹੈ ਕਿ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ, ਉਨ੍ਹਾਂ ਨੂੰ ਪੰਜਾਹ ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇਗਾ।
Compensation For Crop Damage: ਰਾਸ਼ਟਰੀ ਰਾਜਧਾਨੀ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਮੀਂਹ ਕਾਰਨ ਫਸਲਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ 50 ਹਜ਼ਾਰ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇਗਾ। ਕੇਜਰੀਵਾਲ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਦਿੱਲੀ ਵਿੱਚ ਵੱਧ ਤੋਂ ਵੱਧ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਫੈਸਲੇ ਤੋਂ ਬਾਅਦ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਆਦੇਸ਼ ਜਾਰੀ ਕੀਤਾ ਹੈ ਕਿ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ, ਉਨ੍ਹਾਂ ਨੂੰ ਪੰਜਾਹ ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ- "ਮੈਂ ਆਦੇਸ਼ ਦਿੱਤੇ ਹਨ, ਸਾਰੇ ਐਸਡੀਐਮ ਤੇ ਡੀਐਮ ਪੈਮਾਇਸ਼ ਕਰ ਰਹੇ ਹਨ। ਜਿੱਥੇ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ, ਉਸ 'ਤੇ ਕੰਮ ਸ਼ੁਰੂ ਹੋ ਗਿਆ ਹੈ। ਮੈਨੂੰ ਉਮੀਦ ਹੈ ਕਿ ਦੋ ਹਫਤਿਆਂ ਦੇ ਅੰਦਰ ਅਸੀਂ ਸਾਰੇ ਪੈਮਾਇਸ਼ ਤੇ ਸਰਵੇਖਣ ਨੂੰ ਪੂਰਾ ਕਰ ਲਵਾਂਗੇ ਤੇ ਇਸ ਤੋਂ ਬਾਅਦ ਤੁਹਾਡਾ ਮੁਆਵਜ਼ਾ ਡੇਢ ਮਹੀਨੇ ਦੇ ਅੰਦਰ ਤੁਹਾਡੇ ਖਾਤੇ ਵਿੱਚ ਪਹੁੰਚ ਜਾਵੇਗਾ।
ਇਸ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਰੁਜ਼ਗਾਰ ਬਾਜ਼ਾਰ 2.0 ਦੇ ਪੋਰਟਲ ਨੂੰ ਵਿਕਸਤ ਕਰਨ ਲਈ ਟੈਂਡਰ ਜਾਰੀ ਕੀਤਾ ਹੈ। ਇਹ ਪੋਰਟਲ ਤੁਹਾਡੀ ਯੋਗਤਾ ਤੇ ਰੁਜ਼ਗਾਰ ਯੋਗਤਾ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੀ ਸਹਾਇਤਾ ਨਾਲ ਮੇਲ ਕਰਕੇ ਸ਼ਹਿਰ ਦੇ ਨੌਜਵਾਨਾਂ ਨੂੰ ਰੁਜ਼ਗਾਰ ਸਬੰਧੀ ਸ਼ੁਰੂ ਤੋਂ ਅੰਤ ਤੱਕ ਦੀਆਂ ਸੇਵਾਵਾਂ ਪ੍ਰਦਾਨ ਕਰੇਗਾ।
ਉਪ ਮੁੱਖ ਮੰਤਰੀ ਦਫਤਰ ਤੋਂ ਜਾਰੀ ਬਿਆਨ ਅਨੁਸਾਰ, ਦਿੱਲੀ ਸਰਕਾਰ ਦੇ ਰੁਜ਼ਗਾਰ ਵਿਭਾਗ ਨੇ 14 ਅਕਤੂਬਰ ਨੂੰ ਇਸ ਸਬੰਧ ਵਿੱਚ ਇੱਕ ਟੈਂਡਰ ਜਾਰੀ ਕੀਤਾ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਰੁਜ਼ਗਾਰ ਬਾਜ਼ਾਰ 2.0 “ਹੁਨਰ ਸਿਖਲਾਈ, ਕਰੀਅਰ ਮਾਰਗਦਰਸ਼ਨ ਤੇ ਹੁਨਰ ਵਿਕਾਸ ਆਦਿ ਦਾ ਇੱਕ ਸਾਧਨ ਹੋਵੇਗਾ ਤੇ ਇੱਕ ਮੋਬਾਈਲ ਐਪ ਵੀ ਮੁਹੱਈਆ ਕਰਵਾਈ ਜਾਵੇਗੀ।” ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਰੁਜ਼ਗਾਰ ਬਾਜ਼ਾਰ 1.0 ਅਗਸਤ 2020 ਵਿੱਚ ਲਾਂਚ ਕੀਤਾ ਜਾਵੇਗਾ। "ਦਿੱਲੀ ਦੇ ਬੇਰੁਜ਼ਗਾਰ ਨੌਜਵਾਨਾਂ ਤੇ ਛੋਟੇ ਉਦਯੋਗਾਂ ਲਈ ਜੀਵਨ ਰੇਖਾ ਸਾਬਤ ਹੋਇਆ।"
ਉਨ੍ਹਾਂ ਕਿਹਾ ਕਿ 14 ਲੱਖ ਤੋਂ ਵੱਧ ਲੋਕ ਰੁਜ਼ਗਾਰ ਦੀ ਮੰਗ ਕਰ ਰਹੇ ਹਨ ਤੇ 10 ਲੱਖ ਨੌਕਰੀਆਂ ਨੌਕਰੀ ਬਾਜ਼ਾਰ ਦੇ ਮੌਜੂਦਾ ਪੋਰਟਲ ‘ਤੇ ਉਪਲਬਧ ਹਨ। ਭਾਰਤ ਵਿੱਚ ਕੋਈ ਵੀ ਰਾਜ ਸਰਕਾਰ ਦਾ ਰੁਜ਼ਗਾਰ ਪਲੇਟਫਾਰਮ ਇੰਨਾ ਸਫਲ ਨਹੀਂ ਰਿਹਾ ਹੈ ਪਰ ਅਸੀਂ ਇੱਥੇ ਨਹੀਂ ਰੁਕਣਾ ਚਾਹੁੰਦੇ।” ਸਿਸੋਦੀਆ ਨੇ ਕਿਹਾ ਕਿ ਨਵਾਂ ਪੋਰਟਲ ਰੋਜ਼ਗਾਰ ਬਾਜ਼ਾਰ 2.0 ਦੇਸ਼ ਵਿੱਚ ਆਪਣੀ ਕਿਸਮ ਦਾ ਪਹਿਲਾ ਹੋਵੇਗਾ।
ਇਹ ਵੀ ਪੜ੍ਹੋ: Channi Government: ਚੰਨੀ ਸਰਕਾਰ ਦਾ ਮਹੀਨਾ ਪੂਰਾ! ਆਪਸ 'ਚ ਹੀ ਲੜਦੇ ਰਹੇ ਜਾਂ ਫਿਰ ਕੀਤਾ ਕੋਈ ਕੰਮ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: