ਛੁੱਟੀਆਂ 'ਚ ਪਹਾੜਾਂ ਵੱਲ ਜਾਣ ਤੋਂ ਪਹਿਲਾਂ ਜਾਣੋ ਉੱਥੋਂ ਦੀ ਹਕੀਕਤ
ਏਬੀਪੀ ਸਾਂਝਾ | 09 Jun 2018 05:14 PM (IST)
ਧਰਮਸ਼ਾਲਾ: ਟੂਰਿਸਟ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਤੋਂ ਬਾਅਦ ਹੁਣ ਧਰਮਸ਼ਾਲਾ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਵੇਖਣ ਨੂੰ ਮਿਲ ਰਹੀ ਹੈ। ਹਿਮਾਚਲ ਦੇ ਨੇੜੇ ਵਸੇ ਇਸ ਪਹਾੜੀ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਭਾਰੀ ਕਮੀ ਆ ਗਈ ਹੈ। ਧਰਮਸ਼ਾਲਾ ਗਰਮੀ ਦੇ ਸਤਾਏ ਲੋਕਾਂ ਦਾ ਪਹਿਲੀ ਪਸੰਦ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਦੇ ਨਜ਼ਦੀਕ ਹੋਣ ਕਾਰਨ ਵੀ ਇੱਥੇ ਲੋਕਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਪਾਣੀ ਦੀ ਕਮੀ ਦੀ ਵਜ੍ਹਾ ਕਰ ਕੇ ਹਿਮਾਚਲ ਦੇ ਸੀਐਮ ਜੈ ਰਾਮ ਠਾਕੁਰ ਨੂੰ ਬਿਆਨ ਜਾਰੀ ਕਰਨਾ ਪਿਆ ਕਿ ਪਾਣੀ ਦੇ ਮਾਮਲਿਆਂ ਵਿੱਚ ਸਿੰਜਾਈ ਤੇ ਲੋਕਾਂ ਨੂੰ ਪੀਣ ਦਾ ਪਾਣੀ ਮੁਹੱਈਆ ਕਰਾਉਣ ਵਰਗੀਆਂ ਗੱਲਾਂ ਨੂੰ ਅਹਿਮੀਅਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਲਈ ਸੂਬਾ ਸਰਕਾਰ ਨੇ 2,572 ਕਰੋੜ ਰੁਪਏ ਦੀ ਰਕਮ ਦਾ ਬੰਦੋਬਸਤ ਕੀਤਾ ਹੈ।