ਨਵੀਂ ਦਿੱਲੀ: ਯੂਆਈਡੀਏਆਈ ਵੱਲੋਂ ਆਧਾਰ ਕਾਰਡ ਧਾਰਕਾਂ ਲਈ ਆਧਾਰ ਦੀ ਅਪਡੇਟ ਹਿਸਟਰੀ ਦੇਖਣ ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ। ਇਸ ਦੇ ਨਾਲ ਹੀ ਤੁਸੀਂ ਇਹ ਵੀ ਆਨਲਾਈਨ ਹੀ ਦੇਖ ਸਕਦੇ ਹੋ ਕਿ ਤੁਹਾਡਾ ਆਧਾਰ ਕਿੱਥੇ-ਕਿੱਥੇ ਅਪਡੇਟ ਹੋ ਗਿਆ ਹੈ।

ਯੂਆਈਡੀਏਆਈ ਦੇ ਸੀਈਓ ਅਜੇ ਭੂਸ਼ਣ ਪਾਂਡੇ ਨੇ ਦੱਸਿਆ ਕਿ ਫਿਲਹਾਲ ਇਸ ਸੁਵਿਧਾ ਨੂੰ ਬੇਟਾ ਵਰਸ਼ਨ 'ਚ ਲਾਂਚ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸੁਵਿਧਾ ਨਾਲ ਆਮ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ। ਉਨ੍ਹਾਂ ਦੇ ਕਹੇ ਮੁਤਾਬਕ ਨੌਕਰੀ, ਸਕੂਲ 'ਚ ਦਾਖਲਾ ਤੇ ਹੋਰ ਕਈ ਕੰਮਾਂ ਲਈ ਇਸ ਸੁਵਿਧਾ ਦੀ ਵਰਤੋਂ ਕੀਤੀ ਜਾ ਸਕੇਗੀ।

ਦੱਸ ਦਈਏ ਕਿ ਇਸ ਲਈ ਸਭ ਤੋਂ ਪਹਿਲਾਂ ਆਧਾਰ ਕਾਰਡ ਧਾਰਕ ਨੂੰ ਯੂਆਈਡੀਏਆਈ ਦੀ ਵੈੱਬਸਾਈਟ 'ਤੇ ਜਾ ਕੇ ਆਧਾਰ ਅਪਡੇਟ ਹਿਸਟਰੀ ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਯੂਜ਼ਰਜ਼ ਨੂੰ ਆਧਾਰ ਨੰਬਰ ਜਾਂ ਵਰਚੂਅਲ ਆਈਡੀ ਤੇ ਸਿਕਿਓਰਟੀ ਕੈਪਚਾ ਭਰਨਾ ਪਏਗਾ। ਜਿਸ ਤੋਂ ਬਾਅਦ ਰਜਿਸਟਰਡ ਮੋਬਾਇਲ ਨੰਬਰ 'ਤੇ ਵਨ ਟਾਈਮ ਪਾਸਵਰਡ ਆਏਗਾ ਤੇ ਇਹ ਪਾਸਵਰਡ ਭਰਨ ਤੋਂ ਬਾਅਦ ਯੂਜ਼ਰ ਆਪਣੀ ਹਿਸਟਰੀ ਦੇਖ ਸਕਣਗੇ।