ਮੁੱਖ ਮੰਤਰੀ ਦਾ ਮੋਦੀ ਸਰਕਾਰ 'ਤੇ ਨਿਸ਼ਾਨਾ- ਕਿਹਾ ਲੋਕਤੰਤਰ 'ਚ ਸਰਕਾਰ ਜ਼ਿੱਦੀ ਨਹੀਂ ਹੋ ਸਕਦੀ
ਗਹਿਲੋਤ ਨੇ ਪੀਐਮ ਮੋਦੀ ਜ਼ਰੀਏ ਅੰਦੋਲਨਜੀਵੀ ਜਿਹੇ ਸ਼ਬਦ ਦੀ ਵਰਤੋ ਕਰਨ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਵਿਰੋਧੀਆਂ ਦਾ ਸਨਮਾਨ ਸੱਤਾ ਦੀ ਜ਼ਿੰਮੇਵਾਰੀ ਹੁੰਦੀ ਹੈ।
ਜੈਪੁਰ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਤੇ ਕੇਂਦਰ ਵਿਚਾਲੇ ਕਈ ਦੌਰ ਦੀ ਗੱਲਬਾਤ ਵੀ ਬੇਨਤੀਜਾ ਰਹੀ। ਇਸ ਦਰਮਿਆਨ ਰਾਜਸਥਾਨ ਦੇ ਮੁੱਖ ਮੰਤਰੀ ਅਅਸ਼ੋਕ ਗਹਿਲੋਤ ਨੇ ਕਿਹਾ ਕਿ ਲੋਕਤੰਤਰ 'ਚ ਸਰਕਾਰ ਜ਼ਿੱਦੀ ਨਹੀਂ ਹੋ ਸਕਦੀ।
ਰਾਜਸਥਾਨ ਦੇ ਮੁੱਖ ਮੰਤਰੀ ਅਸ਼ਸ਼ੋਕ ਗਹਿਲੋਤ ਨੇ ਕਿਸਾਨਾਂ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਗਹਿਲੋਤ ਨੇ ਕਾਂਗਰਸੀ ਵਿਧਾਇਕ ਦਲ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ, 'ਲੋਕਤੰਤਰ 'ਚ ਵੋਟਰ ਜਿੱਦੀ ਹੋ ਸਕਦਾ ਪਰ ਸਰਕਾਰ ਨਹੀਂ। ਅੱਜ ਜੋ ਕੁਝ ਵੀ ਹੋ ਰਿਹਾ ਹੈ ਉਹ ਬਦਕਿਸਮਤੀ ਹੈ।
ਅੰਦੋਲਨਜੀਵੀ ਸ਼ਬਦ ਦੀ ਨਿੰਦਾ
ਇਸ ਦੇ ਨਾਲ ਹੀ ਗਹਿਲੋਤ ਨੇ ਪੀਐਮ ਮੋਦੀ ਜ਼ਰੀਏ ਅੰਦੋਲਨਜੀਵੀ ਜਿਹੇ ਸ਼ਬਦ ਦੀ ਵਰਤੋ ਕਰਨ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਵਿਰੋਧੀਆਂ ਦਾ ਸਨਮਾਨ ਸੱਤਾ ਦੀ ਜ਼ਿੰਮੇਵਾਰੀ ਹੁੰਦੀ ਹੈ। ਪਰ ਸਰਕਾਰ ਵਿਰੋਧੀਆਂ ਨੂੰ ਬਦਨਾਮ ਕਰ ਰਹੀ ਹੈ। ਉਹ ਕਾਂਗਰਸ ਮੁਕਤ ਭਾਰਤ ਦੀ ਗੱਲ ਕਰਦੀ ਹੈ। ਪ੍ਰਧਾਨ ਮੰਤਰੀ ਸੰਸਦ 'ਚ ਅੰਦੋਲਨਜੀਵੀ ਜਿਹੇ ਸ਼ਬਦ ਦੀ ਵਰਤੋ ਕਰ ਰਹੇ ਹਨ।
ਉਨ੍ਹਾਂ ਕਿਹਾ ਲੋਕਹਿਤ 'ਚ ਸਰਕਾਰ ਫੈਸਲਾ ਬਦਲਦੀ ਹੈ ਤੇ ਇਹ ਵੱਡਾ ਦਿਲ ਦਰਸਾਉਂਦਾ ਹੈ ਪਰ ਮੋਦੀ ਸਰਕਾਰ ਕਿਸਾਨਾਂ ਦੀ ਮੰਗ ਨੂੰ ਨਾ ਮੰਨਣ 'ਤੇ ਅੜੀ ਹੋਈ ਹੈ। ਵਿਧਾਇਕ ਦਲ ਦੀ ਬੈਠਕ 'ਚ ਬਜਟ ਸੈਸ਼ਨ ਦੀ ਰਣਨੀਤੀ 'ਤੇ ਚਰਚਾ ਕੀਤੀ ਗਈ। ਰਕਾਜਸਥਾਨ ਵਿਧਾਨਸਬਾ ਦਾ ਬਜਟ ਸੈਸ਼ਸ਼ਨ ਬੁੱਧਵਾਰ ਰਾਜਪਾਲ ਦੇ ਭਾਸ਼ਨ ਨਾਲ ਸ਼ੁਰੂ ਹੋਇਆ।