ਪੜਚੋਲ ਕਰੋ

Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    

Twisha Sharma Death Case : 33 ਸਾਲਾ ਸਾਬਕਾ ਮਿਸ ਪੁਣੇ ਅਤੇ ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਸ਼ੱਕੀ ਮੌਤ ਦੇ ਮਾਮਲੇ ਵਿੱਚ CBI ਨੇ ਅਦਾਲਤ ਵਿੱਚ ਚਾਲਾਨ ਪੇਸ਼ ਕਰ ਦਿੱਤਾ ਹੈ। ਜਾਂਚ ਏਜੰਸੀ ਨੇ ਟਵਿਸ਼ਾ ਦੇ ਪਤੀ ਸਮਰਥ ਸਿੰਘ ਅਤੇ ਉਸ ਦੀ ਮਾਂ ਗਿ

Twisha Sharma Death Case : 33 ਸਾਲਾ ਸਾਬਕਾ ਮਿਸ ਪੁਣੇ ਅਤੇ ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਸ਼ੱਕੀ ਮੌਤ ਦੇ ਮਾਮਲੇ ਵਿੱਚ CBI ਨੇ ਅਦਾਲਤ ਵਿੱਚ ਚਾਲਾਨ ਪੇਸ਼ ਕਰ ਦਿੱਤਾ ਹੈ। ਜਾਂਚ ਏਜੰਸੀ ਨੇ ਟਵਿਸ਼ਾ ਦੇ ਪਤੀ ਸਮਰਥ ਸਿੰਘ ਅਤੇ ਉਸ ਦੀ ਮਾਂ ਗਿਰੀਬਾਲਾ ਸਿੰਘ ਖ਼ਿਲਾਫ਼ ਕਈ ਗੰਭੀਰ ਧਾਰਾਵਾਂ ਤਹਿਤ ਆਰੋਪ ਲਗਾਏ ਹਨ।

ਚਾਲਾਨ ਵਿੱਚ ਦੋਵਾਂ ਖ਼ਿਲਾਫ਼ BNS ਦੀਆਂ ਧਾਰਾਵਾਂ 80(2), 85, 108 ਅਤੇ 3(5) ਤਹਿਤ ਦੋਸ਼ ਲਗਾਏ ਗਏ ਹਨ। ਇਨ੍ਹਾਂ ਵਿੱਚ ਖੁਦਕੁਸ਼ੀ ਲਈ ਉਕਸਾਉਣ ਅਤੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਨਾਲ ਸਬੰਧਤ ਦੋਸ਼ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਦੋਵਾਂ ਖ਼ਿਲਾਫ਼ ਦਾਜ ਰੋਕੂ ਕਾਨੂੰਨ ਦੀਆਂ ਧਾਰਾਵਾਂ 3 ਅਤੇ 4 ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਹੈ।

ਦਰਅਸਲ, ਟਵਿਸ਼ਾ ਸ਼ਰਮਾ ਦਾ ਵਿਆਹ ਨਵੰਬਰ 2025 ਵਿੱਚ ਭੋਪਾਲ ਦੇ ਵਕੀਲ ਸਮਰਥ ਸਿੰਘ ਨਾਲ ਹੋਇਆ ਸੀ। ਸਮਰਥ ਦੀ ਮਾਂ ਗਿਰੀਬਾਲਾ ਸਿੰਘ ਮੱਧ ਪ੍ਰਦੇਸ਼ ਵਿੱਚ ਜ਼ਿਲ੍ਹਾ ਜੱਜ ਦੇ ਅਹੁਦੇ ਤੋਂ ਰਿਟਾਇਰ ਹੋਈ ਸਨ। ਵਿਆਹ ਤੋਂ ਕਰੀਬ ਛੇ ਮਹੀਨੇ ਬਾਅਦ 12 ਮਈ 2026 ਨੂੰ ਟਵਿਸ਼ਾ ਆਪਣੇ ਭੋਪਾਲ ਸਥਿਤ ਸਹੁਰੇ ਘਰ ਵਿੱਚ ਸ਼ੱਕੀ ਹਾਲਾਤਾਂ ਵਿੱਚ ਬੇਹੋਸ਼ ਮਿਲੀ ਸੀ।

ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ੁਰੂਆਤੀ ਪੋਸਟਮਾਰਟਮ ਰਿਪੋਰਟ ਵਿੱਚ ਮੌਤ ਦਾ ਕਾਰਨ ਫਾਹਾ ਲੱਗਣਾ ਦੱਸਿਆ ਗਿਆ ਸੀ। ਇਸ ਤੋਂ ਬਾਅਦ ਟਵਿਸ਼ਾ ਦੇ ਪਰਿਵਾਰ ਨੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਅਤੇ ਉਸ ਦੀ ਮੌਤ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕੀਤੇ।

ਟਵਿਸ਼ਾ ਦੇ ਪਰਿਵਾਰ ਅਤੇ ਉਸ ਦੇ ਭਰਾ ਮੇਜਰ ਹਰਸ਼ਿਤ ਸ਼ਰਮਾ ਨੇ ਆਰੋਪ ਲਗਾਇਆ ਸੀ ਕਿ ਵਿਆਹ ਤੋਂ ਬਾਅਦ ਹੀ ਟਵਿਸ਼ਾ ਨੂੰ ਉਸ ਦੇ ਪਤੀ ਸਮਰਥ ਅਤੇ ਸੱਸ ਗਿਰੀਬਾਲਾ ਵੱਲੋਂ ਦਾਜ ਲਈ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਪਰਿਵਾਰ ਨੇ ਇਹ ਵੀ ਆਰੋਪ ਲਗਾਇਆ ਕਿ ਪਹਿਲੀ ਪੋਸਟਮਾਰਟਮ ਰਿਪੋਰਟ ਵਿੱਚ ਸਰੀਰ ’ਤੇ ਮੌਜੂਦ ਸੱਟਾਂ ਦੇ ਨਿਸ਼ਾਨਾਂ ਨੂੰ ਲੁਕਾਇਆ ਗਿਆ ਅਤੇ ਮੁਲਜ਼ਮਾਂ ਦੇ ਰਸੂਖ ਕਾਰਨ ਪੁਲਿਸ ਨੇ ਜਾਂਚ ਵਿੱਚ ਲਾਪਰਵਾਹੀ ਵਰਤੀ।

ਦੂਜੇ ਪਾਸੇ ਗਿਰੀਬਾਲਾ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਦਾਅਵਾ ਕੀਤਾ ਸੀ ਕਿ ਟਵਿਸ਼ਾ ਮਾਨਸਿਕ ਬਿਮਾਰੀ ਸਿਜ਼ੋਫ੍ਰੇਨੀਆ ਅਤੇ ਨਸ਼ੇ ਦੀ ਲਤ ਨਾਲ ਜੂਝ ਰਹੀ ਸੀ। ਟਵਿਸ਼ਾ ਦੇ ਪਰਿਵਾਰ ਨੇ ਇਨ੍ਹਾਂ ਦਾਅਵਿਆਂ ਦਾ ਸਖ਼ਤ ਵਿਰੋਧ ਕੀਤਾ ਸੀ।

ਮਾਮਲੇ ਵਿੱਚ FIR ਦਰਜ ਕਰਨ ਵਿੱਚ ਦੇਰੀ ਭੋਪਾਲ ਪੁਲਿਸ ਦੀ ਜਾਂਚ ’ਤੇ ਸਵਾਲ ਅਤੇ ਮੁਲਜ਼ਮ ਪਤੀ ਦੇ ਫਰਾਰ ਰਹਿਣ ਨੂੰ ਲੈ ਕੇ ਵਿਵਾਦ ਵਧਦਾ ਗਿਆ। ਇਸ ਤੋਂ ਬਾਅਦ ਮੱਧ ਪ੍ਰਦੇਸ਼ ਸਰਕਾਰ ਨੇ ਮਾਮਲੇ ਦੀ ਜਾਂਚ CBI ਨੂੰ ਸੌਂਪ ਦਿੱਤੀ। ਸੁਪਰੀਮ ਕੋਰਟ ਨੇ ਵੀ ਇਸ ਮਾਮਲੇ ਦਾ ਖੁਦ ਨੋਟਿਸ ਲਿਆ ਅਤੇ AIIMS ਦੇ ਡਾਕਟਰਾਂ ਦੇ ਪੈਨਲ ਤੋਂ ਟਵਿਸ਼ਾ ਦਾ ਮੁੜ ਪੋਸਟਮਾਰਟਮ ਕਰਵਾਇਆ ਗਿਆ। CBI ਦੀ ਜਾਂਚ ਵਿੱਚ ਪੁਲਿਸ ਦੀ ਗੰਭੀਰ ਲਾਪਰਵਾਹੀ ਵੀ ਸਾਹਮਣੇ ਆਈ।

ਜਾਂਚ ਵਿੱਚ ਪਤਾ ਲੱਗਾ ਕਿ ਜਿਸ ਬੈਲਟ ਨਾਲ ਫਾਹਾ ਲਗਾਉਣ ਦੀ ਗੱਲ ਕਹੀ ਗਈ ਸੀ, ਉਸ ਨੂੰ ਪੋਸਟਮਾਰਟਮ ਸਮੇਂ ਭੇਜਿਆ ਹੀ ਨਹੀਂ ਗਿਆ ਸੀ ਅਤੇ ਉਸ ਦੀ ਜ਼ਬਤੀ ਦੇ ਮੈਮੋ ’ਤੇ ਗਵਾਹਾਂ ਦੇ ਦਸਤਖ਼ਤ ਵੀ ਨਹੀਂ ਸਨ। ਇਸ ਲਾਪਰਵਾਹੀ ਨੂੰ ਲੈ ਕੇ ਇੱਕ ਪੁਲਿਸ ਅਧਿਕਾਰੀ ’ਤੇ ਜੁਰਮਾਨਾ ਵੀ ਲਗਾਇਆ ਗਿਆ। ਹੁਣ CBI ਵੱਲੋਂ ਚਾਲਾਨ ਪੇਸ਼ ਕੀਤੇ ਜਾਣ ਤੋਂ ਬਾਅਦ ਮਾਮਲੇ ਦੀ ਕਾਨੂੰਨੀ ਪ੍ਰਕਿਰਿਆ ਅੱਗੇ ਵਧੇਗੀ।

Advertisement

ਟਾਪ ਹੈਡਲਾਈਨ

 Employees  Bonus and Salary Hike : ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਬੋਨਸ ਦਾ ਐਲਾਨ, ਤਨਖ਼ਾਹ ਸਕੇਲ ਵੀ ਵਧਾਇਆ; ਦੁਸਹਿਰੇ ਮੌਕੇ ਡਬਲ ਤੋਹਫ਼ਾ
 Employees  Bonus and Salary Hike : ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਬੋਨਸ ਦਾ ਐਲਾਨ, ਤਨਖ਼ਾਹ ਸਕੇਲ ਵੀ ਵਧਾਇਆ; ਦੁਸਹਿਰੇ ਮੌਕੇ ਡਬਲ ਤੋਹਫ਼ਾ
Electricity Crisis: ਬਿਜਲੀ ਸੰਕਟ ਦਾ ਖ਼ਤਰਾ ! ਰਾਤ ਨੂੰ ਛਾ ਸਕਦਾ ਹੈ ਹਨੇਰਾ? 9 ਸੂਬਿਆਂ ਨੇ ਮੰਗੀ ਵਾਧੂ ਬਿਜਲੀ
Electricity Crisis : ਬਿਜਲੀ ਸੰਕਟ ਦਾ ਖ਼ਤਰਾ ! ਰਾਤ ਨੂੰ ਛਾ ਸਕਦਾ ਹੈ ਹਨੇਰਾ? 9 ਸੂਬਿਆਂ ਨੇ ਮੰਗੀ ਵਾਧੂ ਬਿਜਲੀ
Police Transfer: ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 6 IPS ਸਣੇ ਇਨ੍ਹਾਂ 22 ਅਫਸਰਾਂ ਦੇ ਹੋਏ ਤਬਾਦਲੇ, ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ, ਜਾਣੋ ਦੁਸਹਿਰੇ ਮੌਕੇ ਕੌਣ ਕਿੱਥੇ ਹੋਇਆ ਤਾਇਨਾਤ?
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 6 IPS ਸਣੇ ਇਨ੍ਹਾਂ 22 ਅਫਸਰਾਂ ਦੇ ਹੋਏ ਤਬਾਦਲੇ, ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ, ਜਾਣੋ ਦੁਸਹਿਰੇ ਮੌਕੇ ਕੌਣ ਕਿੱਥੇ ਹੋਇਆ ਤਾਇਨਾਤ?
Big News: ਵੱਡੀ ਵਾਰਦਾਤ ਨਾਲ ਕੰਬਿਆ ਪਿੰਡ, ਚਾਚੇ ਨੇ ਭਤੀਜੇ 'ਤੇ 5 ਗੋਲੀਆਂ ਚਲਾਈਆਂ, ਕਤਲ ਤੋਂ ਬਾਅਦ ਹੋਇਆ ਫਰਾਰ, ਜਾਣੋ ਪੂਰਾ ਮਾਮਲਾ...
ਵੱਡੀ ਵਾਰਦਾਤ ਨਾਲ ਕੰਬਿਆ ਪਿੰਡ, ਚਾਚੇ ਨੇ ਭਤੀਜੇ 'ਤੇ 5 ਗੋਲੀਆਂ ਚਲਾਈਆਂ, ਕਤਲ ਤੋਂ ਬਾਅਦ ਹੋਇਆ ਫਰਾਰ, ਜਾਣੋ ਪੂਰਾ ਮਾਮਲਾ...
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
iPhone 17 Pro Max : ਡੇਢ ਲੱਖ ਵਾਲਾ iPhone 17 Pro Max ਹੁਣ 87 ਹਜ਼ਾਰ ਰੁਪਏ 'ਚ ! Flipkart ’ਤੇ ਮਿਲ ਰਹੀ ਵੱਡੀ ਛੋਟ
iPhone 17 Pro Max : ਡੇਢ ਲੱਖ ਵਾਲਾ iPhone 17 Pro Max ਹੁਣ 87 ਹਜ਼ਾਰ ਰੁਪਏ 'ਚ ! Flipkart ’ਤੇ ਮਿਲ ਰਹੀ ਵੱਡੀ ਛੋਟ
Diwali Business Idea : ਦੀਵਾਲੀ ’ਤੇ ਸ਼ੁਰੂ ਕਰੋ ਇਹ ਕਾਰੋਬਾਰ, 10 ਹਜ਼ਾਰ ਰੁਪਏ ਤੋਂ ਕਰ ਸਕਦੇ ਹੋ ਸ਼ੁਰੂਆਤ
Diwali Business Idea : ਦੀਵਾਲੀ ’ਤੇ ਸ਼ੁਰੂ ਕਰੋ ਇਹ ਕਾਰੋਬਾਰ, 10 ਹਜ਼ਾਰ ਰੁਪਏ ਤੋਂ ਕਰ ਸਕਦੇ ਹੋ ਸ਼ੁਰੂਆਤ
Punjab News: ਪੰਜਾਬ ਮੁੱਖ ਸਕੱਤਰ ਨੂੰ 28 ਅਕਤੂਬਰ ਨੂੰ ਹਾਈ ਕੋਰਟ ਵਿੱਚ ਤਲਬ ਕੀਤਾ ਗਿਆ, ਇਸ ਮਾਮਲੇ 'ਚ ਅਦਾਲਤ ਨੇ ਕੀਤੀ ਸਖ਼ਤ ਕਾਰਵਾਈ; 2 ਲੱਖ ਜੁਰਮਾਨੇ 'ਤੇ ਪਹਿਲਾਂ ਹੀ...
ਪੰਜਾਬ ਮੁੱਖ ਸਕੱਤਰ ਨੂੰ 28 ਅਕਤੂਬਰ ਨੂੰ ਹਾਈ ਕੋਰਟ ਵਿੱਚ ਤਲਬ ਕੀਤਾ ਗਿਆ, ਇਸ ਮਾਮਲੇ 'ਚ ਅਦਾਲਤ ਨੇ ਕੀਤੀ ਸਖ਼ਤ ਕਾਰਵਾਈ; 2 ਲੱਖ ਜੁਰਮਾਨੇ 'ਤੇ ਪਹਿਲਾਂ ਹੀ...
Punjab News : ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਟ-ਫੁੱਟ ਕੇ ਰੋ ਪਈ ਅਦਾਕਾਰਾ , ਬੋਲੀ- ਮਾਂ ਦੀ ਬਹੁਤ ਯਾਦ ਆ ਰਹੀ ਹੈ
Punjab News : ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਟ-ਫੁੱਟ ਕੇ ਰੋ ਪਈ ਅਦਾਕਾਰਾ , ਬੋਲੀ- ਮਾਂ ਦੀ ਬਹੁਤ ਯਾਦ ਆ ਰਹੀ ਹੈ
Electricity Crisis: ਬਿਜਲੀ ਸੰਕਟ ਦਾ ਖ਼ਤਰਾ ! ਰਾਤ ਨੂੰ ਛਾ ਸਕਦਾ ਹੈ ਹਨੇਰਾ? 9 ਸੂਬਿਆਂ ਨੇ ਮੰਗੀ ਵਾਧੂ ਬਿਜਲੀ
Electricity Crisis : ਬਿਜਲੀ ਸੰਕਟ ਦਾ ਖ਼ਤਰਾ ! ਰਾਤ ਨੂੰ ਛਾ ਸਕਦਾ ਹੈ ਹਨੇਰਾ? 9 ਸੂਬਿਆਂ ਨੇ ਮੰਗੀ ਵਾਧੂ ਬਿਜਲੀ
Egg Yolk Benefits : ਅੰਡੇ ਦੀ ਜ਼ਰਦੀ ਖਾਣੀ ਚਾਹੀਦੀ ਹੈ ਜਾਂ ਨਹੀਂ? ਜਾਣੋ ਕੀ ਕਹਿੰਦੇ ਹਨ ਮਾਹਿਰ
Egg Yolk Benefits : ਅੰਡੇ ਦੀ ਜ਼ਰਦੀ ਖਾਣੀ ਚਾਹੀਦੀ ਹੈ ਜਾਂ ਨਹੀਂ? ਜਾਣੋ ਕੀ ਕਹਿੰਦੇ ਹਨ ਮਾਹਿਰ
Salary Hike: ਸਰਕਾਰ ਨੇ ਮਹਿੰਗਾਈ ਭੱਤੇ ਵਿੱਚ ਵਾਧੇ ਦਾ ਕੀਤਾ ਐਲਾਨ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਨਵੰਬਰ 'ਚ ਅਦਾ ਹੋਏਗਾ DA, ਜਾਣੋ ਕਿਹੜੇ-ਕਿਹੜੇ ਕਰਮਚਾਰੀ ਯੋਗ ਹੋਣਗੇ?
ਸਰਕਾਰ ਨੇ ਮਹਿੰਗਾਈ ਭੱਤੇ ਵਿੱਚ ਵਾਧੇ ਦਾ ਕੀਤਾ ਐਲਾਨ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਨਵੰਬਰ 'ਚ ਅਦਾ ਹੋਏਗਾ DA, ਜਾਣੋ ਕਿਹੜੇ-ਕਿਹੜੇ ਕਰਮਚਾਰੀ ਯੋਗ ਹੋਣਗੇ?

Embed widget