Assam Elections 2021: ਬੀਜੇਪੀ ਨੂੰ ਲੱਗਾ ਵੱਡਾ ਝਟਕਾ, ਸਹਿਯੋਗੀ ਪਾਰਟੀ ਨੇ ਮਿਲਾਇਆ ਕਾਂਗਰਸ ਨਾਲ ਹੱਥ
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਨੂੰ ਅਸਮ ਵਿੱਚ ਵੱਡਾ ਝਟਕਾ ਲਗਾ ਹੈ। ਬੋਡੋਲੈਂਡ ਪੀਪੁਲਸ ਫਰੰਟ (BPF) ਨੇ ਬੀਜੇਪੀ ਦਾ ਸਾਥ ਛੱਡਕੇ ਕਾਂਗਰਸ ਦੀ ਲੀਡਰਸ਼ਿਪ ਵਾਲੇ ਗੱਠਜੋੜ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਬੀਪੀਐਫ ਦੇ ਪ੍ਰਧਾਨ ਹਾਗਰਾਮਾ ਮੋਹਿਲਾਰੀ ਨੇ ਇਸ ਗੱਲ ਦਾ ਐਲਾਨ ਕਰਦੇ ਹੋਏ ਦੱਸਿਆ ਕਿ ਬੀਪੀਐਫ ਹੁਣ ਬੀਜੇਪੀ ਨਾਲ ਹੱਥ ਨਹੀਂ ਮਿਲਾਏਗੀ।
ਨਵੀਂ ਦਿੱਲੀ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਨੂੰ ਅਸਮ ਵਿੱਚ ਵੱਡਾ ਝਟਕਾ ਲਗਾ ਹੈ। ਬੋਡੋਲੈਂਡ ਪੀਪੁਲਸ ਫਰੰਟ (BPF) ਨੇ ਬੀਜੇਪੀ ਦਾ ਸਾਥ ਛੱਡਕੇ ਕਾਂਗਰਸ ਦੀ ਲੀਡਰਸ਼ਿਪ ਵਾਲੇ ਗੱਠਜੋੜ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਬੀਪੀਐਫ ਦੇ ਪ੍ਰਧਾਨ ਹਾਗਰਾਮਾ ਮੋਹਿਲਾਰੀ ਨੇ ਇਸ ਗੱਲ ਦਾ ਐਲਾਨ ਕਰਦੇ ਹੋਏ ਦੱਸਿਆ ਕਿ ਬੀਪੀਐਫ ਹੁਣ ਬੀਜੇਪੀ ਨਾਲ ਹੱਥ ਨਹੀਂ ਮਿਲਾਏਗੀ।
ਉਨ੍ਹਾਂ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ,
To work for Peace, Unity and Development the Bodoland People’s Front (BPF) has decided to join hands with MAHAJATH in the forthcoming Assam Assembly Election. We shall no longer maintain friendship or alliance with BJP.
— Hagrama Mohilary (@HagramaOnline) February 27, 2021
ਮੋਹਿਲਾਰੀ ਨੇ ਟਵੀਟ ਕਰ ਲਿਖਿਆ, "ਸ਼ਾਂਤੀ, ਏਕਤਾ ਤੇ ਵਿਕਾਸ ਲਈ ਕੰਮ ਕਰਨਾ ਤੇ ਅਸਮ ਵਿੱਚ ਭ੍ਰਿਸ਼ਟਾਚਾਰ ਤੋਂ ਮੁਕਤ ਇੱਕ ਸਥਿਰ ਸਰਕਾਰ ਲਿਆਉਣ ਦੇ ਲਈ ਬੋਡੋਲੈਂਡ ਪੀਪੁਲਸ ਫਰੰਟ ਨੇ MAHAJATH ਦੇ ਨਾਲ ਹੱਥ ਮਿਲਾਉਣ ਦਾ ਫੈਸਲਾ ਕੀਤਾ ਹੈ। BPF ਹੁਣ ਬੀਜੇਪੀ ਦੇ ਨਾਲ ਦੋਸਤੀ ਜਾਂ ਗੱਠਜੋੜ ਨਹੀਂ ਰੱਖੇਗੀ।"