ਕਾਂਗਰਸ ਦੀ ਹਾਰ 'ਚ ਲੁਕਿਆ ਰਾਹੁਲ ਗਾਂਧੀ ਦੀ ਜਿੱਤ ਦਾ ਫਾਰਮੂਲਾ?
ਜੇ ਕਾਂਗਰਸ ਨੂੰ ਹਰਿਆਣਾ ਤੇ ਮਹਾਰਾਸ਼ਟਰ ਵਿੱਚ ਲੋਕ ਸਭਾ ਚੋਣਾਂ ਨਾਲੋਂ ਘੱਟ ਵੋਟਾਂ ਮਿਲਦੀਆਂ ਹਨ, ਤਾਂ ਰਾਹੁਲ ਗਾਂਧੀ ਧੜੇ ਦੇ ਆਗੂ ਮੌਜੂਦਾ ਸੂਬੇ ਦੀ ਲੀਡਰਸ਼ਿਪ ਉੱਤੇ ਜ਼ੋਰਦਾਰ ਹਮਲਾ ਕਰਨਗੇ। ਇਸ ਤਰ੍ਹਾਂ, ਇਕ ਵਾਰ ਫਿਰ ਰਾਹੁਲ ਗਾਂਧੀ ਦੀ ਉਪਯੋਗਤਾ ਸਾਬਤ ਹੋਵੇਗੀ। ਉਸ ਦੇ ਫੈਸਲੇ 'ਤੇ ਪ੍ਰਸ਼ਨ ਘੱਟ ਉੱਠਣਗੇ। ਲੋਕ ਸਭਾ ਚੋਣਾਂ ਤੋਂ ਪਹਿਲਾਂ ਬਜ਼ੁਰਗਾਂ ਦੁਆਰਾ ਰਾਹੁਲ ਗਾਂਧੀ 'ਤੇ ਜੋ ਦਬਾਅ ਬਣਿਆ ਸੀ, ਉਹ ਘੱਟ ਹੋਵੇਗਾ।
ਨਵੀਂ ਦਿੱਲੀ: 21 ਅਕਤੂਬਰ ਨੂੰ ਮਹਾਰਾਸ਼ਟਰ ਤੇ ਹਰਿਆਣਾ ਵਿੱਚ ਚੋਣਾਂ ਹੋਣੀਆਂ ਹਨ। ਇਹ ਚੋਣ ਦੇਵੇਂਦਰ ਫੜਨਵੀਸ, ਮਨੋਹਰ ਲਾਲ ਖੱਟਰ ਦੇ ਨਾਲ-ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਹੁਲ ਗਾਂਧੀ ਲਈ ਬਹੁਤ ਖਾਸ ਹੈ। ਇਸ ਚੋਣ ਦਾ ਨਤੀਜਾ ਪਿਛਲੇ ਪੰਜ ਸਾਲਾਂ ਦੀਆਂ ਸਰਕਾਰਾਂ ਦੇ ਕੰਮਕਾਜ ਉੱਤੇ ਮੋਹਰ ਹੋਏਗਾ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੋਵੇਂ ਸੂਬਿਆਂ ਵਿੱਚ ਲਗਪਗ ਹਰ ਰੈਲੀ ਵਿੱਚ ਧਾਰਾ 370 ਨੂੰ ਮੁੱਦਾ ਬਣਾ ਰਹੇ ਹਨ। ਦੂਜੇ ਪਾਸੇ, ਵਿਰੋਧੀ ਧਿਰ ਬੇਰੁਜ਼ਗਾਰੀ ਅਤੇ ਫਿਰਕੂ ਤਾਕਤ ਦਾ ਦੋਸ਼ ਲਾਉਂਦਿਆਂ, ਭਾਜਪਾ ਦੇ ਜਿੱਤ ਰੱਥ ਨੂੰ ਰੋਕਣ ਲਈ ਹਰ ਕੋਸ਼ਿਸ਼ ਵਿੱਚ ਰੁੱਝੀ ਹੋਈ ਹੈ। ਚੋਣਾਂ ਦਾ ਬਿਗੁਲ ਵੱਜਦਿਆਂ ਹੀ ਵਾਅਦਿਆਂ ਦੀਆਂ ਝੜੀਆਂ ਲੱਗ ਗਈਆਂ ਹਨ।
ਉਂਝ ਤਾਂ ਚੋਣਾਂ ਦਾ ਨਤੀਜਾ 24 ਅਕਤੂਬਰ ਨੂੰ ਹੋਣਾ ਹੈ, ਪਰ ਇਸ ਤੋਂ ਪਹਿਲਾਂ ਏਬੀਪੀ ਨਿਊਜ਼ ਤੇ ਸੀ-ਵੋਟਰ ਦੇ ਫਾਈਨਲ ਸਰਵੇਖਣ ਤੋਂ ਇਸ਼ਾਰਾ ਸਮਝਿਆ ਜਾ ਸਕਦਾ ਹੈ। ਇਸ ਦੇ ਮੁਤਾਬਕ ਬੀਜੇਪੀ ਬੰਪਰ ਜਿੱਤ ਨਾਲ ਵਾਪਸੀ ਕਰ ਸਕਦੀ ਹੈ ਤੇ ਵਿਰੋਧੀ ਧਿਕ ਦਾ ਕਲੀਨ ਸਵੀਪ ਹੋ ਸਕਦਾ ਹੈ।
ਰਾਹੁਲ ਗਾਂਧੀ ਨੇ ਅਸ਼ੋਕ ਤੰਵਰ ਨੂੰ ਹਰਿਆਣਾ ਦੀ ਕਮਾਨ ਸੌਂਪੀ ਸੀ। ਜਿਵੇਂ ਹੀ ਰਾਹੁਲ ਗਾਂਧੀ ਨੇ ਅਸਤੀਫਾ ਦਿੱਤਾ, ਰਾਹੁਲ ਗਾਂਧੀ ਦੇ ਸਮਰਥਕਾਂ ਦੇ ਨੇਤਾਵਾਂ ਦਾ ਕਹਿਣਾ ਸੀ ਕਿ ਸੋਨੀਆ ਗਾਂਧੀ ਦੇ ਆਸ ਪਾਸ ਦੇ ਲੋਕਾਂ ਨੇ ਉਨ੍ਹਾਂ ਦੇ ਲੋਕਾਂ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ। ਹਰਿਆਣਾ ਵਿੱਚ ਅਸ਼ੋਕ ਤੰਵਰ, ਝਾਰਖੰਡ ਵਿੱਚ ਡਾ. ਅਜੇ ਕੁਮਾਰ ਨੇ ਕਈ ਦੋਸ਼ ਲਗਾਏ। ਉਹ ਸਾਰੇ ਰਾਹੁਲ ਗਾਂਧੀ ਦੇ ਜਵਾਈਸ ਸਨ। ਰਾਹੁਲ ਗਾਂਧੀ ਨੇ ਮਹਾਰਾਸ਼ਟਰ ਤੇ ਹਰਿਆਣਾ ਵਿੱਚ ਹਮਲਾਵਰ ਮੁਹਿੰਮ ਤੋਂ ਪਰਹੇਜ਼ ਕੀਤਾ। ਅਜਿਹੀ ਚਰਚਾ ਹੈ ਕਿ ਰਾਹੁਲ ਗਾਂਧੀ ਨੇ ਪਾਰਟੀ ਨੂੰ ਆਪਣੇ ਆਪ ਨੂੰ ਵਾਇਨਾਡ ਤੱਕ ਹੀ ਸੀਮਤ ਰੱਖਣ ਲਈ ਕਿਹਾ ਸੀ।
ਹੁਣ, ਜੇ ਕਾਂਗਰਸ ਨੂੰ ਹਰਿਆਣਾ ਤੇ ਮਹਾਰਾਸ਼ਟਰ ਵਿੱਚ ਲੋਕ ਸਭਾ ਚੋਣਾਂ ਨਾਲੋਂ ਘੱਟ ਵੋਟਾਂ ਮਿਲਦੀਆਂ ਹਨ, ਤਾਂ ਰਾਹੁਲ ਗਾਂਧੀ ਧੜੇ ਦੇ ਆਗੂ ਮੌਜੂਦਾ ਸੂਬੇ ਦੀ ਲੀਡਰਸ਼ਿਪ ਉੱਤੇ ਜ਼ੋਰਦਾਰ ਹਮਲਾ ਕਰਨਗੇ। ਇਸ ਤਰ੍ਹਾਂ, ਇਕ ਵਾਰ ਫਿਰ ਰਾਹੁਲ ਗਾਂਧੀ ਦੀ ਉਪਯੋਗਤਾ ਸਾਬਤ ਹੋਵੇਗੀ। ਉਸ ਦੇ ਫੈਸਲੇ 'ਤੇ ਪ੍ਰਸ਼ਨ ਘੱਟ ਉੱਠਣਗੇ। ਲੋਕ ਸਭਾ ਚੋਣਾਂ ਤੋਂ ਪਹਿਲਾਂ ਬਜ਼ੁਰਗਾਂ ਦੁਆਰਾ ਰਾਹੁਲ ਗਾਂਧੀ 'ਤੇ ਜੋ ਦਬਾਅ ਬਣਿਆ ਸੀ, ਉਹ ਘੱਟ ਹੋਵੇਗਾ।
ਇਸ ਤਰ੍ਹਾਂ ਰਾਹੁਲ ਗਾਂਧੀ ਪਾਰਟੀ ਦੇ ਅੰਦਰ ਮਜ਼ਬੂਤ ਹੋ ਕੇ ਉੱਭਰਨਗੇ। ਕੁਲ ਮਿਲਾ ਕੇ, ਜੇ ਕਾਂਗਰਸ ਹਾਰ ਜਾਂਦੀ ਹੈ, ਤਾਂ ਇਸ ਵਿੱਚ ਰਾਹੁਲ ਗਾਂਧੀ ਕੋਲ ਗਵਾਉਣ ਲਈ ਕੁਝ ਨਹੀਂ ਬਚਿਆ। ਪਰ ਜੇ ਕਾਂਗਰਸ ਨੂੰ ਲੋਕ ਸਭਾ ਚੋਣਾਂ ਦੀ ਤੁਲਨਾ ਵਿੱਚ ਘੱਟ ਵੋਟ ਫੀਸਦ ਮਿਲਿਆ ਤਾਂ ਇਹ ਰਾਹੁਲ ਗਾਂਧੀ ਲਈ ਪਾਰਟੀ ਵਿੱਚ 'ਜਿੱਤ ਦਾ ਰਾਹ' ਤੈਅ ਕਰੇਗਾ। ਹੁਣ ਜੇ ਹਰਿਆਣਾ ਤੇ ਮਹਾਰਾਸ਼ਟਰ ਵਿੱਚ ਕਾਂਗਰਸ ਹਾਰੀ ਤਾਂ ਰਾਹੁਲ ਗਾਂਧੀ ਧੜੇ ਦੇ ਲੀਡਰ ਰਾਜਸਥਾਨ, ਮੱਥ ਪ੍ਰਦੇਸ਼ ਤੇ ਛੱਤੀਸਗੜ੍ਹ ਦੀ ਜਿੱਤ ਦੇ ਨਾਲ ਹੀ ਗੁਜਰਾਤ ਵਿੱਚ ਰਾਹੁਲ ਗਾਂਧੀ ਰਣਨੀਤੀ ਦਾ ਜ਼ਿਕਰ ਕਰਦਿਆਂ ਬਜ਼ੁਰਗ ਲੀਡਰਾਂ 'ਤੇ ਦਬਾਅ ਪਾਉਣਗੇ ਤੇ ਪਾਰਟੀ ਦੀ ਹਰ ਹਾਰ ਦਾ ਠੀਕਰਾ ਇਨ੍ਹਾਂ 'ਤੇ ਹੀ ਭੰਨ੍ਹਣਗੇ।