ਨਵੀਂ ਦਿੱਲੀ: ਪੰਜਾਬ ਸੂਬਿਆਂ 'ਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਲਈ ਏਬੀਪੀ ਦੇ ਸੀਵੋਟਰ ਸਰਵੇਖਣ ਜ਼ਰੀਏ ਲੋਕਾਂ ਦਾ ਮਨ ਪਛਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਉਹ ਕਿਹੜੀ ਪਾਰਟੀ  ਨੂੰ ਸੱਤਾ 'ਤੇ ਬਿਰਾਜਮਾਨ ਦੇਖਣਾ ਚਾਹੁੰਦੇ ਹਨ। ਸਰਵੇਖਣ ਮੁਤਾਬਕ ਬੀਜੇਪੀ ਚਾਰ ਸੂਬਿਆਂ 'ਚ ਆਪਣਾ ਪ੍ਰਭਾਵ ਕਾਇਮ ਰੱਖੇਗੀ।


ਸੈਫਰਨ ਪਾਰਟੀ ਬੀਜੇਪੀ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਤੇ ਮਣੀਪੁਰ 'ਚ ਵਿਰੋਧੀ ਪਾਰਟੀਆਂ ਤੋਂ ਅੱਗੇ ਜਾਂਦੀ ਦਿਖਾਈ ਦੇ ਰਹੀ ਹੈ। ਹਾਲਾਂਕਿ ਪੰਜਾਬ 'ਚ ਬੀਜੇਪੀ ਦਾ ਪਹਿਲਾਂ ਤੋਂ ਹੀ ਆਧਾਰ ਨਹੀਂ ਹੈ। ਪੰਜਾਬ 'ਚ ਆਮ ਆਦਮੀ ਪਾਰਟੀ ਸਭ ਤੋਂ ਜ਼ਿਆਦਾ ਸੀਟਾਂ ਲਿਜਾਂਦੀ ਦਿਖਾਈ ਦੇ ਰਹੀ ਹੈ ਪਰ ਬਹੁਮਤ ਦੇ ਅੰਕੜੇ ਤੋਂ ਦੂਰ ਹੈ।


ਪੰਜਾਬ


ਪੰਜਾਬ 'ਚ ਸਰਵੇਖਣ ਮੁਤਾਬਕ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੇਗੀ। ਆਮ ਨੂੰ 55 ਸੀਟਾਂ ਮਿਲਣ ਦੀ ਸੰਭਵਾਨਾ ਜਤਾਈ ਗਈ ਹੈ। ਦੂਜੇ ਨੰਬਰ 'ਤੇ ਕਾਂਗਰਸ ਦੀ 42 ਸੀਟਾਂ ਜਿੱਤਣ ਦੀ ਸੰਭਾਵਨਾ ਹੈ।


ਉੱਤਰ ਪ੍ਰਦੇਸ਼


ਸਰਵੇਖਣ ਮੁਤਾਬਕ ਬੀਜੇਪੀ ਦੀ ਅਗਵਾਈ ਵਾਲੇ ਗਠਜੋੜ ਨੂੰ 403 ਮੈਂਬਰੀ ਯੂਪੀ ਵਿਧਾਨ ਸਭਾ 'ਚੋਂ 263 ਸੀਟਾਂ ਮਿਲਣ ਦੀ ਸੰਭਾਵਨਾ ਹੈ।
ਇਸ ਤੋਂ ਬਾਅਦ ਦੂਜਾ ਨੰਬਰ ਸਮਾਜਵਾਦੀ ਪਾਰਟੀ ਦਾ ਹੈ ਜੋ 113 ਸੀਟਾਂ ਲਿਜਾਂਦੀ ਦਿਖਾਈ ਦੇ ਰਹੀ ਹੈ। ਮਾਇਆਵਤੀ ਦਾ ਬਹੁਜਨ ਸਮਾਜਵਾਦੀ ਪਾਰਟੀ ਨੂੰ ਸਰਵੇਖਣ ਮੁਤਾਬਕ 14 ਸੀਟਾਂ ਮਿਲ ਰਹੀਆਂ ਹਨ।


ਉੱਤਰਾਖੰਡ


ਪਹਾੜੀ ਸੂਬੇ 'ਚ ਵੀ ਬੀਜੇਪੀ ਨੂੰ ਬੜ੍ਹਤ ਮਿਲ ਰਹੀ ਹੈ। ਏਬੀਪੀ-ਸੀਵੋਟਰ ਸਰਵੇਖਣ ਮੁਤਾਬਕ ਬੀਜੇਪੀ ਦੀ ਅਗਵਾਈ ਵਾਲੇ ਗਠਜੋੜ ਨੂੰ 70 ਮੈਂਬਰੀ ਵਿਧਾਨ ਸਭਾ 'ਚ 44-48 ਸੀਟਾਂ ਮਿਲਣ ਦੀ ਸੰਭਾਵਨਾ ਹੈ।
ਕਾਂਰਗਸ ਦੀ ਅਗਵਾਈ ਵਾਲੇ ਗਠਜੋੜ ਨੂੰ ਇਸ ਵਾਰ ਲਾਭ ਹੋਣ ਦੀ ਸੰਭਾਵਨਾ ਹੈ। ਸਰਵੇਖਣ ਮੁਤਾਬਕ ਇਨ੍ਹਾਂ ਨੂੰ 19 ਤੋਂ 23 ਸੀਟਾਂ ਮਿਲ ਰਹੀਆਂ ਹਨ।
ਉੱਤਰਾਖੰਡ 'ਚ ਕਿਸਮਤ ਅਜਮਾਉਣ ਵਾਲੀ ਆਮ ਆਦਮੀ ਪਾਰਟੀ ਦੇ ਹਿੱਸੇ 0-4 ਸੀਟਾਂ ਦਿਖਾਈਆਂ ਗਈਆਂ ਹਨ।


ਗੋਆ


ਗੋਆ ਵਿਧਾਨ ਸਭਾ ਦੀਆਂ 40 ਸੀਟਾਂ ਹਨ। ਸਰਵੇਖਣ ਮੁਤਾਬਕ ਬੀਜੇਪੀ ਨੂੰ 24 ਸੀਟਾਂ ਮਿਲ ਰਹੀਆਂ ਹਨ। ਆਮ ਆਦਮੀ ਪਾਰ 22.2 ਫੀਸਦ ਵੋਟਾਂ ਨਾਲ ਸੀਟਾਂ ਜਿੱਤਣ ਕੇ ਗਰਸ ਨੂੰ ਪਛਾੜਦੀ ਨਜ਼ਰ ਆਵੇਗੀ। ਕਾਂਗਰਸ ਹਿੱਸੇ 5 ਸੀਟਾਂ ਆਉਣ ਦੀ ਸੰਭਾਵਨਾ ਜਤਾਈ ਗਈ ਹੈ।


ਮਣੀਪੁਰ


ਬੀਜੇਪੀ ਦੀ ਅਗਵਾਈ ਵਾਲੇ ਗਠਜੋੜ ਨੂੰ 34 ਸੀਟਾਂ ਮਿਲਣ ਦੀ ਸੰਭਾਵਨਾ ਹੈ। ਕਾਂਗਰਸ ਗਠਜੋੜ ਨੂੰ 20 ਸੀਟਾਂ ਮਿਲਣ ਦੀ ਉਮੀਦ ਹੈ।