Atiq-Ashraf Murder: ਅਤੀਕ ਤੇ ਅਸ਼ਰਫ਼ ਦੇ ਕਾਤਲਾਂ ਦਾ ਵੱਡਾ ਦਾਅਵਾ, 'ਅਸੀਂ ਧਰਮ ਦਾ ਕੰਮ ਕੀਤਾ, ਜੇ ਮਰ ਵੀ ਜਾਂਦੇ ਤਾਂ ਕੋਈ ਗਮ ਨਹੀਂ ਸੀ...'
ਉਮੇਸ਼ ਪਾਲ ਕਤਲ ਕੇਸ ਵਿੱਚ ਪੁਲਿਸ ਹਿਰਾਸਤ ਵਿੱਚ ਲਏ ਗਏ ਅਤੀਕ ਤੇ ਉਸ ਦੇ ਭਰਾ ਅਸ਼ਰਫ਼ ਦੀ ਸ਼ਨੀਵਾਰ ਰਾਤ ਕੈਲਵਿਨ ਹਸਪਤਾਲ ਨੇੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
Atiq-Ashraf Murder: ਉਮੇਸ਼ ਪਾਲ ਕਤਲ ਕੇਸ ਵਿੱਚ ਪੁਲਿਸ ਹਿਰਾਸਤ ਵਿੱਚ ਲਏ ਗਏ ਅਤੀਕ ਤੇ ਉਸ ਦੇ ਭਰਾ ਅਸ਼ਰਫ਼ ਦੀ ਸ਼ਨੀਵਾਰ ਰਾਤ ਕੈਲਵਿਨ ਹਸਪਤਾਲ ਨੇੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੋਵਾਂ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਇਆ ਜਾ ਰਿਹਾ ਸੀ। ਇਸ ਦੌਰਾਨ ਕੁੱਲ 15 ਤੋਂ 20 ਗੋਲੀਆਂ ਚੱਲੀਆਂ। ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨਾਂ ਕਾਤਲਾਂ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ ਹੈ।
ਉਧਰ, ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 17 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ। ਤਿੰਨਾਂ ਕਾਤਲਾਂ ਤੋਂ ਪੁੱਛਗਿੱਛ ਕਰ ਰਹੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਬਾਂਦਾ, ਹਮੀਰਪੁਰ ਤੇ ਕਾਸਗੰਜ ਦੇ ਪੁਲਿਸ ਕਪਤਾਨਾਂ ਤੋਂ ਦੋਸ਼ੀਆਂ ਦੇ ਪਿਛੋਕੜ ਤੇ ਅਪਰਾਧਿਕ ਰਿਕਾਰਡ ਬਾਰੇ ਜਾਣਕਾਰੀ ਮੰਗੀ ਹੈ। ਅਤੀਕ ਤੇ ਅਸ਼ਰਫ ਦੇ ਕਤਲ ਦੀ ਐਫਆਈਆਰ ਪ੍ਰਯਾਗਰਾਜ ਦੇ ਸ਼ਾਹਗੰਜ ਥਾਣੇ ਵਿੱਚ ਦਰਜ ਕੀਤੀ ਗਈ ਹੈ।
ਦੱਸ ਦਈਏ ਕਿ ਲਵਲੇਸ਼, ਸੰਨੀ ਤੇ ਅਰੁਣ ਮੌਰੀਆ ਨਾਮ ਦੇ ਤਿੰਨ ਅਪਰਾਧੀ ਮੀਡੀਆ ਪਰਸਨ ਦੇ ਤੌਰ 'ਤੇ ਆਏ ਸਨ। ਇਨ੍ਹਾਂ ਤਿੰਨਾਂ ਨੇ ਅਤੀਕ ਤੇ ਅਸ਼ਰਫ ਦੀ ਉਸ ਸਮੇਂ ਹੱਤਿਆ ਕਰ ਦਿੱਤੀ ਜਦੋਂ ਉਨ੍ਹਾਂ ਨੂੰ ਮੈਡੀਕਲ ਜਾਂਚ ਲਈ ਪ੍ਰਯਾਗਰਾਜ ਦੇ ਮੈਡੀਕਲ ਕਾਲਜ ਲਿਜਾਇਆ ਜਾ ਰਿਹਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਤਿੰਨਾਂ ਅਪਰਾਧੀਆਂ ਨੇ ਕਰੀਬ 15 ਤੋਂ 20 ਰਾਉਂਡ ਫਾਇਰ ਕੀਤੇ। ਪੁਲਿਸ ਦੀ ਪੁੱਛਗਿੱਛ 'ਚ ਤਿੰਨਾਂ ਦੋਸ਼ੀਆਂ ਲਵਲੇਸ਼ ਤਿਵਾੜੀ, ਸੰਨੀ ਤੇ ਅਰੁਣ ਮੌਰੀਆ ਨੇ ਕਿਹਾ ਕਿ ਜੇਕਰ ਅਸੀਂ ਮਰ ਵੀ ਜਾਂਦੇ ਤਾਂ ਵੀ ਸਾਨੂੰ ਕੋਈ ਦੁੱਖ ਨਹੀਂ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਤਿੰਨਾਂ ਨੇ ਕਿਹਾ ਹੈ ਕਿ ਅਤੀਕ ਤੇ ਅਸ਼ਰਫ ਸਾਡੇ ਮਾਸੂਮ ਭਰਾਵਾਂ ਨੂੰ ਮਾਰਦੇ ਰਹੇ ਹਨ। ਅਸੀਂ ਧਰਮ ਦਾ ਕੰਮ ਕੀਤਾ ਹੈ। ਜੇ ਅਸੀਂ ਮਰ ਵੀ ਜਾਂਦੇ ਤਾਂ ਵੀ ਸਾਨੂੰ ਕੋਈ ਗਮ ਨਹੀਂ ਸੀ। ਅਸੀਂ ਫਿਦਾਇਨ ਬਣ ਕੇ ਆਏ ਸੀ। ਅਸੀਂ ਅਨਿਆ ਖ਼ਤਮ ਕੀਤਾ ਹੈ। ਸਾਨੂੰ ਕੋਈ ਸ਼ਿਕਵਾ ਨਹੀਂ। ਭਾਵੇਂ ਫਾਂਸੀ ਹੋ ਜਾਵੇ, ਅਸੀਂ ਹੱਸਦੇ-ਹੱਸਦੇ ਚੜ੍ਹ ਜਾਵਾਂਗੇ। ਅਸੀਂ ਆਪਣਾ ਕੰਮ ਕਰ ਲਿਆ ਹੈ।
ਦੱਸ ਦੇਈਏ ਕਿ ਅਤੀਕ ਤੇ ਅਸ਼ਰਫ ਦੀ ਹੱਤਿਆ ਕਰਨ ਵਾਲੇ ਤਿੰਨੋਂ ਹਮਲਾਵਰ ਬਦਮਾਸ਼ ਹਨ। ਤਿੰਨੋਂ ਕਤਲ, ਡਕੈਤੀ ਸਮੇਤ ਗੰਭੀਰ ਅਪਰਾਧਾਂ ਵਿੱਚ ਜੇਲ੍ਹ ਜਾ ਚੁੱਕੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਤਿੰਨਾਂ ਦੀ ਦੋਸਤੀ ਜੇਲ੍ਹ ਵਿੱਚ ਹੀ ਹੋਈ ਸੀ। ਤਿੰਨੋਂ ਅਤੀਕ ਤੇ ਅਸ਼ਰਫ ਦਾ ਕਤਲ ਕਰਕੇ ਡੌਨ ਬਣਨਾ ਚਾਹੁੰਦੇ ਸਨ। ਮੀਡੀਆ ਰਿਪੋਰਟਾਂ ਮੁਤਾਬਕ ਤਿੰਨਾਂ ਨੇ ਪੁਲਿਸ ਨੂੰ ਦੱਸਿਆ ਕਿ ਛੋਟੇ-ਮੋਟੇ ਅਪਰਾਧ ਕਰਕੇ ਪ੍ਰਸਿੱਧੀ ਨਹੀਂ ਮਿਲ ਰਹੀ ਸੀ। ਇਸੇ ਲਈ ਉਹ ਕੁਝ ਵੱਡਾ ਕਰਨ ਦੀ ਯੋਜਨਾ ਬਣਾ ਰਹੇ ਸੀ।
ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਅਤੀਕ ਤੇ ਅਸ਼ਰਫ ਨੂੰ ਪੁਲਿਸ ਹਿਰਾਸਤ 'ਚ ਹਸਪਤਾਲ ਇਲਾਜ ਲਈ ਲਿਆਂਦਾ ਜਾ ਰਿਹਾ ਹੈ। ਤਿੰਨਾਂ ਦੋਸ਼ੀਆਂ ਨੇ ਦੋਵਾਂ ਭਰਾਵਾਂ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਪੁਲਿਸ ਸੂਤਰਾਂ ਦੀ ਮੰਨੀਏ ਤਾਂ ਤਿੰਨਾਂ ਨੇ ਕਿਹਾ ਹੈ ਕਿ ਅਤੀਕ ਤੇ ਅਸ਼ਰਫ਼ ਨੂੰ ਮਾਰਨ ਤੋਂ ਬਾਅਦ ਰਾਜ ਵਿੱਚ ਸਾਡਾ ਨਾਮ ਹੋਵੇਗਾ। ਜਿਹੜੇ ਅਤੀਕ ਤੋਂ ਡਰਦੇ ਸਨ, ਹੁਣ ਸਾਡੇ ਤੋਂ ਡਰਨਗੇ।