ਪੜਚੋਲ ਕਰੋ
Advertisement
ਖ਼ਤਰੇ 'ਚ ਤੁਹਾਡਾ 'ATM' ਕਾਰਡ
ਨਵੀਂ ਦਿੱਲੀ : ਦੇਸ਼ ਭਰ ਦੇ 32 ਲੱਖ ਏ.ਟੀ.ਐਮ ਕਾਰਡ ਖ਼ਤਰੇ ਵਿੱਚ ਹਨ। ਇਸ ਤੋਂ ਪਹਿਲਾਂ ਸਟੇਟ ਬੈਂਕ ਆਫ਼ ਇੰਡੀਆ ਆਪਣੇ ਗ੍ਰਾਹਕਾਂ ਦੇ ਛੇ ਲੱਖ ਕਾਰਡ ਬੰਦ ਕਰ ਚੁੱਕਾ ਹੈ। ਮਿਲੀ ਜਾਣਕਾਰੀ ਅਨੁਸਾਰ ਦੂਜੇ ਬੈਂਕਾਂ ਦੇ ਕਾਰਡ ਨੂੰ ਵੀ ਖ਼ਤਰਾ ਹੈ ਕਿਉਂਕਿ ਕਈ ਬੈਂਕਾਂ ਦੀ ਸਾਈਬਰ ਸੁਰੱਖਿਆ ਇਸ ਵਕਤ ਖ਼ਤਰੇ ਵਿੱਚ ਹੈ। ਇਕਨਾਮਿਕਸ ਟਾਈਮਜ਼ ਅਖ਼ਬਾਰ ਦੇ ਅਨੁਸਾਰ ਬੰਗਲੂਰ ਦੇ ਪੇਮੈਂਟ ਅਤੇ ਸੁਰੱਖਿਆ SISA ਦੇ ਫੋਰੈਂਸਿਕ ਆਡਿਟ ਵਿੱਚ ਖ਼ੁਲਾਸਾ ਹੋਇਆ ਹੈ ਕਿ ਕਰੀਬ 32 ਲੱਖ ਡੇਬਿਟ ਕਾਰਡ ਦੀ ਸੁਰੱਖਿਆ ਖ਼ਤਰੇ ਵਿੱਚ ਹੈ। ਇਸ ਵਿੱਚ SBI, HDFC, ICICI, AXIS ਅਤੇ YES ਬੈਂਕ ਦੇ ਕਾਰਡ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। 32 ਲੱਖ ਤੋਂ 26 ਲੱਖ ਕਾਰਡ VISA ਅਤੇ MasterCard ਵਾਲੇ ਹਨ ਜਦੋਂਕਿ 6 ਲੱਖ Rupay ਹਨ।
ਕਈ ਲੋਕਾਂ ਦੀ ਸ਼ਿਕਾਇਤ ਕੀਤੀ ਹੈ ਕਿ ਚੀਨ ਵਿੱਚ ਵੱਖ ਵੱਖ ਥਾਵਾਂ ਉੱਤੇ ਉਨ੍ਹਾਂ ਦੇ ਕਾਰਡਾਂ ਦਾ ਇਸਤੇਮਾਲ ਹੋਇਆ ਜਦੋਂਕਿ ਉਹ ਕਦੇ ਚੀਨ ਗਏ ਹੀ ਨਹੀਂ ਹਨ। ਇਸ ਫਰਜੀਵਾੜੇ ਦੇ ਕਾਰਨ ਹਿਟਾਚੀ ਪੇਮੈਂਟ ਸਰਵਿਸ ਵਿੱਚ ਮਾਲ ਵੇਅਰ ਵਾਈਰਸ ਦੱਸਿਆ ਜਾ ਰਿਹਾ ਹੈ। ਜ਼ਿਆਦਾਤਰ ਬੈਂਕ ਦੇ ATM ਹਿਟਾਚੀ ਪੇਮੈਂਟ ਸਰਵਿਸ ਦਾ ਇਸਤੇਮਾਲ ਕਰਦੇ ਹਨ। ਮਾਲ ਵੇਅਰ ਦੇ ਕਾਰਨ ਅਜਿਹੇ ATM ਵਿੱਚ ਜਿਨ੍ਹਾਂ ਲੋਕਾਂ ਨੇ ਆਪਣੇ ਕਾਰਡ ਦਾ ਇਸਤੇਮਾਲ ਕੀਤਾ ਹੈ ਉਸ ਦਾ ਡਾਟਾ ਅਤੇ ਜਾਣਕਾਰੀਆਂ ਚੋਰੀ ਹੋਣ ਦਾ ਡਰ ਹੈ। ਇਸ ਲਈ ਬੈਂਕ ਆਪਣੇ ਗ੍ਰਾਹਕਾਂ ਨੂੰ ਕਾਰਡ ਜਾ ਫਿਰ ਪਿੰਨ ਕੋਡ ਬਦਲਣ ਦੇ ਲਈ ਆਖ ਸਕਦੇ ਹਨ।
ਰਿਪੋਰਟਾਂ ਮੁਤਾਬਿਕ SBI ਨੇ ਜੁਲਾਈ ਦੇ ਅਖੀਰ ਤੱਕ 20.27 ਕਰੋੜ ਡੈਬਿਟ ਕਾਰਡ ਜਾਰੀ ਕੀਤੇ ਗਏ ਹਨ। ਇਨ੍ਹਾਂ ‘ਚੋਂ 0.25 ਫ਼ੀਸਦੀ ਕਰੀਬ 5.07 ਲੱਖ ਕਾਰਡ ਬਲਾਕ ਕੀਤੇ ਗਏ ਹਨ। ਇਸ ‘ਚ SBI ਦੇ ਸਟੇਟ ਬੈਂਕ ਆਫ਼ ਮੈਸੂਰ, ਸਟੇਟ ਬੈਂਕ ਆਫ਼ ਹੈਦਰਾਬਾਦ, ਸਟੇਟ ਬੈਂਕ ਆਫ਼ ਬੀਕਾਨੇਰ, ਸਟੇਟ ਬੈਂਕ ਆਫ਼ ਤ੍ਰਵਨਕੋਰ ਤੇ ਸਟੇਟ ਬੈਂਕ ਆਫ਼ ਪਟਿਆਲਾ ਸ਼ਾਮਲ ਹਨ। ਇਨ੍ਹਾਂ ਬੈਂਕਾਂ ਨੇ ਕਰੀਬ 25 ਕਰੋੜ ਡੈਬਿਟ ਕਾਰਡ ਜਾਰੀ ਕੀਤੇ ਹਨ।
SBI ਨੇ ਕਿਹਾ ਕਿ ਕੁੱਝ ਵਾਈਟ ਲੇਬਲ ਏ.ਟੀ.ਐਮ. ਹਨ, ਜਿਨ੍ਹਾਂ ਨੂੰ ਹਿਤਾਚੀ ਪੇਮੈਂਟ ਸਰਵਿਸ ਆਪਰੇਟ ਕਰ ਰਹੀ ਹੈ। ਕੁੱਝ ਗ੍ਰਾਹਕਾਂ ਨੇ ਆਪਣੇ ਕਾਰਡ ਬਲਾਕ ਹੋਣ ਬਾਰੇ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਕਾਰਡ ਦੀ ਦੁਰਵਰਤੋਂ ਹੋਣ ਤੋਂ ਰੋਕਣ ਲਈ ਬਲਾਕ ਕਰ ਦਿੱਤਾ ਗਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਜਨਰਲ ਨੌਲਜ
ਪੰਜਾਬ
Advertisement